ਬਾਬਾ ਜੀਵਨ ਸਿੰਘ ਟਰੱਸਟ ਵਲੋਂ ਐਡਵੋਕੇਟ ਲੱਖਾ ਸਿੰਘ ਅਜਾਦ ਦੇ ਦੋਵੇਂ ਸਪੁੱਤਰ ਸਨਮਾਨਿਤ

0
12
ਬਾਬਾ ਜੀਵਨ ਸਿੰਘ ਟਰੱਸਟ ਵਲੋਂ ਐਡਵੋਕੇਟ ਲੱਖਾ ਸਿੰਘ ਅਜਾਦ ਦੇ ਦੋਵੇਂ ਸਪੁੱਤਰ ਸਨਮਾਨਿਤ
ਬਿਆਸ 8 ਜੂਨ
ਸਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ ਚੰਡੀਗੜ੍ਹ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਦੇ ਲੀਗਲ ਐਡਵਾਈਜਰ  ਲੱਖਾ ਸਿੰਘ ਅਜਾਦ ਵਲੋਂ ਆਪਣੇ ਸਪੱਤਰ ਅਜੇਵੀਰ ਸਿੰਘ ਅਜਾਦ, ਨੂੰ ਐਡਵੋਕੇਟ ਦਾ ਲਾਇਸੈਂਸ ਮਿਲਣ, ਅਤੇ ਅਮਰਵੀਰ ਸਿੰਘ ਅਜਾਦ ਦੇ ਨਗਰ ਪੰਚਾਇਤ ਰਈਆ ਵਾਰਡ ਨੰਬਰ 3 ਤੋਂ  ਕੋਂਸਲਰ ਚੁਣੇਂ ਜਾਣ ਦੀ ਖੁਸੀ ਵਿਚ ਸ੍ਰੀ ਸੁਖਮਨੀ ਸਹਿਬ ਦੇ ਭੋਗ ਉਪਰੰਤ ਗੁਰੂ ਗ੍ਰੰਥ ਸਹਿਬ ਜੀ ਦੀ ਹਜੂਰੀ ਅਤੇ ਐਲ ਏ ਸ੍ਰ ਦਲਬੀਰ ਸਿੰਘ ਟੋਂਗ, ਪ੍ਰਧਾਨ ਸ੍ਰੀ ਸੰਜੀਵ ਭੰਡਾਰੀ ਜੀ ਦੀ ਮੋਜੂਦਗੀ ਵਿਚ ਪ੍ਰਧਾਨ ਤਰਸੇਮ ਸਿੰਘ ਮੱਟੂ, ਸੈਟਰਲ ਕਮੇਟੀ ਦੇ ਪ੍ਰਚਾਰ ਸਕੱਤਰ ਸ੍ਰ ਜਸਵੰਤ ਸਿੰਘ ਨਗਰ ਬਾਬਾ ਜੀਵਨ ਸਿੰਘ,ਉਘੇ ਸਮਾਜ ਸੇਵੀ ਅਤੇ ਟਰੱਸਟ ਦੇ ਮੁੱਖ  ਸਲਾਹਕਾਰ  ਸ੍ਰ ਸੁਖਵਿੰਦਰ ਸਿੰਘ ਮਤੇਵਾਲ, ਰਈਆ ਸਹਿਰੀ ਪ੍ਰਧਾਨ ਜਥੇਦਾਰ ਮੇਵਾ ਸਿੰਘ ਵਲੋਂ ਦੋਹਾਂ ਹੋਣ ਹਾਰ ਸਪੁੱਤਰਾਂ ਐਡਵੋਕੇਟ ਅਜੇਵੀਰ ਸਿੰਘ ਅਜਾਦ , ਅਤੇ ਕੌਸਲਰ ਅਮਰਬੀਰ ਅਜਾਦ ਨੂੰ  ਹੋਰ ਚੜਦੀ ਕਲਾ ਵਾਸਤੇ ਗੁਰੂ ਘਰ ਦੀ ਬਖਸਿਸ ਸੁਰੋਪਾਉ ਦੇ ਕੇ ਸਨਮਾਨਿਤ ਕੀਤਾ, ਇਸ ਮੋਕੇ ਕੋਸਲਰ ਸਤੀਸ਼ ਭੰਡਾਰੀ ,  ਸੁਖਦੇਵ ਸਿੰਘ ਪੱਡਾ, ਕੋਸਲਰ ਸਰਬਜੀਤ ਸਿੰਘ ਫੋਜੀ , ਕੌਸਲਰ ਰਿਖੀ, ਕੌਸਲਰ  ਵਿਸ਼ਾਲ ਮੰਨਣ, ਸਾਬਕਾ ਕੌਸਲਰ ਜਗਤਾਰ ਸਿੰਘ ਬਿੱਲਾ,  ਬਾਬਾ ਪ੍ਰੇਮ ਸਿੰਘ, ਸੂਬੇਦਾਰ ਤਰਸੇਮ ਸਿੰਘ, ਭੁਪਿੰਦਰ ਸਿੰਘ ਨੰਬਰਦਾਰ, ਰਤਨ ਸਿੰਘ ਫੋਜੀ , ਸ੍ਰ ਜੁਗਿੰਦਰ ਸਿੰਘ ਫੋਜੀ , ਨੰਬਰਦਾਰ ਮੇਜਰ ਸਿੰਘ,  ਭਾਈ ਅਮਰੀਕ ਸਿੰਘ, ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜਰ ਸਨ,,,

LEAVE A REPLY

Please enter your comment!
Please enter your name here