ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਨੇ ਘਪਲੇ ਦਾ ਪਰਦਾਫਾਸ਼ ਕਰਨ ਦੀ ਕੀਤੀ ਅਪੀਲ

0
128

328 ਪਾਵਨ ਸਰੂਪਾਂ ਦੇ ਲਾਪਤਾ ਤੋਂ ਬਾਅਦ ਹੁਣ ਲੰਗਰ ਦੀ ਜੂਠ ਤੇ ਸੁੱਕੀਆਂ ਰੋਟੀਆਂ ਵੀ ਹੜੱਪ ਗਈ ਸ਼੍ਰੋਮਣੀ ਕਮੇਟੀ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਨੇ ਘਪਲੇ ਦਾ ਪਰਦਾਫਾਸ਼ ਕਰਨ ਦੀ ਕੀਤੀ ਅਪੀਲ

ਝੋਨੇ ਦਾ ਬਕਾਇਆ ਰਕਮ ਜਮਾ ਨਾ ਕਰਾਉਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਮੈਂਬਰਸ਼ਿਪ ਖਤਮ ਕਰਨ ਦੀ ਵੀ ਕੀਤੀ ਮੰਗ

ਅੰਮ੍ਰਿਤਸਰ 15 ਅਪ੍ਰੈਲ ( ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਬਜ਼ੇ ਵਾਲੀ ਸ਼੍ਰੋਮਣੀ ਕਮੇਟੀ ਤੋਂ 328 ਲਾਪਤਾ ਸਰੂਪਾਂ ਤੋਂ ਬਾਅਦ ਹੁਣ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਜੂਠ ਦਾ ਠੇਕਾ, ਸੁੱਕੀਆਂ ਰੋਟੀਆਂ ਦੀ ਵਿੱਕਰੀ, ਚੋਕਰ ਰੂਲਾ, ਮਾਂਹ ਅਤੇ ਝੋਨੇ ਆਦਿ ਚੜ੍ਹਾਵੇ ਦੀਆਂ ਵਸਤਾਂ ਦੀ 1 ਅਪ੍ਰੈਲ 2019 ਤੋਂ ਦਸੰਬਰ 2022 ਤੱਕ ਦੇ ਸਮੇਂ ਵਿਚ ਕੀਤੀ ਗਈ ਨਿਲਾਮੀ / ਵਿੱਕਰੀ ’ਚ 60 ਲੱਖ ਰੁਪਏ ਤੋਂ ਵੱਧ ਰਕਮ ਦੀ ਹੇਰਾਫੇਰੀ ਦੀ ਸਾਹਮਣੇ ਆਈ ਚਰਚਾ ਬਾਰੇ ਡੂੰਗਾਈ ਨਾਲ ਪੜਤਾਲ ਕਰਾਉਣ ਦੀ ਲੋੜ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੇ ਗਏ ਪੱਤਰ ਵਿਚ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲਾਉਂਦਿਆਂ ਕਿਹਾ ’ਵੱਡੀਆਂ ਮੱਛੀਆਂ’ ਦੀ ਪੁਸ਼ਤ ਪਨਾਹੀ ਬਿਨਾਂ ਲੰਗਰ ਨਾਲ ਸੰਬੰਧਿਤ ਛੋਟੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਲੋਂ ਗੁਰੂ ਕੀ ਗੋਲਕ ਦੀ ਇਹ ਵੱਡੀ ਲੁੱਟ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਘਪਲੇ ਲਈ ਜ਼ਿੰਮੇਵਾਰ ਸਮੇਂ-ਸਮੇਂ ਡਿਊਟੀ ’ਤੇ ਤਾਇਨਾਤ ਸਟੋਰ ਕੀਪਰ, ਸੁਪਰਵਾਈਜ਼ਰ, ਗੁਰਦੁਆਰਾ ਇੰਸਪੈਕਟਰ, ਫਲਾਇੰਗ ਵਿਭਾਗ, ਲੰਗਰ ਮੈਨੇਜਰ, ਮੁੱਖ ਮੈਨੇਜਰ ਅਤੇ ਸਬੰਧਤ ਉਚ ਅਧਿਕਾਰੀਆਂ ਦੇ ਨਾਲ-ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਆਦਿ ਦੀ ਭੂਮਿਕਾ ਦੀ ਡੂੰਘਾਈ ਨਾਲ ਪੜਤਾਲ ਉਪਰੰਤ ਦੋਸ਼ ਤਹਿ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਤਰਾਂ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਘਪਲਾ ਸਾਹਮਣੇ ਆਉਂਣ ‘ਤੇ ਸ਼੍ਰੋਮਣੀ ਕਮੇਟੀ ਦੀ ਫਲਾਇੰਗ ਵਿਭਾਗ ਦੀ ਪੜਤਾਲ ਵਿਚ 2 ਸਟੋਰਕੀਪਰਾਂ ਨੂੰ ਮੁਅੱਤਲ ਕਰਕੇ ਲੱਖਾਂ ਰੁਪਏ ਵਸੂਲ ਕਰਨ ਦਾ ਆਡਰ ਕੀਤਾ ਹੈ। ਜਦੋਂ ਇਨ੍ਹਾਂ ਮੁਅੱਤਲ ਮੁਲਾਜਮਾਂ ਦਾ ਪੂਰਾ ਦੋਸ਼ ਨਾ ਦਿਖਾਈ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੱਲੋਂ ਗੁੱਪਤ ਤਰੀਕੇ ਨਾਲ ਉਪਰੋਕਤ ਸਮੇਂ ਦਰਮਿਆਨ ਲੰਗਰ ਵਿਚ ਹੋਈ ਹੇਰਾਫੇਰੀ ਦੀ ਰਕਮ ਵਸੂਲ ਕਰਨ ਲਈ ਵਸੂਲੀ ਦੀ ਦਰ ਤਹਿ ਕਰਦਿਆਂ ਦਰਜਨਾਂ ਹੀਂ ਅਧਿਕਾਰੀਆਂ-ਕਰਮਚਾਰੀਆਂ ਨੂੰ ਘੇਰੇ ਵਿਚ ਲੈ ਕੇ ਵੱਖ-ਵੱਖ ਰਕਮ ਜਮਾਂ ਕਰਵਾਉਂਣ ਦਾ ਹੁਕਮ ਸੁਣਾ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਪੜਤਾਲ ਤੋਂ ਬਾਅਦ ਅਧਿਕਾਰੀਆਂ-ਕਰਮਚਾਰੀਆਂ ‘ਤੇ ਹੋਈ ਕਾਰਵਾਈ ਦਾ ਭਹਿ ਲੰਗਰ ‘ਚ ਹੇਰਾਫੇਰੀ ਕਰਨ ਵਾਲੇ ਮਾਮਲੇ ਵਿਚ ਜੁੜੇ ਮੁਲਾਜਮਾਂ ਨੂੰ ਵੀ ਸਤਾ ਰਿਹਾ ਹੈ। ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਡੂੰਗਾਈ ਨਾਲ ਪੜਤਾਲ ਕਰਵਾਉਂਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਰਕੇ ਦੋਸ਼ੀ ਪਾਏ ਜਾਣ ਵਾਲੇ ਮੁਲਾਜਮ ਤੇ ਮੈਂਬਰਾਂ ‘ਤੇ ਵੀ ਸਖਤ ਕਾਰਵਾਈ ਕਰਵਾਈ ਜਾਵੇ ਤਾਂ ਜੋ ਅਗਾਂਹ ਕੋਈ ਵੀ ਮੁਲਾਜਮ ਗੁਰੂ ਦੀ ਗੋਲਕ ਦੀ ਲੁੱਟ ਨਾ ਕਰ ਸਕੇ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਸਬੰਧਤ ਮੁਲਾਜਮ ਉਪਰੋਕਤ ਮਾਮਲੇ ਨਾਲ ਸਬੰਧਤ ਹਨ ਉਹਨਾਂ ਨੂੰ ਤੁਰੰਤ ਦੂਸਰੀ ਥਾਂ ਪੁਰ ਡਿਊਟੀ ’ਤੇ ਤਾਈਨਾਤ ਕੀਤਾ ਜਾਵੇ ਤਾਂ ਜੋ ਇਹ ਪੜਤਾਲ ਨੂੰ ਪ੍ਰਭਾਵਿਤ ਨਾ ਕਰ ਸਕਣ। ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਜਥੇਦਾਰ ਨੂੰ ਕਿਹਾ ਕਿ ਇਸੇ ਹੀ ਸਮੇਂ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਇਕ ਤਾਕਤਵਰ ਮੈਂਬਰ/ ਟਰੱਸਟੀ ਵੱਲੋਂ ਲੰਗਰ ਲਈ ਆਏ ਝੋਨੇ ਨੂੰ ਆਪਣੀ ਫ਼ਰਮ ’ਤੇ ਵੇਚੇ ਜਾਣ ਦਾ ’ਜੀ’ ਫ਼ਰਮ ਕੱਟੇ ਜਾਣ ਦੇ ਬਾਵਜੂਦ ਲੱਖਾਂ ਰੁਪਏ ਦੀ ਬਕਾਇਆ ਰਕਮ ਗੁਰੂਘਰ ਦੇ ਖ਼ਜ਼ਾਨੇ ਵਿਚ ਜਮਾਂ ਹੀ ਨਹੀਂ ਕਰਵਾਈ ਗਈ। ਜਿਸ ਲਈ ਉਕਤ ਮੈਂਬਰ ’ਤੇ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਸਾਰੇ ਅਹੁਦਿਆਂ ਤੋਂ ਫ਼ਾਰਗ ਕਰਨ ਦੀ ਵੀ ਅਪੀਲ ਕੀਤੀ ਗਈ ਹੈ।

LEAVE A REPLY

Please enter your comment!
Please enter your name here