ਡਨਕਿਨ ਡੋਨਟ ਦੇ ਨਵੇ ਟਿਕਾਣੇ ਨੂੰ ਖੋਲਣ ਤੋ ਪਹਿਲਾ ਕਿੱਕ ਆਫ ਪਾਰਟੀ ਦਾ ਅਯੋਜਿਨ-ਕੇ ਕੇ ਸਿਧੂ

0
168

ਬਾਲ਼ਟੀਮੋਰ/ ਮੈਰੀਲੈਡ -( ਗਿੱਲ ) ਸਿੱਖ ਭਾਈਚਾਰੇ ਨੂੰ ਇਕੱਠਿਆਂ ਰੱਖ ਕੇ ਵਿਚਰਨ ਦਾ ਹੁਨਰ ਬਾਈ ਕੇ ਕੇ ਸਿਧੂ ਤੋ ਵਿੱਚ ਅਹਿਮ ਹੈ। ਜੋ ਪੰਜਾਬੀ ਕਲੱਬ ਮੈਰੀਲੈਡ ਦਾ ਫਾਊਡਰ ਵੀ ਹੈ। ਜਿੱਥੇ ਉਹ ਡਨਕਨ ਕਿੰਗ ਵਜੋ ਪੰਜਾਬੀ ਭਾਈਚਾਰੇ ਵਿੱਚ ਜਾਣਿਆ ਜਾਂਦਾ ਹੈ। ਉੱਥੇ ਉਹ ਖੁਲੇ ਸੁਭਾ ਵਾਲਾ ਦਾਨੀ ਸੱਜਣ ਵੀ ਹੈ। ਉਸ ਦੀ ਹਮੇਸ਼ਾ ਕੋਸ਼ਿਸ ਹੰਦੀ ਹੈ ਕੇ ਮਿਲ ਬੈਠ ਕੇ ਵਿਚਰਿਆ ਜਾਵੇ। ਅਜਿਹੀ ਮਿਸਾਲ ਦੇ ਧਾਰਣੀ ਨੇ ਅਪਨੇ ਕਾਰੋਬਾਰ ਦੇ ਨਵੇ ਟਿਕਾਣੇ ਦਾ ਉਦਘਾਟਨ ਸਤਾਰਾ ਮਾਰਚ ਸਵੇਰੇ ਨੋ ਵਜੇ ਰੱਖਿਆ ਹੈ। ਜਿਸ ਦੇ ਵਾਸਤੇ ਕੁਮਿਨਟੀ ਵਿੱਚ ਉਤਸ਼ਾਹ ਪੈਦਾ ਜਰਨ ਲਈ ਕਿੱਕ ਆਫ ਪਾਰਟੀ ਦਾ ਅਯੋਜਿਨ ਤਾਜ ਪੈਲਸ ਵਿੱਚ ਕੀਤਾ ਹੈ।
ਜ਼ਿਕਰਯੋਗ ਹੈ ਕਿ ਮੈਟਰੋਪਲਿਟਨ ਏਰੀਏ ਦੀਆਂ ਸਟੇਟਾਂ ਦੇ ਪ੍ਰਮੁਖ ਆਗੂ ਤੇ ਸੰਸਥਾਵਾਂ ਦੀਆਂ ਜਾਣੀਆਂ ਪਹਿਚਾਣੀਆ ਜੋ ਕੇ ਕੇ ਸਿਧੂ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਨੇ ਸ਼ਮੂਲੀਅਤ ਕੀਤੀ ਹੈ। ਜਿੱਥੇ ਆਪਸੀ ਵਿਚਾਰਾ ਦੀ ਸਾਂਝ ਪਾਈ ਗਈ ਹੈ। ਇਸ ਦੇ ਨਾਲ ਨਾਲ ਕਾਰੋਬਾਰੀਆਂ,ਪੰਜਾਬ ਦੇ ਹਲਾਤਾ ਤੇ ਮੈਰੀਲੈਡ ਸਟੇਟ ਦੀ ਨਵੀਂ ਟੀਮ ਬਾਰੇ ਢੇਰ ਸਾਰੀਆਂ ਗੱਲਾ ਬਾਤਾਂ ਕੀਤੀਆਂ । ਕਿਧਰੇ ਵਧਾਈਆਂ ਦਾ ਤਾਂਤਾ ਲੱਗਾ ਰਿਹਾ। ਚੱਲਦੀ ਪਾਰਟੀ ਦੁਰਾਨ ਸਾਰਿਆਂ ਨੂੰ ਸਤਾਰਾ ਤਾਰੀਖ ਸਵੇਰੇ ਨੋ ਵਜੇ ਨਵੇ ਡਨਕਨ ਡੋਨਟ ਦੇ ਉਦਾਘਾਟਨੀ ਸਮਾਰੋਹ ਵਿੱਚ ਪਹੁੰਚਣ ਦਾ ਨਿੰਮਤ੍ਰਤ ਦਿੱਤਾ ਗਿਆ ਤਾਂ ਜੋ ਸਟੇਟ ਦੀ ਕੰਪਟੋਲਰ ਬਰੁਕ ਲੀਅਰਮੈਨ ਨੂੰ ਪੰਜਾਬੀ ਭਾਈਚਾਰੇ ਸੰਬੰਧੀ ਇਕ ਜੁੱਟ ਦਾ ਇਜ਼ਹਾਰ ਤੇ ਅਹਿਸਾਸ ਕਰਵਾਇਆ ਜਾ ਸਕੇ।
ਸਮੁੱਚੀ ਕਿੱਕ ਆਫ ਪਾਰਟੀ ਵਿੱਚ ਸਾਰੇ ਹੀ ਮੈਰੀਲੈਡ ਪੰਜਾਬੀ ਕਲੱਬ ਦੇ ਅਹੁਦੇਦਾਰਾਂ ਤੋ ਇਲਾਵਾ ਵਰਜੀਨੀਆ ਤੋ ਮਹਿਤਾਬ ਸਿੰਘ , ਅਮਰਜੀਤ ਸਿੰਘ ਸੰਧੂ ਗਰੁਪ, ਗੁਰਦਿਆਲ ਭੁੱਲਾ ਗਰੁਪ, ਗੁਰਪ੍ਰੀਤ ਸਿੰਘ ਸੰਨੀ ਗਰੁਪ,ਜਸਵੰਤ ਸਿੰਘ ਧਾਲੀਵਾਲ ,ਸਤਿੰਦਰ ਕੰਗ, ਦਵਿੰਦਰ ਗਿੱਲ , ਅਵਤਾਰ ਸਿੰਘ ਵੜਿੰਗ , ਅਜੀਤ ਸ਼ਾਹੀ, ਕੇਵਲ ਸਿੰਘ ਮਾਨ, ਦਲਜੀਤ ਸਿੰਘ ਬੱਬੀ, ਰਤਨ ਸਿੰਘ ,ਚੰਚਲ ਸਿੰਘ , ਜਿੰਦਰਪਾਲ ਸਿੰਘ ਬਰਾੜ,ਹਰਪ੍ਰੀਤ ਸਿੰਘ ਗਿੱਲ , ਰਣਜੀਤ ਸਿੰਘ ਚਹਿਲ,ਮੇਜਰ ਸਿੰਘ , ਬਲਜੀਤ ਸਿੰਘ ਚੀਮਾ , ਸੰਨੀ ਮੱਲੀ,ਜਰਨੈਲ ਸਿੰਘ ਟੀਟੂ , ਚਰਨਜੀਤ ਸਿੰਘ ਸਰਪੰਚ, ਸੁਖਵਿੰਦਰ ਸਿੰਘ ਘੋਗਾ,ਗੁਰਦੇਬ ਸਿੰਘ, ਪਿੰਟੋ,ਗੋਲਡੀ,ਸੋਨੀ ਤੋ ਇਲਾਵਾ ਹੋਰ ਵੀ ਸੱਜਣਾਂ ਮਿੱਤਰਾਂ ਨੇ ਅਥਾਹ ਪਿਆਰ ਕੇ ਕੇ ਸਿਧੂ ਨੂੰ ਦਿੱਤਾ । ਸਮੁੱਚੀ ਕਿੱਕ ਆਫ ਪਾਰਟੀ ਨਵੇ ਡਨਕਨ ਖੁਲਣ ਵਿੱਚ ਅਹਿਮ ਰੋਲ ਅਦਾ ਕਰ ਗਈ ਹੈ। ਜਿਸ ਦੇ ਨਤੀਜੇ ਦੀ ਆਸ ਵਿੱਚ ਕੇ ਕੇ ਸਿਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ।

LEAVE A REPLY

Please enter your comment!
Please enter your name here