ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਜਿੰਦਾਵਾਲਾ ਵਿਖੇ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਲ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਨਾਲ ਦੇਸ਼ ਉੱਨਤੀ ਦੀਆਂ ਰਾਹਾਂ ‘ਤੇ- ਹਰਜੀਤ ਸਿੰਘ ਸੰਧੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,17 ਜੁਲਾਈ
ਜ਼ਿਲ੍ਹਾ ਤਰਨਤਾਰਨ ਵਿੱਚ ਭਾਜਪਾ ਨੂੰ ਹੋਰ ਵੱਡਾ ਬਲ ਮਿਲਿਆ ਜਦ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਜਿੰਦਾਵਾਲਾ ਵਿਖੇ ਪਾਰਟੀ ਦੇ ਹਲਕਾ ਪੱਟੀ ਦੇ ਕਨਵੀਨਰ ਸ਼ਿਵ ਕੁਮਾਰ ਸੋਨੀ ਦੀ ਪ੍ਰੇਰਨਾ ਨਾਲ ਅਤੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਹੈਪੀ ਦੇ ਵਿਸ਼ੇਸ਼ ਉਦਮਾਂ ਸਦਕਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਦਰਜਨਾਂ ਨੌਜਵਾਨਾਂ ਅਤੇ ਪਰਿਵਾਰਕ ਮੁਖੀਆਂ ਜਿਨ੍ਹਾਂ ਸਵਰਨਜੀਤ ਸਿੰਘ,ਗੁਰਸੇਵਕ ਸਿੰਘ,ਜਗਤਾਰ ਸਿੰਘ,ਜਰਮਨਜੀਤ ਸਿੰਘ, ਰਵੀਦੀਪ ਸਿੰਘ,ਬਲਵਿੰਦਰ ਸਿੰਘ,ਜਸ਼ਨਦੀਪ ਸਿੰਘ,ਪਰਮਜੀਤ ਸਿੰਘ,ਕਰਨਬੀਰ ਸਿੰਘ,ਮਨਪ੍ਰੀਤ ਸਿੰਘ ਆਦਿ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਵਿੱਚ ਸ਼ਮੂਲੀਅਤ ਕਰਨ ‘ਤੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਮੁੱਚੀ ਟੀਮ ਦੀ ਹਾਜਰੀ ਵਿੱਚ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਹੋਏ ਭਾਰੀ ਇਕੱਠ ਨੂੰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਹੁਣ ਲਗਾਤਾਰ ਤਿੰਨ ਵਾਰ ਬਣੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਦੇਸ ਦਾ ਮੋਹਰੀ ਸੂਬਾ ਬਨਾਉਣ ਦਾ ਜੋ ਅਹਿਦ ਕੀਤਾ ਹੈ ਇਸ ਦਾ ਸਾਨੂੰ ਸਾਰਿਆਂ ਨੂੰ ਇਵੇਂ ਹੀ ਇਕੱਤਰ ਹੋ ਕੇ ਭਾਜਪਾ ਦਾ ਸਾਥ ਦਿੰਦੇ ਰਹਿਣਾ ਹੋਵੇਗਾ ਤਾਂ ਜੋ ਨਿਘਾਰ ਵੱਲ ਜਾ ਚੁੱਕੇ ਪੰਜਾਬ ਦੀ ਵਾਗਡੋਰ ਭਾਜਪਾ ਦੇ ਸੁਰੱਖਿਅਤ ਹੱਥਾਂ ਵਿੱਚ ਆਵੇ ਤੇ ਅਸੀਂ ਸਾਰੇ ਰੰਗਲਾ ਪੰਜਾਬ ਵਾਲੇ ਮਾਹੌਲ ਵਿੱਚ ਆ ਸਕੀਏ। ਉਨ੍ਹਾਂ ਕਿਹਾ ਕਿ ਲਗਾਤਾਰ ਤੀਸਰੀ ਵਾਰ ਵੱਡੀ ਬਹੁਮਤ ਨਾਲ ਦੇਸ਼ ਦੀ ਸੱਤਾ ਤੇ ਬਿਰਾਜਮਾਨ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਦੇਸ਼ ਉੱਨਤੀ ਦੀਆਂ ਰਾਹਾਂ ਤੇ ਕਾਮਯਾਬ ਤਰੀਕੇ ਨਾਲ ਚੱਲ ਰਿਹਾ ਹੈ।ਇਸ ਕਰਕੇ ਹੀ ਦੁਨੀਆਂ ਦੇ ਨਕਸ਼ੇ ‘ਤੇ ਭਾਰਤ ਦਾ ਨਾਂਅ ਚਮਕਿਆ ਹੈ।ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਦੇਸ਼ ਅਤੇ ਪੰਜਾਬ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਇਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਭਾਜਪਾ ਨੂੰ ਪੰਜਾਬ ਵਿੱਚ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕਰਨਗੇ।ਇਸ ਮੌਕੇ ‘ਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਸਰਕਲ ਪ੍ਰਧਾਨ ਹਰਪਾਲ ਸੋਨੀ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਹਰਜੀਤ ਸਿੰਘ ਚੀਮਾ,ਜਸਬੀਰ ਸਿੰਘ ਗੋਲਡੀ ਰੱਤਾ ਗੁੱਦਾ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ
ਕੈਪਸ਼ਨ- ਪਿੰਡ ਜਿੰਦਾਵਾਲਾ ਵਿਖੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਿਤ ਕਰਨ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਪਾਰਟੀ ਆਗੂ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)