ਜਲੰਧਰ ‘ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਸੈਂਕੜੇ ਕਾਂਗਰਸੀ-ਭਾਜਪਾ ਆਗੂ ਤੇ ਵਰਕਰ ‘ਆਪ’ ‘ਚ  ਹੋਏ ਸ਼ਾਮਲ

0
78
 ਜਲੰਧਰ ‘ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਸੈਂਕੜੇ ਕਾਂਗਰਸੀ-ਭਾਜਪਾ ਆਗੂ ਤੇ ਵਰਕਰ ‘ਆਪ’ ‘ਚ  ਹੋਏ ਸ਼ਾਮਲ

ਜਲੰਧਰ ‘ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਸੈਂਕੜੇ ਕਾਂਗਰਸੀ-ਭਾਜਪਾ ਆਗੂ ਤੇ ਵਰਕਰ ‘ਆਪ’ ‘ਚ  ਹੋਏ ਸ਼ਾਮਲ

ਭਾਜਪਾ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਲੱਡਾ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ, ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਵੀ ਛੱਡੀ ਪਾਰਟੀ

ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਆਗੂ ਪਵਨ ਕੁਮਾਰ ਟੀਨੂੰ ਅਤੇ ਵਿਧਾਇਕ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਕਰਵਾਇਆ ਸ਼ਾਮਲ

ਜਲੰਧਰ ਪੱਛਮੀ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ, 2022 ਵਿੱਚ ਵੀ ਇੱਥੋਂ ਦੇ ਲੋਕਾਂ ਨੇ ‘ਆਪ’ ਉਮੀਦਵਾਰ ਨੂੰ ਜਿਤਾਇਆ ਸੀ, ਇਸ ਵਾਰ ਵੀ ਅਸੀਂ ਵੱਡੇ ਫ਼ਰਕ ਨਾਲ ਜਿੱਤਾਂਗੇ – ਭਗਵੰਤ ਮਾਨ

ਜਲੰਧਰ/ਚੰਡੀਗੜ੍ਹ, 27 ਜੂਨ

ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਵੀਰਵਾਰ ਨੂੰ ਕਾਂਗਰਸ ਤੇ ਭਾਜਪਾ ਦੇ ਸੈਂਕੜੇ ਆਗੂ ‘ਤੇ ਵਰਕਰ ਪਾਰਟੀ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ।

ਭਾਜਪਾ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਲੱਡਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਹਰਜਿੰਦਰ ਸਿੰਘ ਲੱਡਾ ਦੇ ਨਾਲ ਭਾਜਪਾ ਆਗੂ ਸੁਮਿਤ ਹਾਂਡਾ, ਯਸ਼ ਵੋਹਰਾ, ਗਗਨ ਕੁਮਾਰ, ਪ੍ਰਵੀਨ ਚਾਵਲਾ, ਗੁਰਦਿਆਲ ਸਿੰਘ ਪ੍ਰੀਤ, ਬੀ.ਕੇ ਮਣੀ, ਕਰਮ ਸਿੰਘ ਅਤੇ ਸੁਨੀਲ ਕੁਮਾਰ ਵੀਘਾ ‘ਆਪ’ ਵਿੱਚ ਸ਼ਾਮਲ ਹੋਏ।

ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਆਪਣੀ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਜਲੰਧਰ ਜ਼ਿਲ੍ਹਾ ਮੀਤ ਪ੍ਰਧਾਨ ਅਜੈ ਕੁਮਾਰ, ਬਲਾਕ ਜਨਰਲ ਸਕੱਤਰ ਰਣਜੀਤ ਸਿੰਘ ਲਾਡੀ, ਕਾਂਗਰਸੀ ਆਗੂ ਰਵਿੰਦਰ ਸਿੰਘ ਮੋਂਟੂ, ਕਿਮੀ ਕੇਸਰ, ਅਮਿੱਤ ਭਗਤ, ਪਰਮ ਪ੍ਰੀਤ ਸਿੰਘ, ਸ਼ਸ਼ੀ ਭਗਤ, ਨਰੇਸ਼ ਭਗਤ, ਅਮਿੱਤ ਭਗਤ, ਰਜਿੰਦਰ ਭਗਤ, ਰਾਕੇਸ਼ ਭਗਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਅਤੇ ‘ਆਪ’ ਵਿਧਾਇਕ ਬਰਿੰਦਰ ਗੋਇਲ ਦੀ ਮੌਜੂਦਗੀ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਡੱਟ ਕੇ ਖੜੇ ਹਨ। 2022 ਦੀਆਂ ਚੋਣਾਂ ਵਿੱਚ ਵੀ ਇੱਥੋਂ ਦੇ ਲੋਕਾਂ ਨੇ ‘ਆਪ’ ਦੇ ਉਮੀਦਵਾਰ ਨੂੰ ਜਿਤਾਇਆ ਸੀ, ਪਰ ਉਸ ਦੀ ਧੋਖਾਧੜੀ ਅਤੇ ਜਨਤਾ ਦੇ ਫ਼ਤਵੇ ਦਾ ਨਿਰਾਦਰ ਕਰਨ ਕਾਰਨ ਮੁੜ ਚੋਣਾਂ ਦੀ ਲੋੜ ਪੈ ਗਈ ਹੈ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਇੱਥੋਂ ਦੇ ਲੋਕ ਭਾਰੀ ਬਹੁਮਤ ਨਾਲ ‘ਆਪ’ ਉਮੀਦਵਾਰ ਮਹਿੰਦਰ ਭਗਤ ਨੂੰ ਜਿਤਾਉਣਗੇ ਅਤੇ ਧੋਖੇਬਾਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।

LEAVE A REPLY

Please enter your comment!
Please enter your name here