ਜੀ. ਐਚ. ਜੀ. ਅਕੈਡਮੀਂ ਫਰਿਜ਼ਨੋ ਵੱਲੋਂ ਆਪਣੇ ਸਾਰੇ ਕੋਚਾਂ ਅਤੇ ਵਲੰਟੀਅਰਾਂ ਦਾ ਸਨਮਾਨ
ਜੀ. ਐਚ. ਜੀ. ਅਕੈਡਮੀਂ ਫਰਿਜ਼ਨੋ ਵੱਲੋਂ ਆਪਣੇ ਸਾਰੇ ਕੋਚਾਂ ਅਤੇ ਵਲੰਟੀਅਰਾਂ ਦਾ ਸਨਮਾਨ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੇਫੋਰਨੀਆਂ ਦੀ ਸੈਂਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ਵਿੱਚ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਚਲਾਈ ਜਾ ਰਹੀ ਜੀ.ਐਚ.ਜੀ. ਅਕੈਡਮੀਂ ਵੱਲੋਂ ਬੀਤੇ ਦਿਨੀ ਲਾਏ ਗਏ ਬੱਚਿਆਂ ਦੇ ਸਿੱਖਲਾਈ ਕੈਂਪ ਅਤੇ ਅੰਤਰ-ਰਾਸ਼ਟਰੀ ਯੁੱਵਕ ਮੇਲੇ ਦੀ ਸਫਲਤਾਂ ਬਾਅਦ ਸਮੂੰਹ ਕੋਚਾਂ, ਸਹਿਯੋਗੀਆਂ ਅਤੇ ਵਲੰਟੀਅਰਾਂ ਦੇ ਧੰਨਵਾਦ ਵਿੱਚ ਰਾਤਰੀ ਦੇ ਖਾਣੇ ਦੀ ਦਾਅਤ ਦਿੱਤੀ ਗਈ ਸੀ। ਜਿੱਥੇ ਇਸ ਕਾਰਜ ਵਿੱਚ ਹਿੱਸਾ ਲੈਣ ਵਾਲੇ ਵਲੰਟੀਅਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਸਮੇਂ ਚੱਲੇ ਸੰਖੇਪ ਪ੍ਰੋਗਰਾਮ ਦੀ ਸੁਰੂਆਤ ਕਰਦੇ ਹੋਏ ਗੁਰਦੀਪ ਸਿੰਘ ਸ਼ੇਰਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ। ਜਦ ਕਿ ਅਕੈਡਮੀਂ ਦੇ ਪ੍ਰਮੁੱਖ ਮੈਂਬਰਾਂ ਵਿੱਚ ਪਰਮਜੀਤ ਧਾਲੀਵਾਲ, ਉਦੈਦੀਪ ਸਿੰਘ ਸਿੱਧੂ, ਸੁਖਦੇਵ ਸਿੰਘ ਸਿੱਧੂ ਅਤੇ ਹੋਰਨਾਂ ਨੇ ਵਿਚਾਰਾ ਦੀ ਸਾਂਝ ਪਾਉਦੇ ਹੋਏ ਯੋਗ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਪੰਜਾਬ ਤੋਂ ਬੱਚਿਆਂ ਦੇ ਪੰਜਾਬੀ ਸੱਭਿਆਚਾਰ ਨਾਲ ਜੁੜਨ ‘ਤੇ ਖੁਸ਼ੀ ਪ੍ਰਗਟਾਈ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਰੇਡੀੳ ਪੰਜਾਬ ਦੇ ਸੰਸਥਾਪਿਕ ਸੁਖਦੇਵ ਸਿੰਘ ਢਿੱਲੋਂ ਅਤੇ ਜੀ.ਐਚ.ਜੀ. ਅਕੈਡਮੀਂ ਦੇ ਵਿਦਿਆਰਥੀਆਂ ਰਹਿ ਚੁੱਕੇ ਅਤੇ ਅੱਜ-ਕੱਲ ਗੁਰਸਿੱਖੀ ਸਰੂਪ ਵਿੱਚ ਬਤੌਰ ਸੇਵਾਵਾ ਨਿਭਾ ਰਹੇ ਡਿਪਟੀ ਸ਼ੈਰਫ (ਫਰਿਜ਼ਨੋ ) ਇਕਰਾਜ ਸਿੰਘ ਉੱਭੀ, ਸਰਬਜੀਤ ਸਿੰਘ ਸਾਰੰਗੀ ਮਾਸਟਰ ਅਤੇ ਹੋਰ ਸਖਸ਼ੀਅਤਾ ਨੂੰ ਵੀ ਸਨਮਾਨ ਕੀਤਾ ਗਿਆ। ਇਸ ਸਮੇਂ ਬੀਬੀਆਂ ਵੱਲੋਂ ਬੱਚਿਆਂ ਨੂੰ ਯੋਗ ਅਗਵਾਈ ਕਰਦੇ ਹੋਏ ਅਕੈਡਮੀਂ ਦੇ ਵਲੰਟੀਅਰ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਸੇਵਾਵਾ ਨਿਭਾਉਣ ਬਦਲੇ ਮਾਣ-ਸਨਮਾਨ ਦਿੱਤਾ ਗਿਆ। ਹਮੇਸ਼ਾ ਦੀ ਤਰਾਂ ਨਸ਼ਿਆਂ ਤੋਂ ਬਚਣ ਅਤੇ ਚੰਗੀ ਸਿਹਤ ਸੰਭਾਲ ਦੀ ਗੱਲ ਹੋਈ। ਇਸੇ ਤਰਾਂ ਅਕੈਡਮੀਂ ਦੇ ਸੀਨੀਅਰ ਕੌਚ ਜਸਪ੍ਰੀਤ ਸਿੰਘ ਸਿੱਧੂ ਨੇ ਵੀ ਜਿੱਥੇ ਬੋਲੀਆਂ ਪਾ ਰੌਣਕਾਂ ਲਾਈਆਂ, ਉੱਥੇ ਸਭ ਦਾ ਧੰਨਵਾਦ ਵੀ ਕੀਤਾ। ਅਗਲੇ ਵਰੇ ਦੇ ਪ੍ਰੋਗਰਾਮਾਂ ਨੂੰ ਉਲੀਕਦੇ ਹੋਏ ਇਹ ਪ੍ਰੋਗਰਾਮ ਰਾਤ ਦੇ ਸੁਆਦਲੇ ਖਾਣੇ ਨਾਲ ਯਾਦਗਾਰੀ ਹੋ ਨਿਬੜਿਆ।