ਇਟਲੀ ਦੇ ਸ਼ਹਿਰ ਬਰੇਸ਼ੀਆਂ ਵਿਖੇ ਖਾਲਸਾਈ ਸ਼ਾਨੋ- ਸ਼ੌਕਤ ਨਾਲ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

0
202

ਇਟਲੀ ਦੇ ਸ਼ਹਿਰ ਬਰੇਸ਼ੀਆਂ ਵਿਖੇ ਖਾਲਸਾਈ ਸ਼ਾਨੋ- ਸ਼ੌਕਤ ਨਾਲ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
*ਹਜ਼ਾਰਾਂ ਸੰਗਤਾਂ ਦੀ ਗਿਣਤੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤਾਂ ਤੇ ਹੈਲੀਕਾਪਟਰ ਵੱਲੋਂ ਕੀਤੀ ਗਈ ਫੁੱਲਾਂ ਦੀ ਵਰਖਾ *
ਮਿਲਾਨ (ਦਲਜੀਤ ਮੱਕੜ) ਇਟਲੀ ਵਿੱਚ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਬਰੇਸ਼ੀਆ ਵਿਖੇ ਬਰੇਸ਼ੀਆਂ ਜਿਲੇ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆਂ) ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਤਰਨ ਸਜਾਇਆ ਗਿਆਂ। ਇਸ ਮੌਕੇ ਯੂਰਪ ਭਰ ਤੋਂ ਪੁੱਜੀਆਂ ਸੰਗਤਾਂ ਠਾਠਾਂ ਮਾਰਦੇ ਇਕੱਠ ਦੇ ਰੂਪ ਵਿੱਚ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ।ਵਿਦੇਸ਼ੀ ਧਰਤੀ ਤੇ ਇੰਨਾ ਵੱਡਾ ਸਿੱਖ ਸੰਗਤਾਂ ਦਾ ਇਕੱਠ ਪੰਜਾਬ ਦਾ ਭੁਲੇਖਾ ਪਾਉਂਦਾ ਨਜਰ ਆ ਰਿਹਾ ਸੀ। ਨਗਰ ਕੀਰਤਨ ਦੀ ਆਰੰਭਤਾ ਬਰੇਸ਼ੀਆਂ ਸ਼ਹਿਰ ਦੇ ਵੀਆ ਕੋਰਸੀਕਾ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾ ਦੀ ਅਗਵਾਈ ਵਿੱਚ ਹੋਈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਸਜਾਏ 22ਵੇਂ ਮਹਾਨ ਨਗਰ ਕੀਰਤਨ ਮੌਕੇ ਸੰਗਤਾਂ ਦੇ ਉਤਸਾਹ ਦੇਖਣਯੋਗ ਸੀ।ਜਿਉਂ ਜਿਉਂ ਨਗਰ ਕੀਰਤਨ ਬਰੇਸ਼ੀਆਂ ਦੇ ਵੱਖ ਵੱਖ ਸਥਾਨਾਂ ਤੋਂ ਲੰਘ ਰਿਹਾ ਸੀ। ਸੰਗਤਾਂ ਦੁਆਰਾ ਜਗਾਂ ਜਗਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ, ਜਲ ਪਾਣੀ ਅਤੇ ਲੰਗਰਾਂ ਦੀਆਂ ਸੇਵਾਂਵਾਂ ਨਿਭਾਈਆਂ।
ਨਗਰ ਕੀਰਤਨ ਮੌਕੇ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਵੱਖ ਵੱਖ ਰਾਗੀ,ਢਾਡੀ ਜੱਥਿਆਂ ਦੁਆਰਾ ਸੰਗਤਾਂ ਨੂੰੰ ਗੁਰਬਾਣੀ ਨਾਲ ਜੋੜਿਆਂ ਗਿਆ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀਆਂ ਗੂੰਜਾ ਸ਼ਹਿਰ ਬਰੇਸ਼ੀਆਂ ਵਿਖੇ ਵਾਰ ਵਾਰ ਸੁਣਾਈ ਦੇ ਰਹੀਆਂ ਸਨ। ਨਗਰ ਕੀਰਤਨ ਦੌਰਾਨ ਇਟਾਲੀਅਨ ਅਤੇ ਹੋਰਨਾਂ ਮੂਲ ਦੇ ਲੋਕ ਸਿੱਖੀ ਸਿਧਾਤਾਂ ਤੋਂ ਪ੍ਰਭਾਵਿਤ ਹੋਏ।ਇਸ ਮੌਕੇ ਗਤਕੇ ਵਾਲੇ ਸਿੰਘਾਂ ਦੁਆਰਾ ਗਤਕਾ ਕਲਾ ਦੇ ਜੌਹਰ ਵਿਖਾਉਂਦੇ ਹੋਏ ਮਾਹੌਲ ਨੂੰ ਪੂਰੀ ਤਰਾ ਖਾਲਸਾਈ ਰੰਗ ਵਿਚ ਰੰਗਿਆ ਗਿਆ। ਸੰਗਤਾਂ ਦੇ ਸਿਰਾਂ ‘ਤੇ ਸੱਜੀਆਂ ਪੀਲੀਆਂ ਦਸਤਾਰਾਂ ਦੁਮਾਲੇ ਤੇ ਕੇਸਰੀ ਚੁੰਨੀਆਂ ਵੇਖ ਕੇ ਲੱਗਦਾ ਸੀ ਜਿਵੇਂ ਇਹ ਖਾਸ ਦਿਨ ਖ਼ਾਲਸਾ ਸਾਜਨਾ ਦਿਹਾੜੇ ਲਈ ਵਿਸ਼ੇਸ਼ ਤੌਰ ‘ਤੇ ਚੜ੍ਹਿਆ ਹੋਵੇ ਤੇ ਕੁੱਲ ਕਾਇਨਾਤ ਨੂੰ ਪਾਵਨ ਦਿਹਾੜੇ ਦੀਆਂ ਮੁਬਾਰਕਾਂ ਦੇ ਰਿਹਾ ਹੋਵੇ।ਇਸ ਮੌਕੇ ਸਿੱਖੀ ਸੇਵਾ ਸੋਸਾਇਟੀ ਇਟਲੀ ਅਤੇ ਕਲਤੂਰਾ ਸਿੱਖ ਇਟਲੀ ਦੁਆਰਾ ਇਟਾਲੀਅਨ ਭਾਸ਼ਾ ਵਿੱਚ ਸਿੱਖ ਧਰਮ ਦੀ ਜਾਣਕਾਰੀ ਬਾਰੇ ਕਿਤਾਬਾਂ ਵੰਡੀਆਂ। ਨਗਰ ਕੀਰਤਨ ਦੀ ਸਮਾਪਤੀ ਮੌਕੇ ਪੰਡਾਲ ਸਜਾਇਆ ਗਿਆਂ।ਇਸ ਮੌਕੇ ਹੈਲੀਕਾਪਟਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤਾਂ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ।ਇਸ ਨਗਰ ਕੀਰਤਨ ਮੌਕੇ ਵੱਖ – ਵੱਖ ਸੇਵਾਵਾਂ ਲਈ ਗੁਰਦਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ ਵੱਖ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਇਲਾਕੇ ਦੀ ਸੰਗਤਾਂ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਕਮੂਨੇ ਦੀ ਬਰੇਸ਼ੀਆਂ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਰਹੇ। ਅੰਤ ਵਿੱਚ ਗੁਰਦਆਰਾ ਸਿੰਘ ਸਭਾ ਫਲੇਰੋ ਦੀ ਪ੍ਰਬੰਧਕ ਕਮੇਟੀ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰੀ ਕਮੇਟੀ ਫਲੇਰੋ, ਨੌਜਵਾਨ ਸਭਾ ਫਲੇਰੋ ਦੇ ਆਗੂਆਂ ਵੱਲੋਂ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ,ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਸ਼ਰਨਜੀਤ ਸਿੰਘ ਠਾਕਰੀ, ਮਹਿੰਦਰ ਸਿੰਘ ਮਾਜਰਾ, ਕੁਲਵੰਤ ਸਿੰਘ ਬੱਸੀ, ਸਵਰਨ ਸਿੰਘ ਲਾਲੋਵਾਲ,ਨਿਸ਼ਾਨ ਸਿੰਘ ਭਦਾਸ, ਅਮਰੀਕ ਸਿੰਘ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲ਼ੈਰੋ, ਬਲਵੀਰ ਸਿੰਘ ਮਿਲਾਨ, ਸੁਖਵਿੰਦਰ ਸਿੰਘ,ਲੱਖਵਿੰਦਰ ਸਿੰਘ ਬਹਿਰਗਾਮੋ, ਨਿਸ਼ਾਨ ਸਿੰਘ, ਨੌਜਵਾਨ ਸਭਾ ਫਲੈਰੋ, ਲੰਗਰ ਦੇ ਸੇਵਾਦਾਰ ਹਾਜਿਰ ਸਨ।

LEAVE A REPLY

Please enter your comment!
Please enter your name here