ਜਲਦ ਛਪ ਕੇ ਆ ਰਹੀ ਹੈ ਨਾਮਦੇਵ ਭੁਟਾਲ਼ ਨੂੰ ਸਮਰਪਿਤ ਪੁਸਤਕ ‘ਯਾਦਗਾਰੀ ਹਰਫ਼’
ਦਲਜੀਤ ਕੌਰ
ਲਹਿਰਾਗਾਗਾ, 29 ਅਗਸਤ.2024:
ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ ਸਾਥੀ ਨਾਮਦੇਵ ਭੁਟਾਲ਼ ਦੀਆਂ ਯਾਦਾਂ ਨੂੰ ਸਮਰਪਿਤ ਪੁਸਤਕ ਜਲਦੀ ਛਪ ਕੇ ਆ ਰਹੀ ਹੈ। ਇਹ ਜਾਣਕਾਰੀ ਪ੍ਰੈੱਸ ਨਾਲ਼ ਸਾਂਝੀ ਕਰਦਿਆਂ ਸੰਪਾਦਕ ਗੁਰਮੇਲ ਭੁਟਾਲ਼ ਨੇ ਦੱਸਿਆ ਹੈ ਕਿ ਮਰਹੂਮ ਸਾਥੀ ਨਾਮਦੇਵ ਭੁਟਾਲ਼, ਚੜ੍ਹਦੀ ਉਮਰੇ ‘ਪੰਜਾਬ ਸਟੂਡੈਂਟਸ ਯੂਨੀਅਨ’ ਅਤੇ ‘ਨੋਜਵਾਨ ਭਾਰਤ ਸਭਾ’ ਤੋਂ ਇੱਕ ਧੜੱਲੇਦਾਰ ਆਗੂ ਵਜੋਂ ਆਪਣਾ ਜੱਥੇਬੰਦਕ ਸਫ਼ਰ ਸ਼ੁਰੂ ਕਰ ਕੇ ‘ਜਮਹੂਰੀ ਅਧਿਕਾਰ ਸਭਾ’ ਦੇ ਸੂਬਾਈ ਆਗੂ ਵਜੋਂ ਆਖ਼ਰੀ ਸਮੇਂ ਤੱਕ ਇਨਕਲਾਬੀ ਲਹਿਰ ਦਾ ਇੱਕ ਪ੍ਰਤੀਬੱਧ ਕਾਰਕੁੰਨ ਸੀ, ਜਿਸ ਦੀ ਜ਼ਿੰਦਗੀ ਦੇ ਸੂਖ਼ਮ ਤਜ਼ਰਬੇ ਅਤੇ ਯਾਦਾਂ ਨੂੰ ਵੱਖ ਵੱਖ ਵਿਅਕਤੀਆਂ ਨੇ ਆਪਣੀਆਂ ਲਿਖ਼ਤਾਂ ਵਿੱਚ ਪਰੋਇਆ ਹੈ।
ਦੱਸਣਯੋਗ ਹੈ ਕਿ ਪੁਸਤਕ ਜਾਰੀ ਕਰਨ ਦਾ ਕੰਮ ਨੂੰ ਬਾਕਾਇਦਾ ਸਮੂਹਿਕ ਕਾਰਜ ਵਜੋਂ ਨਿਭਾਇਆ ਗਿਆ ਹੈ, ਜਿਸ ਵਿੱਚ ਸੰਪਾਦਕ ਤੋਂ ਇਲਾਵਾ ਇਨਕਲਾਬੀ ਲਹਿਰ ਦੇ ਨਾਮਵਰ ਆਗੂ ਗੁਰਤੇਜ ਸਿੰਘ ਖੋਖਰ, ਜਗਜੀਤ ਭੁਟਾਲ਼, ਕਰਮ ਸਿੰਘ ਸੱਤ ਛਾਜਲੀ, ‘ਨੌਜਵਾਨ ਭਾਰਤ ਸਭਾ’ ਦੇ ਸਾਬਕਾ ਸੂਬਾ ਸਕੱਤਰ ਸਾ਼ਦ ਮੁਹੰਮਦ ਭਦੌੜ, ਜਰਨੈਲ ਸਿੰਘ ਕਾਲੇ਼ਕੇ ਸ਼ਾਮਲ ਹਨ। ਇਸ ਪੁਸਤਕ ਵਾਸਤੇ ਪਰਿਵਾਰ ਅਤੇ ਦਰਜਨਾਂ ਸ਼ੁੱਭਚਿੰਤਕਾਂ ਵੱਲੋਂ ਆਰਥਿਕ ਪੱਖੋਂ ਦਿਲ ਖੋਲ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਸੰਪਾਦਕ ਨੇ ਕਿਹਾ ਹੈ ਕਿ ਕੁੱਝ ਨਾ ਟਾਲਣ ਯੋਗ ਕਾਰਨਾਂ ਕਰਕੇ ਪੁਸਤਕ ਦੀ ਛਪਾਈ ਦੇ ਕੰਮ ਵਿੱਚ ਦੇਰੀ ਹੋਈ ਹੈ ਅਤੇ ਹੁਣ ਬਹੁਤ ਜਲਦੀ ਇਸ ਨੂੰ ਪਾਠਕਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ।