ਜਬਰ ਜੁਲਮ ਵਿਰੋਧੀ ਫਰੰਟ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ 

0
31

ਜਬਰ ਜੁਲਮ ਵਿਰੋਧੀ ਫਰੰਟ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ

ਪਿੰਡ ਰਾਜਗੜ੍ਹ ਤਹਿਸੀਲ ਵਾ ਜਿਲਾ ਪਟਿਆਲਾ ਪੁਲਿਸ ਥਾਣਾ  ਪਸਿਆਣਾ ਦੀ ਲੜਕੀ ਜੋ ਐਸ ਸੀ ਜਾਤੀ ਨਾਲ ਸਬੰਧ ਰੱਖਦੀ ਹੈ ਕਰੀਬ ਇੱਕ ਸਾਲ ਪਹਿਲਾਂ ਮਿਤੀ 31 ਅਗਸਤ 2023 ਨੂੰ ਅਗਵਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤਿੰਨ ਚਾਰ ਦਿਨ ਬਾਅਦ ਉਸਦੀ ਲਾਸ ਖਨੌਰੀ ਨੇੜੇ ਭਾਖੜਾ ਵਿੱਚੋਂ ਮਿਲੀ ਸੀ ਬਾਅਦ ਵਿੱਚ ਪਤਾ ਚੱਲਿਆ ਕਿ ਇਸ ਲੜਕੀ ਨੂੰ ਕਤਲ ਕਰਨ ਪਿੱਛੇ ਕਈਆਂ ਦਾ ਹੱਥ ਹੈ ਤੇ ਉਹਨਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ। ਮ੍ਰਿਤਕ ਲੜਕੀ ਦੇ ਪਿਤਾ ਹਾਕਮ ਸਿੰਘ ਮੁੱਖ ਅਫਸਰ ਪੁਲਿਸ ਥਾਣਾ ਪਸਿਆਣਾ ਨੂੰ ਬਾਰ ਬਾਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਮਿਲਦੇ ਰਹੇ ਪ੍ਰੰਤੂ ਕੋਈ ਕਾਰਵਾਈ ਨਾ ਹੋਣ ਤੇ ਲੜਕੀ ਦੇ ਪਿਤਾ ਹਾਕਮ ਸਿੰਘ ਨੇ ਮਾਨਯੋਗ ਬਹੁਤ ਸਾਰੇ ਉੱਚ ਅਧਿਕਾਰੀਆਂ ਨੂੰ ਬੇਨਤੀਆਂ ਕੀਤੀਆਂ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਰਿਟ ਪਟੀਸ਼ਨ ਦਾਇਰ ਕਰਕੇ ਇਨਸਾਫ ਦੀ ਮੰਗ ਕੀਤੀ ਉਲਟਾ ਮੁੱਖ ਅਫਸਰ ਪੁਲਿਸ ਥਾਣਾ ਪਸਿਆਣਾ ਨੇ ਹਾਕਮ ਸਿੰਘ ਅਤੇ ਇਸ ਦੇ ਪਰਿਵਾਰਿਕ ਮੈਂਬਰਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਹਾਕਮ ਸਿੰਘ ਦੀ ਲੜਕੀ ਦੇ ਕਾਤਲਾਂ ਖਿਲਾਫ ਕਰੀਬ ਤੇਰਾ ਮਹੀਨੇ ਬੀਤਣ ਦੇ ਬਾਵਜੂਦ ਕੋਈ ਵੀ ਕਨੂੰਨੀ ਕਾਰਵਾਈ ਨਹੀਂ ਕੀਤੀ ਗਈ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਾਉਣ ਲਈ ਜਬਰ ਜੁਲਮ ਵਿਰੋਧੀ ਫਰੰਟ ਰਜਿਸਟਰਡ ਪੰਜਾਬ ਨੇ ਪੁਲਿਸ ਥਾਣਾ ਪਸ਼ਿਆਣਾ ਅੱਗੇ ਧਰਨਾ ਦੇ ਕੇ ਮੁੱਖ ਅਫਸਰ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਅੰਤ ਸੰਸਥਾ ਆਗੂਆਂ ਵੱਲੋਂ ਉਚ ਅਧਿਕਾਰੀਆਂ ਨੂੰ ਕਾਰਵਾਈ ਲਈ ਮੰਗ ਪੱਤਰ ਭੇਜੇ ਇਸ ਧਰਨੇ ਨੂੰ ਰਾਜ ਸਿੰਘ ਟੋਡਰਵਾਲ ਪ੍ਰਧਾਨ ਜਬਰ ਜੁਲਮ ਵਿਰੋਧੀ ਫਰੰਟ ਪੰਜਾਬ ਕਰਮਜੀਤ ਸਿੰਘ ਗਲਵੱਟੀ ਗੁਰਚਰਨ ਸਿੰਘ ਸਰਪੰਚ ਜਗਦੀਪ ਕੌਰ ਭਿੰਡਰਾ ਕਰਮਜੀਤ ਸਿੰਘ ਸੰਗਰੂਰ ਅਜੈਬ ਸਿੰਘ ਬਠੋਈ ਨਰੇਗਾ ਵਰਕਰ ਫਰੰਟ ਪੰਜਾਬ ਆਦਿ ਆਗੂਆਂ ਨੇ ਸੰਬੋਧਨ ਕੀਤਾ

LEAVE A REPLY

Please enter your comment!
Please enter your name here