ਡਾਕਟਰ ਸੁਰਿੰਦਰ ਸਿੰਘ ਗਿੱਲ ਅੰਤਰਰਾਸ਼ਟਰੀ ਅੰਤਰ ਧਰਮੀ ਸੰਸਥਾ ਦੇ ਸਲਾਹਕਾਰ ਨਿਯੁਕਤ ।

0
37

ਡਾਕਟਰ ਸੁਰਿੰਦਰ ਸਿੰਘ ਗਿੱਲ ਅੰਤਰਰਾਸ਼ਟਰੀ ਅੰਤਰ ਧਰਮੀ ਸੰਸਥਾ ਦੇ ਸਲਾਹਕਾਰ ਨਿਯੁਕਤ ।

ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਅੰਤਰ-ਧਾਰਮਿਕ ਐਸੋਸੇਸ਼ਨ ਫਾਰ ਪੀਸ ਐਂਡ ਡਿਵੈਲਪਮੈਂਟ (IAPD) ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।।ਜੋ ਸਮੇਂ ਸਮੇਂ ਅੰਤਰ-ਰਾਸ਼ਟਰੀ ਕਾਨਫਰੰਸ ਦੇ ਵਿੱਚ ਸਲਾਹ ਦੇਣ ਦੇ ਨਾਲ ਨਾਲ ਧਾਰਮਿਕ ਨੇਤਾਵਾਂ ਨੂੰ ਕਾਨਫ੍ਰੰਸ ਵਿੱਚ ਸੱਦਾ ਦੇਣ ਲਈ ਸਲਾਹ ਦੇਣਗੇ। ਤਾਂ ਜੋ ਸਿੱਖ ਧਰਮ ਵਿਚ ਵਿਸ਼ਵਾਸ ਕਰਨ ਵਾਲਿਆਂ ਤੇ ਇਸ ਦੇ ਪ੍ਰਚਾਰ ਵਿੱਚ ਆਪਣਾ ਰੋਲ ਅਦਾ ਕਰ ਸਕਣ।

IAPD ਇੱਕ ਅੰਤਰ-ਧਰਮੀ ਸੰਸਥਾ ਹੈ ਜੋ ਸਾਡੀਆਂ ਬਹੁਤ ਸਾਰੀਆਂ ਸਾਂਝੀਆਂਤਾਵਾਂ ਦੇ ਅਧਾਰ ਤੇ ਸਾਰੀਆਂ ਵਿਸ਼ਵਾਸ ਪਰੰਪਰਾਵਾਂ ਵਿੱਚ ਵੱਧ ਤੋਂ ਵੱਧ ਇਕਸੁਰਤਾ ਨੂੰ ਉਤਸ਼ਾਹਿਤ ਕਰਦੀ ਹੈ। ਇਹ ਡਾਕਟਰ ਸੁਰਿੰਦਰ ਸਿੰਘ  ਲਈ ਇੱਕ ਆਨਰੇਰੀ ਅਤੇ ਸਲਾਹਕਾਰੀ ਨਿਯੁਕਤੀ ਹੈ,ਕਿਉਂਕਿ ਇਹ ਸੰਸਥਾ ਡਾਕਟਰ ਗਿੱਲ ਦੇ ਇੰਨਪੁੱਟ ਦੀ ਕਦਰ ਕਰਦੀ ਹੈ।ਇਸ ਨਿਯੁਕਤੀ ਰਾਹੀ ਡਾਕਟਰ ਗਿੱਲ ਦੇ ਸਹਿਯੋਗ ਨੂੰ ਪ੍ਰਾਪਤ ਕਰਨਾ ਅਤੇ ਭਵਿੱਖ ਦੇ ਸਮਾਗਮਾਂ ਅਤੇ ਪਹਿਲ ਕਦਮੀਆਂ ਲਈ ਸ਼ਮੂਲੀਅਤ ਕਰਨਾ ਸਾਡੇ ਲਈ ਮਾਣ ਹੋਵੇਗਾ।

ਆਈਏਪੀਡੀ UPF ਦੇ ਅੰਦਰ ਇੱਕ ਐਸੋਸਿਏਸ਼ਨ ਹੈ, ਜੋ UPF ਦੇ ਸਹਿ-ਸੰਸਥਾਪਕ “ਡਾ ਹਾਕ ਜਾ ਹਾਨ ਮੂਨ”ਦੁਆਰਾ ਸ਼ੁਰੂ ਕੀਤੀ ਗਈ ਹੈ।ਤਾਂ ਜੋ ਸਮੇਂ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਅਤੇ ਇੱਕ ਬਿਹਤਰ ਹੱਲ ਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਦੇ ਧਰਮਾਂ ਅਤੇ ਵਿਸ਼ਵਾਸ-ਆਧਾਰਿਤ ਭਾਈਚਾਰਿਆਂ ਵਿੱਚ ਸੰਵਾਦ ਅਤੇ ਦ੍ਰਿਸ਼ਟੀਕੋਣਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਨਿਯੁਕਤੀ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਵਧਾਈ ਦਿਤੀ ਹੈ।ਉਹਨਾ ਕਿਹਾ ਕਿ ਡਾਕਟਰ ਗਿੱਲ ਦਾ ਸਿੱਖਿਆ ਤੇ ਧਾਰਮਿਕ ਖੇਤਰ ਵਿੱਚ ਕਾਫੀ ਯੋਗਦਾਨ ਹੈ। ਪਿਛਲੇ ਦਿਨੀ ਆਈ ਏ ਐਸ ਟ੍ਰੇਨਿੰਗ ਕੇਂਦਰ ਗੁਰੂ ਕਾਸ਼ੀ ਯੂਨੀਵਰਸਟੀ ਦਮਦਮਾ ਸਾਹਿਬ ਖ਼ੋਲ ਕੇ ਗਏ ਹਨ। ਜਿੱਥੇ ਵਿਦਿਆਰਥੀ ਮੁਫਤ ਟ੍ਰੇਨਿੰਗ ਲੈ ਰਹੇ ਹਨ।  ਇਹਨਾਂ ਨੇ ਪੇਂਡੂ ਖੇਤਰ ਵਿੱਚੋਂ ਅਨੇਕਾਂ ਡਾਕਟਰ ,ਇੰਜੀਨੀਅਰ,ਪਾਈਲਟ,ਆਰਮੀ ਤੇ ਪੁਲਿਸ ਅਫਸਰ ਪੈਦਾ ਕੀਤੇ ਹਨ। ਜੋ ਉੱਚ ਅਹੁਦਿਆਂ ਤੇ ਬਿਰਾਜਮਾਨ ਹਨ।ਅਸੀ ਇਹਨਾਂ ਦੀਆਂ ਨਿਸ਼ਕਾਮ ਸੇਵਾਵਾਂ ਦੀ ਕਦਰ ਕਰਦੇ ਹਾਂ।
ਬਾਬਾ ਸੁਖਦੇਵ ਸਿੰਘ ਦਿਊਣ ਵਾਲਿਆਂ ਨੇ ਕਿਹਾ ਕਿ ਮੇਰੀ ਪਹਿਲੀ ਮੁਲਕਾਤ ਦਮਦਮਾ ਸਾਹਿਬ ਡਾਕਟਰ ਗਿੱਲ ਨਾ ਹੋਈ ਸੀ। ਜਿੰਨਾ ਦੀ ਸ਼ਖਸੀਅਤ ਤੋ ਮੈ ਕਾਫੀ ਪ੍ਰਭਾਵਿਤ ਹੋਇਆ ਹਾਂ।ਇਹ ਅਣਥੱਕ ,ਮਿਹਨਤੀ ਤੇ ਨਿਸ਼ਕਾਮ ਸੇਵਕ ਹਨ। ਮੈਂ ਇਹਨਾਂ ਨੂੰ ਇਸ ਨਿਯੁਕਤੀ ਦੀ ਵਧਾਈ ਦਿੰਦਾ ਹਾਂ।
ਡਾਕਟਰ ਆਸਿਫ ਮਹਿਮੂਦ ਕਮਿਸ਼ਨਰ ,ਯੂਨਾਇਟਿਡ ਸਟੇਟ ਕਮਿਸ਼ਨ ਅੰਤਰ-ਰਾਸ਼ਟਰੀ ਰੀਲੀਜੀਅਸ ਫਰੀਡਮ ਵੱਲੋਂ ਵੀ ਡਾਕਟਰ ਗਿੱਲ ਦੀ ਬਤੋਰ ਅਡਵਾਈਜਰ ਨਿਯੁਕਤੀ (IAPD ) ਦਾ ਸਵਾਗਤ ਕੀਤਾ ਹੈ।
ਬਰੁਕ ਲੀਅਰਮੈਨ ਕੰਪਟੋਲਰ ਮੈਰੀਲੈਡ ਨੇ ਵੀ ਡਾਕਟਰ ਗਿੱਲ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਡਾਕਟਰ ਗਿੱਲ ਪਹਿਲਾਂ ਹੀ ਸਾਡੇ ਅਡਵਾਈਜਰੀ ਬੋਰਡ ਵਿੱਚ ਸਿੱਖ ਨੇਤਾ ਵਜੋਂ ਕੰਮ ਕਰ ਰਹੇ ਹਨ।
ਟੋਮੀਕੋ ਦੁਗਾਨ ਉਪ ਪ੍ਰਧਾਨ ਯੂ ਪੀ ਐਫ,ਕਰੀਨਾ ਹੂ ਚੇਅਰਪਰਸਨ ਅੰਤਰ ਰਾਸ਼ਟਰੀ ਫੋਰਮ ਯੂ ਐਸ ਏ, ਭਾਈ ਸਤਪਾਲ ਸਿੰਘ ਮੁੱਖੀ ਸਿੱਖ ਧਰਮਾ ਅਤੇ ਡਾਕਟਰ ਐਸ ਪੀ ਓੁਬਰਾਏ ਵਲੋ ਵੀ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਵਧਾਈਆਂ ਦਿਤੀਆ ਹਨ। ਉਹਨਾਂ ਕਿਹਾ ਕਿ ਸਿੱਖ ਕੁਮਿਨਟੀ ਵਿੱਚੋਂ ਬੇਹਤਰ ਸ਼ਖਸ਼ੀਅਤ ਦੀ ਚੋਣ ਕੀਤੀ ਹੈ। ਜੋ ਨਿਸ਼ਕਾਮ ਸੇਵਾਵਾਂ ਵਿੱਚ ਮੋਹਰੀ ਹਨ। ਜਿਸ ਕਰਕੇ ਡਾਕਟਰ ਸੁਰਿੰਦਰ ਸਿੰਘ ਗਿੱਲ ਤਿੰਨ ਮੁਲਕਾਂ ਵਿੱਚ ਅੰਤਰ ਰਾਸ਼ਟਰੀ ਸ਼ਾਤੀ ਪੁਰਸਕਾਰ ਹਾਸਲ ਕਰ ਚੁੱਕੇ ਹਨ।
ਕਈ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਵੀ ਵਧਾਈ ਦਿਤੀ ਹੈ।
ਅਗਲੇ ਕੁਝ ਦਿਨਾ ਵਿੱਚ ਡਾਕਟਰ ਸੁਰਿੰਦਰ ਸਿੰਘ ਗਿੱਲ ਦੀ ਇਸ ਨਿਯੁਕਤੀ ਦੀ ਤਾਜਪੋਸ਼ੀ ਹੋਵੇਗੀ । ਜਿਸ ਲਈ ਤਿਆਰੀਆ ਸ਼ੁਰੂ ਹਨ।

LEAVE A REPLY

Please enter your comment!
Please enter your name here