ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਧੂੰਦਾ ਦੇ ਸੈਂਕੜੇ ਪਰਿਵਾਰ ਭਾਜਪਾ ਵਿੱਚ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਭਾਜਪਾ ਨਾਲ ਆਪ-ਮੁਹਾਰੇ ਲੱਗੇ ਜੁੜਣ- ਹਰਜੀਤ ਸੰਧੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,29 ਜੂਨ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ ਜਦ ਇਸ ਹਲਕੇ ਅਧੀਨ ਆਉਂਦੇ ਪਿੰਡ ਧੂੰਦਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਸ.ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਅਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ ਅਤੇ ਸੁਰਜੀਤ ਸਿੰਘ ਸਾਗਰ ਦੀ ਪ੍ਰੇਰਨਾ ਨਾਲ ਨੌਜਵਾਨ ਆਗੂ ਹਰਪ੍ਰੀਤ ਸਿੰਘ ਗੈਰੀ ਧੂੰਦਾ ਦੇ ਵਿਸੇਸ਼ ਉੱਦਮਾਂ ਸਦਕਾ ਉਨ੍ਹਾਂ ਦੇ ਗ੍ਰਹਿ ਵਿਖੇ ਸੈਂਕੜੇ ਪਰਿਵਾਰਕ ਮੁਖੀਆਂ ਜਿੰਨਾ ਵਿੱਚ ਸਵਰਨ ਸਿੰਘ,ਕੁਲਵਿੰਦਰ ਸਿੰਘ,ਚਰਨਜੀਤ ਸਿੰਘ, ਜਗਰੂਪ ਸਿੰਘ,ਬਲਵੰਤ ਸਿੰਘ,ਹੀਰਾ ਸਿੰਘ, ਸੁਖਰਾਜ ਸਿੰਘ, ਸਰਬਜੀਤ ਸਿੰਘ, ਮੁਖਤਾਰ ਸਿੰਘ,ਬਲਦੇਵ ਸਿੰਘ,ਸੁੱਚਾ ਸਿੰਘ,ਸੋਨੂ ਸਿੰਘ,ਜਸਵੰਤ ਸਿੰਘ, ਪਲਵਿੰਦਰ ਕੌਰ,ਅਮਰ ਕੌਰ,ਸਰਬਜੀਤ ਕੌਰ, ਰਤਨ ਕੌਰ,ਖਜਾਨ ਸਿੰਘ, ਦਰਸ਼ਨ ਸਿੰਘ,ਰਾਜ ਕੌਰ, ਰਣਜੀਤ ਸਿੰਘ,ਨਿਰਮਲ ਸਿੰਘ,ਜਗਜੀਤ ਸਿੰਘ, ਜਗਦੀਪ ਸਿੰਘ,ਬਲਦੇਵ ਸਿੰਘ,ਸੰਨੀ ਸਿੰਘ, ਪ੍ਰਭਜੀਤ ਸਿੰਘ,ਗੁਰਮੀਤ ਸਿੰਘ,ਗੁਰਵੇਲ ਸਿੰਘ, ਗੁਰਪ੍ਰੀਤ ਸਿੰਘ,ਹਰਜੀਤ ਕੌਰ,ਰਾਜਬੀਰ ਕੌਰ, ਚਰਨਜੀਤ ਕੌਰ,ਅੰਗਰੇਜ ਸਿੰਘ ਆਦਿ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਜਿੰਨ੍ਹਾਂ ਨੂੰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਮੁੱਚੀ ਟੀਮ ਦੀ ਹਾਜਰੀ ਵਿੱਚ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਭਾਜਪਾ ਵਿੱਚ ਆਪ ਮੁਹਾਰੇ ਜੁੜ ਰਹੇ ਹਨ ਅਤੇ ਜਨ ਅਧਾਰ ਭਾਜਪਾ ਵੱਲ ਵਹੀਰਾਂ ਘੱਤ ਕੇ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਸਿਰਫ ਭਾਰਤੀ ਜਨਤਾ ਪਾਰਟੀ ਹੀ ਸੁਧਾਰ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਾਂ ਨੂੰ ਵੀ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਪੂਰੀ ਮਜਬੂਤੀ ਨਾਲ ਹੰਭਲਾ ਮਾਰ ਕੇ ਪੰਜਾਬ ਵਿੱਚੋਂ ਏਕਤਾ ਦਾ ਸਬੂਤ ਦੇ ਕੇ ਅਗਾਮੀ ਚੋਣਾਂ ਵਿੱਚ ਭਾਜਪਾ ਦਾ ਸਾਥ ਦੇਣਾ ਸਾਡਾ ਫਰਜ ਹੈ।ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਜਿਲਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ,ਮੀਤ ਪ੍ਰਧਾਨ ਨੇਤਰਪਾਲ ਸਿੰਘ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਪੱਟੀ ਕੋ ਕਨਵੀਨਰ ਜਸਕਰਨ ਸਿੰਘ,ਮੰਡਲ ਪ੍ਰਧਾਨ ਮੇਹਰ ਸਿੰਘ ਬਾਣੀਆ, ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਅੰਸ਼ਦੀਪ ਸਿੰਘ,ਸਤਨਾਮ ਸਿੰਘ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ।
ਕੈਪਸ਼ਨ- ਪਿੰਡ ਧੂੰਦਾ ਵਿਖੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਮੌਕੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਆਗੂ ਸਾਹਿਬਾਨ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)