ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਤਰਨਜੀਤ ਸਿੰਘ ਸੰਧੂ ਭਾਰੀ ਵੋਟਾਂ ਨਾਲ ਜਿੱਤਣਗੇ|
ਅੰਮ੍ਰਿਤਸਰ 18 ਅਪ੍ਰੈਲ
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ’ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਚੋਣ ਕਾਫ਼ਲਾ ਦਿਨੋਂ ਦਿਨ ਵੱਧ ਰਿਹਾ ਹੈ।
ਹਲਕਾ ਦੱਖਣੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਦੇਸ਼ ਪ੍ਰਤੀ ਨੀਤੀਆਂ ਨੂੰ ਦੇਖ ਕੇ ਸੈਂਕੜੇ ਪਰਿਵਾਰ ਵਾਰਡ ਨੰਬਰ 50 ਨੂਰੀ ਮਹਲਾ ਭਗਤਾਂ ਵਾਲੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਆਪ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ| ਇਸ ਮੌਕੇ ਤੇ ਸਰਦਾਰ ਹਰਜਿੰਦਰ ਸਿੰਘ ਠੇਕੇਦਾਰ, ਗੁਰ ਪ੍ਰਤਾਪ ਸਿੰਘ ਟਿੱਕਾ, ਅਜੇ ਬੀਰਪਾਲ ਸਿੰਘ ਰੰਧਾਵਾ ਨੇ ਇਹਨਾਂ ਪਰਿਵਾਰਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਹਲਕਾ ਦੱਖਣੀ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਤਰਨਜੀਤ ਸਿੰਘ ਸੰਧੂ ਭਾਰੀ ਵੋਟਾਂ ਨਾਲ ਜਿੱਤਣਗੇ| ਇਸ ਮੌਕੇ ਤੇ ਮੰਡਲ ਪ੍ਰਧਾਨ ਗੁਰਪ੍ਰੀਤ ਸਿੰਘ ਰਾਜਾ, ਮਨੋਹਰ ਸਿੰਘ, ਬਲਕਾਰ ਸਿੰਘ, ਨਰਿੰਦਰ ਸਿੰਘ, ਕਸ਼ਮੀਰ ਸਿੰਘ, ਕਰਤਾਰ ਸਿੰਘ, ਮੁਸ਼ਤਾਕ ਪਹਿਲਵਾਨ, ਸਾਦਕ ਕੁਮਾਰ, ਅਮਿਤ ਕੁਮਾਰ, ਅੰਗਤ ਸਿੰਘ, ਸ਼ਾਖਾ ਕੁਮਾਰ, ਰਜਿੰਦਰ ਕੁਮਾਰ, ਦਵਿੰਦਰ ਕੁਮਾਰ, ਰਜੇਸ਼ ਕੁਮਾਰ, ਰਹਿਮਾਨ ਕੁਮਾਰ, ਰਵੀ ਕੁਮਾਰ, ਸੰਜੀਵ ਕੁਮਾਰ, ਅਕਸ਼ੇ ਕੁਮਾਰ, ਲਾਠੀ ਕੁਮਾਰ, ਵਿਨੇ ਕੁਮਾਰ, ਰਮੇਸ਼ ਕੁਮਾਰ, ਬਬਲੂ ਕੁਮਾਰ, ਓਮ ਪ੍ਰਕਾਸ਼, ਸਰਵਣ ਕੁਮਾਰ ਦੀਪਕ ਕੁਮਾਰ, ਜੱਗਾ ਭਲਵਾਨ, ਮਨੀਸ਼ ਕੁਮਾਰ, ਬੀਬੀ ਰਾਧਾ ਬੀਬੀ ਭੋਲੀ ਬੀਬੀ ਕਾਨਤਾ ਬੀਬੀ ਸ਼ਸ਼ੀ ਬੀਬੀ ਸਵਰਨੀ ਬੀਬੀ ਨੈਨਾ, ਬੀਬੀ ਜੀਤ ਕੌਰ ਬੀਬੀ ਮੀਨਾਕੁਮਾਰੀ, ਬੀਬੀ ਸੁਮਨ ਬੀਬੀ ਗੰਗਾ ਬੀਬੀ ਹਰਜੋਤ ਕੌਰ ਸਮੇਤ ਸੈਂਕੜੇ ਪਰਿਵਾਰਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ|
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਨੂੰ ਦਰਪੇਸ਼ ਮਸਲਿਆਂ ਦਾ ਹੱਲ ਕੱਢਣਾ ਲੋਚਦੇ ਹਨ। ਕੁਝ ਸਿਆਸੀ ਪਾਰਟੀਆਂ ਜਿਨਾਂ ’ਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ, ਇਨ੍ਹਾਂ ਲੋਕ ਮੁੱਦਿਆਂ ‘ਤੇ ਗੱਲ ਕਰਨ ਲਈ ਤਿਆਰ ਨਹੀਂ ਹਨ। ਕਿਉਂਕਿ ਉਨ੍ਹਾਂ ਕੋਲ ਅਜਿਹੀ ਨਾ ਕੋਈ ਤਾਕਤ, ਸਾਧਨ, ਸਮਰੱਥਾ ਤੇ ਦ੍ਰਿੜ੍ਹ ਸਿਆਸੀ ਇੱਛਾ ਸ਼ਕਤੀ ਹੈ ਹੀ ਨਹੀਂ, ਜਿਸ ਨਾਲ ਉਹ ਇਨ੍ਹਾਂ ਮੁੱਦਿਆਂ ਨੂੰ ਹੱਲ ਕਰ ਸਕਣ। ਇਹ ਪਾਰਟੀਆਂ ਆਪਣੀਆਂ ਦੁਕਾਨਦਾਰੀਆਂ ਬੰਦ ਹੋਣ ਦੇ ਡਰੋਂ ਪੰਜਾਬ ਵਿੱਚ ਇੰਡਸਟਰੀ ਲਿਆਉਣ, ਤਸਕਰੀ ਰੋਕਣ, ਸੁਰੱਖਿਆ ਦੇਣ, ਨੌਜਵਾਨਾਂ ਦਾ ਵਿਦੇਸ਼ਾਂ ਵਲ ਪਰਵਾਸ ਰੋਕਣ, ਪੰਜਾਬ ਦੇ ਸਭਿਆਚਾਰ ਨੂੰ ਬਚਾਉਣ, ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਦਾ ਵਾਅਦੇ ਤੇ ਦਾਅਵੇ ਕਰ ਰਹੀਆਂ ਹਨ।