ਵਸ਼ਿਗਟਨ ਡੀ ਸੀ-(ਸਰਬਜੀਤ ਗਿੱਲ ) ਸਾਰੇ ਧਰਮਾ ਦਾ ਮਕਸਦ ਇਕ ਹੀ ਹੈ।ਪ੍ਰਮਾਤਮਾ,ਵਾਹਿਗੁਰੂ,ਅੱਲਾ,ਜ਼ੀਸਜ,ਰਾਮ, ਤੱਕ ਪਹੁੰਚਣ ਤੇ ਵਿਚਰਨ ਲਈ ,ਉਸ ਦੇ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਉਣ ਦਾ।ਪਰ ਹਰ ਧਰਮ ਦਾ ਤਰੀਕਾ ਵਖੋ ਵੱਖਰਾ ਹੈ। ਇਹ ਸਭ ਕੁਝ ਦ੍ਰਿੜ ਵਿਸ਼ਵਾਸ ਤੇ ਪਰਪੱਕ ਰਹਿ ਕੇ ਸੰਭਵ ਹੋ ਸਕਦਾ ਹੈ। ਪਰ ਹਰ ਕੋਈ ਇੱਕ ਦੂਜੇ ਨੂੰ ਨੀਵਾਂ ਦਿਖਾਕੇ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਰੁੱਝਾ ਹੋਇਆ ਹੈ। ਪਰ ਸ਼ਾਂਤੀ ਤੇ ਸਤਿਕਾਰ ਦੇ ਸੰਦੇਸ਼ ਲਈ ਅੰਬੈਸਡਰ ਫਾਰ ਪੀਸ ਸਿੱਖ ਤੇ ਬ੍ਰਹਮ ਕੁਮਾਰੀ ਬਿੰਨੀ ਸਰੀਨ ਅੰਬੈਸਡਰ ਫਾਰ ਪੀਸ ਨੇ ਸਾਂਝੇ ਤੋਰ ਤੇ ਪ੍ਰਾਥਨਾ ਬੁਹਮ ਕੁਮਾਰੀ ਹੈੱਡ ਕੁਆਟਰ ਓਮ ਸ਼ਾਤੌ ਤੇ ਕੀਤੀ। ਜਿੱਥੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਨਾਮ ਜਪਣਾ,ਵੰਡ ਛਕਣਾ ਤੇ ਕਿਰਤ ਕਰਨ ਦੀ ਸਾਂਝ ਪਾਈ।
ਡਾਕਟਰ ਬਿੰਨੀ ਸਰੀਨ ਨੇ ਬ੍ਰਹਮ ਕੁਮਾਰੀ ਵੱਲੋਂ ਧਿਆਨ ਨੂੰ ਇਕਾਗਰ ਕਰਕੇ ਪ੍ਰਮਾਤਮਾ ਨਾਲ ਜੁੜਨ ਦੀ ਵਿਧੀ ਦੀ ਸਾਂਝ ਪਾਈ। ਡਾਕਟਰ ਬਿੰਨੀ ਪਾਰਲੀਮੈਂਟ ਆਫ ਵਲਡ ਪੀਸ ਕਾਨਫ੍ਰੰਸ ਸ਼ਿਕਾਗੋ ਵਿਖੇ ਸ਼ਮੂਲੀਅਤ ਕਰਕੇ ਵਸ਼ਿਗਟਨ ਡੀ ਸੀ ਪਧਾਰਨ ਉਪਰੰਤ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨਾਲ ਮੁਲਾਕਾਤ ਕੀਤੀ। ਓਮ ਸ਼ਾਂਤੀ ਕੇਂਦਰ ਦੇ ਸਿਸਟਰ ਜੈਨਾ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ।
ਡਾਕਟਰ ਬਿੰਨੀ ਸਰੀਨ ਨੇ ਬ੍ਰਹਮ ਕੁਮਾਰੀ ਹੈੱਡ ਕੁਆਟਰ ਦੇ ਸ਼ਾਂਤੀ ਬੈਜ ਸੋਪਿਆ ਤੇ ਮਾਊਟ ਅਬੂ ਭਾਰਤ ਆਉਣ ਲਈ ਲਿਖਤੀ ਸੱਦਾ ਵੀ ਭੇਂਟ ਕੀਤਾ। ਇਸ ਸਾਰੀ ਕਾਰਵਾਈ ਸਮੇ ਹਰਜੀਤ ਸਿੰਘ ਹੁੰਦਲ ਸੀ ਸੀ ਓਥੇ ਓਮ ਸ਼ਾਤੀ ਕੇਂਦਰ ਦੀਆਂ ਬ੍ਰਹਮ ਕੁਮਾਰੀਆ ਹਾਜ਼ਰ ਰਹੀਆਂ। ਜਿੰਨਾ ਨੇ ਦੋਵੇ ਪੀਸ ਅੰਬੈਸਡਰਾ ਦੇ ਵਿਚਾਰਾਂ ਨੂੰ ਪਿਆਰ ਨਾਲ ਸੁਣਿਆ ਤੇ ਸ਼ਾਂਤੀ ਤੇ ਸਤਿਕਾਰ ਦੇ ਸੰਦੇਸ਼ ਨੂੰ ਪੂਰੇ ਸੰਸਾਰ ਵਿੱਚ ਫੈਲਾਉਣ ਦਾ ਜ਼ਿਕਰ ਕੀਤਾ।
ਗੋਰਵਤਲਬ ਹੈ ਕਿ ਬ੍ਰਹਮ ਕੁਮਾਰੀਆ ਦੇ ਪੂਰੇ ਸੰਸਾਰ ਵਿੱਚ ਅੱਠ ਸੋ ਕੇਂਦਰ ਹਨ। ਜਿੱਥੋਂ ਸ਼ਾਂਤੀ ਤੇ ਸਾਤਿਕਾਰ ਦਾ ਸੰਦੇਸ਼ ਦਿਤਾ ਜਾਂਦਾ ਹੈ।
ਡਾਕਟਰ ਗਿਲ ਸਿੱਖਸ ਆਫ਼ ਯੂ ਐਸ਼ ਸੰਸਥਾ ਨਾਲ ਮੀਟਿੰਗ ਦਾ ਪ੍ਰਬੰਧ ਜਲਦੀ ਕਰਨਗੇ।
Boota Singh Basi
President & Chief Editor