ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦਾ ਦੂਜਾ ਦਿਨ
ਚਚਰਾੜੀ, ਜਰਖੜ ਹਾਕੀ ਅਕੈਡਮੀ ,ਏਕ ਨੂਰ ਅਕੈਡਮੀ ਤਹਿੰਗ ਵੱਲੋਂ ਜੇਤੂ ਸ਼ੁਰੂਆਤ
ਲੁਧਿਆਣਾ ( 6 ਮਈ ) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਁਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਦਿਨ ਅੱਜ ਜਿੱਥੇ ਜੂਨੀਅਰ ਵਰਗ ਵਿੱਚ ਚਚਰਾੜੀ , ਜਰਖੜ ਹਾਕੀ ਅਕੈਡਮੀ ਵੱਲੋਂ ਆਪਣੀ ਜੇਤੂ ਸ਼ੁਰੂਆਤ ਕੀਤੀ ਗਈ ਉੱਥੇ ਸੀਨੀਅਰ ਵਰਗ ਵਿੱਚ ਏਕ ਨੂਰ ਅਕੈਡਮੀ ਤੇ ਜਰਖੜ ਹਾਕੀ ਅਕੈਡਮੀ ਨੇ ਵੀ ਆਪਣੇ ਪਹਿਲੇ ਮੈਚ ਵਿੱਚ ਜੇਤੂ ਮੋਰਚਾ ਫਤਿਹ ਕੀਤਾ ।
ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਰਾਜ ਪਧਰੀ ਓਲੰਪੀਅਨ ਪ੍ਰਿੰਥੀਪਲ ਹਾਕੀ ਫੈਸਟੀਵਲ ਦੇ ਦੂਜੇ ਦਿਨ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਘਵੱਦੀ ਸਕੂਲ ਨੂੰ 6-2 ਗੋਲਾਂ ਨਾਲ ਹਰਾਇਆ । ਚਚਰਾੜੀ ਦਾ ਪ੍ਰਭਜੋਤ ਸਿੰਘ ਹੀਰੋ ਆਫ ਦਾ ਮੈਚ ਬਣਿਆ ਜਦ ਕਿ ਦੂਸਰੇ ਜੂਨੀਅਰ ਵਰਗ ਦੇ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਏਕ ਨੂਰ ਅਕੈਡਮੀ ਨੂੰ 3-0 ਨਾਲ ਹਰਾਇਆ ਜਰਖੜ ਹਾਕੀ ਅਕੈਡਮੀ ਦਾ ਗੋਲਕੀਪਰ ਦਿਲਪ੍ਰੀਤ ਸਿੰਘ ਹੀਰੋ ਆਫ ਦਾ ਮੈਚ ਬਣਿਆ। ਸੀਨੀਅਰ ਵਰਗ ਦੇ ਵਿੱਚ ਬਹੁਤ ਹੀ ਫਸਵੇਂ ਅਤੇ ਸੰਘਰਸ਼ ਪੂਰਨ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੂੰ 3-2 ਨਾਲ ਮਾਤ ਦਿੱਤੀ । ਜਰਖੜ ਹਾਕੀ ਅਕੈਡਮੀ ਦਾ ਰੋਬਿਨ ਕੁਮਾਰ ਹੀਰੋ ਆਫ ਦਾ ਮੈਚ ਬਣਿਆ। ਆਖਰੀ ਲੀਗ ਮੈਚ ਵਿੱਚ ਸੀਨੀਅਰ ਵਰਗ ਵਿੱਚ ਏਕ ਨੂਰ ਅਕੈਡਮੀ ਤੇਹਿੰਗ ਨੇ ਸਟਿਕ ਸਟਾਰ ਬੇਕਰਜਫੀਲਡ ਕੈਲੀਫੋਰਨੀਆ ਨੂੰ ਵੱਡਾ ਉਲਟ ਫੇਰ ਕਰਦੇ ਆਂ 6-5 ਨਾਲ ਹਰਾਇਆ । ਏਕ ਨੂਰ ਅਕੈਡਮੀ ਦਾ ਪ੍ਰਿੰਸ ਹੀਰੋ ਆਫ ਦਾ ਮੈਚ ਬਣਿਆ ।
ਅੱਜ ਦੇ ਮੈਚਾਂ ਦੌਰਾਨ ਸਰਦਾਰ ਰਘਵੀਰ ਸਿੰਘ ਖਾਨਪੁਰ ਅਮਰੀਕਾ , ਹਰਦੀਪ ਸਿੰਘ ਸੈਣੀ ਰੇਲਵੇ ਅਤੇ ਉਁਘੇ ਸਮਾਜ ਸੇਵੀ ਹਰਨੇਕ ਸਿੰਘ ਭਁਪ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਪਰਮਜੀਤ ਸਿੰਘ ਨੀਟੂ , ਕੁਲਦੀਪ ਸਿੰਘ ਘਵਁਦੀ , ਗੁਰਸਤਿੰਦਰ ਸਿੰਘ ਪ੍ਰਗਟ ,ਪਰਮ ਗਰੇਵਾਲ ਗਿੱਲ , ਸ਼ਿੰਗਾਰਾ ਸਿੰਘ ਜਰਖੜ , ਤਜਿੰਦਰ ਸਿੰਘ ਜਰਖੜ ,ਸੰਦੀਪ ਸਿੰਘ ਪੰਧੇਰ, ਸਾਬੀ ਜਰਖੜ , ਗੁਰਵਿੰਦਰ ਸਿੰਘ ਕਿਲਾ ਰਾਇਪੁਰ ,ਰੁਪਿੰਦਰ ਸਿੰਘ ਗਿਁਲ ਸਮਰਾਲਾ ਬਾਬਾ ਰੁਲਦਾ ਸਿੰਘ ਸਾਇਆਂ ਕਲਾਂ ਅਤੇ ਇਲਾਕੇ ਦੀਆਂ ਹੋਰ ਉੱਘੀਆਂ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆ ਦੱਸਿਆ ਕਿ ਹੁਣ ਇਸ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੁਕਾਬਲੇ 11 ਅਤੇ 12 ਮਈ ਨੂੰ ਖੇਡੇ ਜਾਣਗੇ ।