ਜਾਨਵਰਾਂ ਤੋਂ ਮੱਨੁਖਾਂ ਵਿੱਚ ਫੈਲਣ ਵਾਲੇ ਜੂਨੋਟਿਕ ਰੋਗਾਂ ਪ੍ਰਤੀ ਜਾਗਰੂਕਤਾ ਜ਼ਰੂਰੀ- ਡਾ. ਕਰਮਜੀਤ ਸਿੰਘ -ਵਿਸ਼ਵ ਜੁਨੋਸਿਸ ਦਿਵਸ ‘ਤੇ ਕੀਤਾ ਜਾਗਰੂਕ

0
93
ਜਾਨਵਰਾਂ ਤੋਂ ਮੱਨੁਖਾਂ ਵਿੱਚ ਫੈਲਣ ਵਾਲੇ ਜੂਨੋਟਿਕ ਰੋਗਾਂ ਪ੍ਰਤੀ ਜਾਗਰੂਕਤਾ ਜ਼ਰੂਰੀ- ਡਾ. ਕਰਮਜੀਤ ਸਿੰਘ -ਵਿਸ਼ਵ ਜੁਨੋਸਿਸ ਦਿਵਸ ‘ਤੇ ਕੀਤਾ ਜਾਗਰੂਕ

ਜਾਨਵਰਾਂ ਤੋਂ ਮੱਨੁਖਾਂ ਵਿੱਚ ਫੈਲਣ ਵਾਲੇ ਜੂਨੋਟਿਕ ਰੋਗਾਂ ਪ੍ਰਤੀ ਜਾਗਰੂਕਤਾ ਜ਼ਰੂਰੀ- ਡਾ. ਕਰਮਜੀਤ ਸਿੰਘ

-ਵਿਸ਼ਵ ਜੁਨੋਸਿਸ ਦਿਵਸ ‘ਤੇ ਕੀਤਾ ਜਾਗਰੂਕ

ਦਲਜੀਤ ਕੌਰ

ਕੌਹਰੀਆਂ/ਸੰਗਰੂਰ, 6 ਜੁਲਾਈ, 2024: ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਕੌਹਰੀਆਂ ਡਾ. ਕਰਮਜੀਤ ਸਿੰਘ ਐਕਸ ਪੀ ਸੀ ਐੱਸ ਦੀ ਅਗਵਾਈ ਵਿੱਚ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ।

ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਜਾਨਵਰਾਂ ਤੋਂ ਮੱਨੁਖਾਂ ਵਿੱਚ ਫੈਲਣ ਵਾਲੇ ਜੂਨੋਟਿਕ ਰੋਗਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਜੂਨੋਟਿਕ ਰੋਗ ਵਾਇਰਸ, ਬੈਕਟੀਰਿਆ, ਪਰਜੀਵੀ ਅਤੇ ਮੱਛਰਾਂ ਨਾਲ ਫੈਲਦਾ ਹੈ। ਇਬੋਲਾ,ਸਵਾਈਨ ਫਲੂ, ਏਨਸੇਫਲਾਇਟਿਸ, ਸਕ੍ਰਬ ਟਾਇਫਸ ਅਤੇ ਰੈਬੀਜ਼ ਇਨ੍ਹਾਂ ਜੂਨੋਟਿਕ ਰੋਗਾਂ ਦੇ ਕੁੱਝ ਉਦਾਹਰਨ ਹਨ। ਉਨ੍ਹਾਂ ਦੱਸਿਆ ਕਿ ਜੂਨੋਟਿਕ ਰੋਗਾਂ ਦੇ ਵੱਖ-ਵੱਖ ਲੱਛਣ ਹਨ ਜਿਵੇਂ ਸਕਰਬ ਟਾਇਫ਼ਸ ਦੇ ਲੱਛਣ ਤੇਜ ਬੁਖਾਰ, ਸਿਰ ਤੇ ਜੋੜਾਂ ਵਿੱਚ ਦਰਦ, ਕੰਬਣੀ ਛਿੜਨਾ,ਸਰੀਰ ਦੇ ਜੋੜਾਂ ਵਾਲੇ ਅੰਗਾ ਹੇਠ ਗਿਲਟੀਆਂ ਹੋਣਾ ਆਦਿ ਹਨ। ਜਾਨਵਰਾਂ ਤੋਂ ਫੈਲਣ ਵਾਲੇ ਜੂਨੋਟਿਕ ਰੋਗਾਂ ਤੋਂ ਬਚਾਅ ਲਈ ਜਾਨਵਰਾਂ ਨੂੰ ਛੂਹਣ ਜਾਂ ਉਨ੍ਹਾਂ ਨਾਲ ਖੇਡਣ ਤੋਂ ਬਾਅਦ ਆਪਣੇ ਹੱਥ ਸਾਬਨ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਜਾਨਵਰਾਂ ਦੇ ਉੱਠਣ-ਬੈਠਣ, ਖਾਣ-ਪੀਣ ਅਤੇ ਮਲ-ਮੂਤਰ ਕਰਨ ਵਾਲੀ ਥਾਂ ਦੀ ਸਫਾਈ ਦਾ ਖਾਸ ਖਿਆਲ ਰੱਖੋ ਅਤੇ ਘਰੇਲੂ ਜਾਨਵਰਾਂ ਨੂੰ ਸਮੇਂ-ਸਮੇਂ ਸਿਰ ਵੈਕਸੀਨ ਵੀ ਲਗਵਾਉਂਦੇ ਰਹੋ। ਇਸ ਤੋਂ ਇਲਾਵਾ ਭੀੜ-ਭਾੜ ਵਾਲੀਆਂ ਥਾਵਾਂ ‘ਤੇ ਜਾਣ ਵੇਲੇ ਆਪਣਾ ਮੂੰਹ ਢੱਕ ਕੇ ਰੱਖੋ ਅਤੇ ਆਪਣੇ ਹੱਥਾਂ ਦੀ ਨਿਯਮਤ ਸਫਾਈ ਕਰਦੇ ਰਹੋ।
ਬਲਾਕ ਐਜੂਕੇਟਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਗਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਵਿਸ਼ਵ ਪੱਧਰ ‘ਤੇ ਇਸ ਬਿਮਾਰੀ ਦੇ ਕਰੀਬ ਇਕ ਬਿਲੀਅਨ ਮਾਮਲੇ ਹਰ ਸਾਲ ਸਾਹਮਣੇ ਆਉਂਦੇ ਹਨ ਅਤੇ ਲੱਖਾਂ ਮੌਤਾਂ ਵੀ ਹਰ ਸਾਲ ਇਸ ਬਿਮਾਰੀ ਨਾਲ ਹੋ ਜਾਂਦੀਆਂ ਹਨ। ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਸਾਨੂੰ ਸਚੇਤ ਰਹਿਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਜੂਨੋਟਿਕ ਰੋਗਾਂ ਤੋਂ ਬਚਾਅ ਲਈ ਜਾਗਰੂਕ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜੇਕਰ ਘਰਾਂ ਵਿੱਚ ਕੋਈ ਜਾਨਵਰ ਹੋਵੇ ਤਾਂ ਸਫਾਈ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਕੁੱਤੇ ਦੇ ਵੱਢਣ ਨੂੰ ਅਣਦੇਖਾ ਨਾ ਕਰੋ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ। ਰੈਬੀਜ਼ ਸੌ ਫੀਸਦ ਘਾਤਕ ਰੋਗ ਹੈ ਪਰ ਇਸ ਤੋਂ ਆਸਾਨੀ ਨਾਲ ਬਚਾਅ ਕੀਤਾ ਜਾ ਸਕਦਾ ਹੈ। ਰੈਬੀਜ਼ ਤੋਂ ਬਚਾਅ ਲਈ ਕੁੱਤੇ ਵਲੋਂ ਕੱਟੇ ਜਾਣ ਦੀ ਹਾਲਤ ਵਿੱਚ ਜਖ਼ਮ ਨੂੰ ਚਲਦੇ ਨਲਕੇ ਜਾਂ ਟੂਟੀ ਦੇ ਪਾਣੀ ਅਤੇ ਸਾਬਣ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਬਿਨਾ ਦੇਰੀ ਤੋਂ ਡਾਕਟਰ ਨਾਲ ਰੈਬੀਜ਼ ਦੇ ਇਲਾਜ਼ ਲਈ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰੈਬੀਜ਼ ਤੋਂ ਬਚਾਅ ਲਈ ਐਂਟੀ ਰੈਬੀਜ਼ ਇੰਜੈਕਸਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਾਏ ਜਾਂਦੇ ਹਨ।
ਇਸ ਮੌਕੇ ਵੀਰ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here