Covid vaccination: ਕੋਵਿਡ ਟੀਕਾਕਰਨ ਨਾ ਕਰਵਾਉਣ ਵਾਲੇ ਸੈਨਿਕਾਂ ‘ਤੇ ਅਮਰੀਕੀ ਫੌਜ ਦੀ ਵੱਡੀ ਕਾਰਵਾਈ

0
422

Covid Vaccination: ਅਮੀਰੀਕੀ ਆਰਮੀ ਨੇ ਉਨ੍ਹਾਂ ਸਾਰੇ ਸੈਨਿਕਾਂ ਨੂੰ ਫੌਜ ਵਿੱਚੋਂ ਕੱਢਣ ਦਾ ਆਦੇਸ਼ ਦਿੱਤਾ ਹੈ ਜਿਨ੍ਹਾਂ ਨੇ ਕੋਵਿਡ ਟੀਕਾ ਲਵਾਉਣ ਤੋਂ ਇਨਕਾਰ ਕੀਤਾ। ਆਰਮੀ ਸੈਕਟਰੀ ਕ੍ਰਿਸਟੀਨ ਵਰਮਥ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਮੇਂ ਟੀਕਾਕਰਨ ਤੋਂ ਰਹਿਤ ਸੈਨਿਕ ਅਮਰੀਕੀ ਫੌਜ ਲਈ ਵੱਡਾ ਖ਼ਤਰਾ ਹਨ ਤੇ ਉਨ੍ਹਾਂ ਕਾਰਨ ਫੌਜ ਤੇ ਉਸ ਦੇ ਕਰਮਚਾਰੀਆਂ ਦੀ ਫੌਜੀ ਸਮਰੱਥਾ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਜਾਂ ਫੌਜ ਨੂੰ ਛੱਡ ਦੇਣਾ ਚਾਹੀਦਾ ਹੈ। ਕ੍ਰਿਸਟੀਨ ਨੇ ਦੱਸਿਆ ਕਿ ਇਸ ਕਾਰਨ ਫੌਜ ਦੇ 3000 ਤੋਂ ਵੱਧ ਜਵਾਨਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ 2021 ਦੇ ਅੰਤ ਤੱਕ, ਫੌਜ ਵਿੱਚ ਡਿਊਟੀ ‘ਤੇ 4,82,000 ਸਰਗਰਮ ਕਰਮਚਾਰੀ ਸੀ। ਹਾਸਲ ਜਾਣਕਾਰੀ ਮੁਤਾਬਕ ਪਿਛਲੇ ਮਹੀਨੇ 26 ਜਨਵਰੀ ਤੱਕ ਕੋਵਿਡ-19 ਦੇ ਟੀਕਾਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਬਟਾਲੀਅਨ ਦੇ ਦੋ ਕਮਾਂਡਰਾਂ ਸਮੇਤ ਕੁੱਲ ਛੇ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ।

ਫੌਜ ਨੇ ਉਨ੍ਹਾਂ ਸਾਰੇ 3,073 ਸੈਨਿਕਾਂ ਨੂੰ ਲਿਖਤੀ ਚਿਤਾਵਨੀ ਜਾਰੀ ਕਰਕੇ ਤਾੜਿਆ ਹੈ। ਜਿਨ੍ਹਾਂ ਨੇ ਟੀਕਾਕਰਨ ਕਰਨ ਤੋਂ ਇਨਕਾਰ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਯੂਐਸ ਨੇਵੀ ਨੇ ਅਕਤੂਬਰ ਦੇ ਅੱਧ ਵਿੱਚ ਘੋਸ਼ਣਾ ਕੀਤਾ ਸੀ ਕਿ ਕੋਵਿਡ-19 ਦੇ ਵਿਰੁੱਧ ਟੀਕਾਕਰਨ ਤੋਂ ਇਨਕਾਰ ਕਰਨ ਵਾਲੇ ਕਰਮਚਾਰੀਆਂ ਨੂੰ ਮਿਲਟਰੀ ਫੋਰਸ ਤੋਂ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਆਪਣੇ ਆਦੇਸ਼ ਵਿੱਚ ਲਿਖਿਆ ਕਿ ਜਲ ਸੈਨਾ ਵਿਸ਼ੇਸ਼ ਤੌਰ ‘ਤੇ ਮਹਾਂਮਾਰੀ ਲਈ ਕਮਜ਼ੋਰ ਹੈ ਕਿਉਂਕਿ ਇਸ ਜੋਖਮ ਦੇ ਕਾਰਨ, ਸਿਰਫ ਇੱਕ ਵਿਅਕਤੀ ਹੀ ਪੂਰੇ ਜਹਾਜ਼ ਤੇ ਪਣਡੁੱਬੀ ਨੂੰ ਸੰਕਰਮਿਤ ਕਰ ਸਕਦਾ ਹੈ। ਇਸ ਲਈ ਅਸੀਂ ਕੋਵਿਡ ਦਾ ਟੀਕਾਕਰਨ ਨਾ ਕਰਵਾਉਣ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਕਰਾਂਗੇ। ਬੁੱਧਵਾਰ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ, ਨੇਵੀ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ 118 ਲੋਕਾਂ ਨੂੰ ਕੋਵਿਡ ਟੀਕਾਕਰਨ ਤੋਂ ਇਨਕਾਰ ਕਰਨ ਲਈ ਡਿਊਟੀ ਤੋਂ ਬਰਖਾਸਤ ਕੀਤਾ ਹੈ।

LEAVE A REPLY

Please enter your comment!
Please enter your name here