ਮਾਲੇਰਕੋਟਲਾ, (ਬੋਪਾਰਾਏ) -ਪੰਜਾਬ ਲੋਕ ਕਾਂਗਰਸ ਦੇ ਮਾਲੇਰਕੋਟਲਾ ਤੋਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਬੀਬੀ ਫਰਜ਼ਾਨਾ ਆਲਮ ਨੇ ਆਪਣੀ ਰਹਾਇਸ਼ ਵਿਖੇ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਾਲੇਰਕੋਟਲਾ ਦੇ ਸਰਬਪੱਖੀ ਵਿਕਾਸ ਨੂੰ ਮੁਦਾ ਬਣਾ ਕੇ ਚੋਣਾਂ ਲੜਨਗੇ। ਓਹਨਾ ਕਿਹਾ ਕਿ ਓਹਨਾ ਪਹਿਲਾਂ ਵੀ 2012 ’ਚ ਵਿਧਾਇਕ ਹੁੰਦਿਆਂ ਇਲਾਕੇ ਦਾ ਵਿਕਾਸ ਕਰਵਾਇਆ ਸੀ ਜਿਸ ਤਹਿਤ ਓਹਨਾ ਸ਼ਹਿਰ ਵਾਸੀਆਂ ਲਈ ਹਜ਼ਰਤ ਹਲੀਮਾ ਹਸਪਤਾਲ, ਇਸਲਾਮੀਆ ਗਰਲਜ ਕਾਲਜ, ਰਾਏਕੋਟ ਰੋਡ ਵਾਲਾ ਪੁਲ ਅਤੇ ਸੇਵਾ ਕੇਂਦਰ ਆਦਿ ਜਿਹੀਆਂ ਸੁਗਾਤਾਂ ਦਿੱਤਿਆਂ ਸਨ। ਓਹਨਾ ਕਿਹਾ ਕਿ ਮਾਲੇਰਕੋਟਲਾ ਅਮਨ ਸ਼ਾਂਤੀ ਵਾਲਾ ਸ਼ਹਿਰ ਅਤੇ ਇਸ ਦੀ ਰਵਾਇਤ ਨੂੰ ਬਰਕਰਾਰ ਰੱਖਣਾ ਓਹਨਾ ਦੀ ਪਹਿਲੀ ਤਰਜੀਹ ਹੋਵੇਗੀ। ਓਹਨਾ ਹੋਰ ਕਿਹਾ ਮਾਲੇਰਕੋਟਲਾ ਦੇ ਸਰਕਾਰੀ ਸਕੂਲਾਂ ਅਤੇ ਸਿਵਲ ਹਸਪਤਾਲ ਦਾ ਮਯਾਰ ਉੱਚਾ ਚੁੱਕਣਾ ਵੀ ਓਹਨਾ ਦੇ ਕੰਮਾਂ ਚ ਸ਼ਾਮਿਲ ਹੈ। ਓਹਨਾ ਆਖਿਰ ’ਚ ਕਿਹਾ ਕੈਪਟਨ ਸਾਹਿਬ ਦੀ ਪੰਜਾਬ ’ਚ ਬਣਨ ਵਾਲੀ ਸਰਕਾਰ ’ਚ ਭਾਈਵਾਲੀ ਹੋਵੇਗੀ ਅਤੇ ਸਰਕਾਰ ਬਣਨ ’ਤੇ ਮਾਲੇਰਕੋਟਲਾ ਦੀ ਚੁਹ ਬਤਰਫਾ ਤਰੱਕੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਹਾਕਮ ਸਿੰਘ ਚਕ, ਮੁਬਸ਼ਰ ਅਲੀ ਖਾਨ ਸ਼ੇਰਵਾਨੀ, ਅਬਦੁਲ ਸਤਾਰ ਕਾਲਾ ਸਾਬਕਾ ਕੌਂਸਲਰ, ਅਖਤਰ ਹਾਜੀ ਕੌਂਸਲਰ, ਅਖਤਰ ਬਾਗਵਾਨ, ਇਮਰਾਨ ਪੀਰ , ਅਖਤਰ ਪਹਿਲਵਾਨ, ਸ਼ਮਸ਼ਾਦ ਪੀਰ ਜੀ, ਅਲੀ ਸ਼ਾਹ ਕਿਲਾ, ਆਸਿਫ਼ ਚੱਕੀ ਵਾਲਾ, ਡਾਕਟਰ ਜ਼ਫ਼ਰ ਅਤੇ ਇਕਬਾਲ ਜਾਤੀਵਾਲ ਮੌਜੂਦ ਸਨ।
Boota Singh Basi
President & Chief Editor