…ਜਦੋਂ ਮੀਡੀਆ ਨੇ ਐੱਸ. ਐੱਸ. ਪੀ. ਨੂੰ ਚੌਕੀ ਅਤੇ ਥਾਣਿਆਂ ’ਚ ਰਿਸ਼ਵਤ ਦੇ ਬੋਲਬਾਲਿਆਂ ਸਬੰਧੀ ਦਿੱਤੀ ਹੈਰਾਨੀਜਨਕ ਜਾਣਕਾਰੀ
ਬਾਬਾ ਬਕਾਲਾ ਸਾਹਿਬ, (ਬਲਰਾਜ ਸਿੰਘ ਰਾਜਾ)-ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਵਿਚਲੇ ਥਾਣਿਆਂ ਤੇ ਚੌਕੀਆਂ ’ਚ ਜਿਥੇ ਸੈਂਕੜੇ ਲੋਕਾਂ ਦੀਆਂ ਦਰਖਾਸਤਾਂ ’ਤੇ ਇਨਸਾਫ ਦੀ ਉਡੀਕ ਵੀ ਬਕਾਇਆ ਪਈ ਹੋਈ ਹੈ ਅਤੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੌਕੀਆਂ, ਥਾਣਿਆਂ ਅਤੇ ਪੁਲਸ ਅਫਸਰਾਂ ਦੇ ਦਫਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਅਤੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਇਨ੍ਹਾਂ ਹੀ ਚੌਕੀਆਂ ਥਾਣਿਆਂ ’ਚ ਰਿਸ਼ਵਤ ਦਾ ਬੋਲਬਾਲਾ ਹੋਣ ਅਤੇ ਪੁਖਤਾ ਸਬੂਤਾਂ ਸਮੇਤ ਮੀਡੀਆ ਵੱਲੋਂ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਨੂੰ ਜਾਣੂ ਕਰਵਾਇਆ ਗਿਆ।
ਐੱਸ. ਐੱਸ. ਪੀ. ਨੇ ਮੀਡੀਆ ਪਰਸਨਜ਼ ਦੀ ਗੱਲ ’ਤੇ ਗੌਰ ਕਰਦਿਆਂ ਕਿਹਾ ਕਿ ਰਿਸ਼ਵਤ ਦੇ ਮਾਮਲਿਆਂ ਸਬੰਧੀ ਸਾਰੀ ਜਾਣਕਾਰੀ ਉਨ੍ਹਾਂ ਦੇ ਨਿੱਜੀ ਵਟਸਐਪ ’ਤੇ ਭੇਜਣ ਬਾਰੇ ਕਿਹਾ ਤਾਂ ਕਿ ਜਾਂਚ ਕਰਨ ਉਪਰੰਤ ਰਿਸ਼ਵਤਖੋਰ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਜੇਕਰ ਕੋਈ ਅਜਿਹਾ ਮਾਮਲਾ ਪੱਤਰਕਾਰਾਂ ਦੇ ਧਿਆਨ ’ਚ ਆਉਂਦਾ ਹੈ ਤਾਂ ਉਹ ਸਿੱਧੀ ਉਨ੍ਹਾਂ ਨੂੰ ਜਾਣਕਾਰੀ ਦੇਣ।