ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਵੱਲੋਂ 75ਵੇਂ ਸੰਵਿਧਾਨ ਦਿਵਸ ਦੇ ਸੰਬਧ ਚ ਪਹਿਲਾ ਸੰਵਿਧਾਨ ਦਿਵਸ ਮਨਾਇਆ 

0
36
ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਵੱਲੋਂ 75ਵੇਂ ਸੰਵਿਧਾਨ ਦਿਵਸ ਦੇ ਸੰਬਧ ਚ ਪਹਿਲਾ ਸੰਵਿਧਾਨ ਦਿਵਸ ਮਨਾਇਆ

* ਕਰਮਜੀਤ ਸਿਫ਼ਤੀ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ

* ਪ੍ਰੋਫੈਸਰ ਗਗਨਦੀਪ ਸੇਠੀ ਨੇ ਮੁੱਖ ਬੁਲਾਰੇ ਵਜੋਂ ਲਵਾਈ ਹਾਜ਼ਰੀ
ਖੰਨਾ,20 ਨਵੰਬਰ 2024
ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਰਜਿ. ਖੰਨਾ ਵੱਲੋਂ 75ਵੇਂ ਸੰਵਿਧਾਨ ਦਿਵਸ ਦੇ ਸੰਬੰਧ ਵਿੱਚ ਲੜੀਵਾਰ ਪਹਿਲਾ ਸੰਵਿਧਾਨ ਦਿਵਸ ਰਘਬੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਸੀਨੀ.ਸੈਕੈ. ਸਕੂਲ ਅਮਲੋਹ ਰੋਡ ਖੰਨਾ ਵਿਖੇ ਮਨਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਨੇ ਕੀਤੀ ਅਤੇ ਮੁੱਖ ਬੁਲਾਰੇ ਵਜੋਂ ਏ.ਐੱਸ. ਕਾਲਜ ਖੰਨਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫੈਸਰ ਗਗਨਦੀਪ ਸੇਠੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਦੀਆਂ ਵਿਦਿਆਰਥਣਾ ਵੱਲੋਂ ਸੰਵਿਧਾਨ ਵਿੱਚ ਮਿਲੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਬੱਚਿਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ । ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਪ੍ਰੋਫੈਸਰ ਗਗਨਦੀਪ ਸੇਠੀ ਨੇ ਸਕੂਲੀ ਬੱਚਿਆਂ ਨੂੰ ਸੰਵਿਧਾਨ ਬਾਰੇ ਬਹੁਤ ਹੀ ਬਾਰੀਕੀ ਨਾਲ ਜਾਣਕਾਰੀ ਦਿੱਤੀ। ਉਹਨਾਂ ਬੱਚਿਆਂ ਨੂੰ ਦੱਸਿਆ ਕੇ ਕਿਵੇਂ ਆਜ਼ਾਦੀ ਤੋਂ ਬਾਅਦ ਭਾਰਤ ਦੀ ਸੰਵਿਧਾਨ ਕਮੇਟੀ ਬਣੀ ਅਤੇ ਇਸ ਕਮੇਟੀ ਦਾ ਮੁਖੀ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਲਗਾਇਆ ਗਿਆ ਜਿਨਾਂ ਨੇ 80 ਦੇਸ਼ਾਂ ਦੇ ਵੱਖ-ਵੱਖ ਸੰਵਿਧਾਨਾਂ ਦਾ ਅਧਿਐਨ ਕਰਕੇ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਉੱਤਮ ਸੰਵਿਧਾਨ ਲਿਖ ਕੇ ਦਿੱਤਾ । ਉਹਨਾਂ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਦੁਆਰਾ ਭਾਰਤ ਦੀਆਂ 562 ਵੱਖ-ਵੱਖ ਰਿਆਸਤਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਆਧੁਨਿਕ ਭਾਰਤ ਦੀ ਨੀਂਹ ਰੱਖੀ । ਸਮਾਗਮ ਦੌਰਾਨ ਸਕੂਲ ਦੇ ਹੈੱਡ ਮਾਸਟਰ ਬਲਵਿੰਦਰ ਸਿੰਘ , ਵਾਰਡ ਦੇ ਐਮਸੀ ਗੁਰਮੀਤ ਸਿੰਘ ਨਾਗਪਾਲ , ਸੁਸਾਇਟੀ ਦੇ ਜਨਰਲ ਸਕੱਤਰ ਬਲਵੀਰ ਸਿੰਘ ਭੱਟੀ ਅਤੇ ਮਾਸਟਰ ਅਜੀਤਪਾਲ ਸਿੰਘ ਨੇ ਵੀ ਸੰਵਿਧਾਨ ਸਬੰਧੀ ਆਪਣੇ ਆਪਣੇ ਵਿਚਾਰ ਰੱਖੇ ।ਸਮਾਗਮ ਦੇ ਅੰਤ ਵਿੱਚ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਪ੍ਰੋਫੈਸਰ ਗਗਨਦੀਪ ਸੇਠੀ ,ਗੁਰਮੀਤ ਸਿੰਘ ਨਾਗਪਾਲ ,ਸਕੂਲ ਦੇ ਹੈੱਡ ਮਾਸਟਰ ਬਲਵਿੰਦਰ ਸਿੰਘ ਅਤੇ ਜਿੰਨਾਂ ਸਕੂਲੀ ਬੱਚਿਆਂ ਨੇ ਸਮਾਗਮ ਵਿੱਚ ਭਾਗ ਲਿਆ ਸੀ ਉਹਨਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਾਜ ਸਿੰਘ ਸੁਹਾਵੀ , ਮੀਤ ਪ੍ਰਧਾਨ ਈਸ਼ਰ ਸਿੰਘ , ਕੈਸ਼ੀਅਰ ਟੇਕ ਚੰਦ , ਮੁੱਖ ਸਲਾਹਕਾਰ ਪ੍ਰੇਮ ਸਿੰਘ ਬੰਗੜ , ਸਵਰਨ ਸਿੰਘ ਛਿੱਬਰ , ਸੁਰਿੰਦਰ ਸਿੰਘ ਮਾਨੂਪੁਰ , ਦਰਬਾਰਾ ਸਿੰਘ ਖੱਟੜਾ , ਸਵਰਨਜੀਤ ਕੌਰ , ਦਵਿੰਦਰ ਸਿੰਘ , ਸ਼ਿੰਦਰਪਾਲ ਕੌਰ , ਸ਼ਿਵਰਤਨ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ ।

LEAVE A REPLY

Please enter your comment!
Please enter your name here