ਟਰੰਪ ਦੇ ਹਮਾਇਤੀਆ ਦੀ ਅਹਿਮ ਮੀਟਿੰਗ ਅਵਤਾਰ ਸਿੰਘ ਵੜਿੰਗ ਦੀ ਅਗਵਾਈ ਵਿਚ ਹੋਈ।

0
39

ਟਰੰਪ ਦੇ ਹਮਾਇਤੀਆ ਦੀ ਅਹਿਮ ਮੀਟਿੰਗ ਅਵਤਾਰ ਸਿੰਘ ਵੜਿੰਗ ਦੀ ਅਗਵਾਈ ਵਿਚ ਹੋਈ।

ਮੈਰੀਲੈਡ( ਵਿਸ਼ੇਸ਼ ਪ੍ਰਤੀਨਿਧ ) ਅੱਜ ਕੱਲ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਤੇ ਹਰੇਕ ਦੀ ਅੱਖ ਹੈ।ਹਰ ਕੋਈ ਅਪਨੇ ਅਪਨੇ ਉਮੀਦਵਾਰ ਦੀ ਹਮਾਇਤ ਵਿੱਚ ਖੜਾ ਹੈ। ਆਪੋ ਅਪਨੀ ਤਾਕਤ ਦਾ ਇਜ਼ਹਾਰ ਕਰ ਰਹੇ ਹਨ।ਮੈਰੀਲੈਡ ਭਾਵੇਂ ਡੈਮੋਕਰੇਟਕ ਸਟੇਟ ਹੈ। ਪਰ ਟਰੰਪ ਹਮਾਇਤੀ ਪੱਕੇ ਵਿਅਕਤੀ ਹਨ। ਜੋ ਨੁਕੜ ਮੀਟਿੰਗਾਂ ਕਰਕੇ ਟਰੰਪ ਦੀ ਜਿੱਤ ਦੇ ਦਾਅਵੇ ਕਰ ਰਹੇ ਹਨ। ਅਜਿਹਾ ਕੁਝ ਹੀ ਏਸ਼ੀਅਨ ਕੁਮਿਨਟੀ ਨੇ ਇਕ ਭਰਵੀਂ ਮੀਟਿੰਗ ਦਾ ਅਯੋਜਿਨ ਕਰਕੇ ਟਰੰਪ ਦੀ ਹਮਾਇਤ ਕੀਤੀ ਹੈ। ਜਿਸ ਦੀ ਅਗਵਾਈ ਅਵਤਾਰ ਸਿੰਘ ਵੜਿੰਗ ਨੇ ਕੀਤੀ ਹੈ।
ਵੜਿੰਗ ਨੇ ਕਿਹਾ ਕਿ ਬਾਈਡਨ ਦੀ ਅਗਵਾਈ ਵਿਚ ਅਮਰੀਕਾ ਹਰ ਪਾਸਿਓਂ ਗਿਰਾਵਟ ਵੱਲ ਗਿਆ ਹੈ।ਹਰ ਬਿਜਨੈਸਮੈਨ ਦੁਖੀ ਹੈ।ਵਿਦਿਆਰਥੀਆਂ ਨਾਲ ਸਿੱਖਿਆ ਕਰਜਾ ਮੁਆਫ਼ੀ ਕਰਨ ਦਾ ਮਜ਼ਾਕ ਕੀਤਾ ਹੈ।ਪ੍ਰਵਾਸੀ ਬਗੈਰ ਪੇਪਰਾਂ ਵਾਲਿਆਂ ਨੂੰ ਲਾਰਾ ਲਾਇਆ ਗਿਆ ਸੀ।ਸਤਾਰਾਂ ਮਿਲੀਅਨ ਲੋਕ ਨਿੱਤ ਇੰਤਜ਼ਾਰ ਕਰ ਰਹੇ ਹਨ ਕਿ ਕੋਈ ਫੈਸਲਾ ਆਵੇ ਪਰ ਸਭ ਡੈਮੋਕਰੇਟਕਾ ਦੀ ਮਾੜੀ ਕਾਰਗੁਜ਼ਾਰੀ ਨੂੰ ਕੋਸ ਰਹੇ ਹਨ।ਇਸ ਲਈ ਟਰੰਪ ਦੇ ਅਸਾਰ ਵੱਧ ਰਹੇ ਹਨ।
ਅੱਜ ਦੀ ਮੀਟਿੰਗ ਨੇ ਸਾਬਤ ਕਰ ਦਿਤਾ ਹੈ ਕਿ ਟਰੰਪ ਅਗਲਾ ਰਾਸ਼ਟਰਪਤੀ ਹੋਵੇਗਾ।

LEAVE A REPLY

Please enter your comment!
Please enter your name here