ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਪਾਕਿਸਤਾਨ ਵਿੱਚ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

0
192

ਲਾਹੌਰ -( ਵਿਸ਼ੇਸ਼ ਪ੍ਰਤੀਨਿਧ ) ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਲਾਹੋਰ ਵਿਖੇ ਵੱਖ ਵੱਖ ਖੇਤਰਾਂ ਵਿਚ ਅਵਾਰਡ ਦਿੱਤੇ ਗਏ ਹਨ। ਜਿਸ ਵਿੱਚ ਡਾਕਟਰ ਸੁਰਿੰਦਰ ਸਿੰਘ ਗਿੱਲ ਦੀਆਂ ਅੰਤਰ ਰਾਸ਼ਟਰੀ ਸੇਵਾਵਾ ਤੇ ਸ਼ਾਂਤੀ ਦੇ ਉਪਰਾਲੇ ਨੂੰ ਪਛਾਣਿਆ ਗਿਆ।ਉਹਨਾਂ ਦੀ ਪੰਜਾਬੀ ਪ੍ਰਤੀ ਸੇਵਾ,ਪਸਾਰ ਤੇ ਪ੍ਰਚਾਰ ਦੇ ਪਹਿਰੇ ਦੀ ਵੀ ਤਾਰੀਫ ਕੀਤੀ ਗਈ ਹੈ। ਡਾਕਟਰ ਗਿੱਲ ਦੀਆਂ ਲਿਖਤਾਂ ਦੀ ਪ੍ਰਸ਼ੰਸਾ ਤੇ ਮਿਹਨਤ ਦਾ ਜ਼ਿਕਰ ਕੀਤਾ ਗਿਆ। ਅਹਿਮਦ ਰਜ਼ਾ ਕਾਨਫ੍ਰੰਸ ਦੇ ਚੇਅਰਮੈਨ ਨੇ ਕਿਹਾ ਕਿ ਅਣਥੱਕ ਸ਼ਖਸ਼ੀਅਤ ਜਿਸ ਨੇ ਹਮੇਸ਼ਾ ਹੀ ਸਮਾਜ ਦੀ ਬਿਹਤਰੀ ਵਿੱਚ ਅਥਾਹ ਯੋਗਦਾਨ ਪਾਇਆ ਹੈ। ਜਿਸ ਕਰਕੇ ਪਾਕਿਸਤਾਨ ਵੱਲੋਂ ਇਹਨਾਂ ਨੂੰ ਸ਼ਾਂਤੀ ਦੂਤ ਵਜੋਂ ਸਵੀਕਾਰਿਆ ਹੈ। ਕਿਉਂਕਿ ਕਰਤਾਰਪੁਰ ਕੋਰੀਡੋਰ ਵਿਚ ਅਹਿਮ ਸੇਵਾ ਨਿਭਾਈ ਹੈ।
ਨਨਕਾਣਾ ਯੂਨਵਰਸਟੀ ਨੂੰ ਅਮਲੀ ਰੂਪ ਦੇਣ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਨੂੰ ਕਾਰਗਰ ਮੰਨਿਆ ਗਿਆ ਹੈ। ਗੋਟਮਿੰਟ ਕਾਲਜ ਯੂਨਵਰਸਟੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚੇਅਰ ਬਾਰੇ ਬਜਟ ਦੀ ਅਲਾਟਮੈਂਟ ਬਾਰੇ ਮੋਜੂਦਾ ਗਵਰਨਰ ਕੋਲ ਪਹੁੰਚ ਕੀਤੀ ਹੈ। ਇਸ ਨੂੰ ਅਮਲ ਵਿੱਚ ਲਿਆਉਣ ਲਈ ਮੋਹਰ ਲਗਾਉਣ ਵਿੱਚ ਡਾਕਟਰ ਸੁਰਿੰਦਰ ਸਿੰਘ ਗਿੱਲ ਦੀ ਹਿੰਮਤ ਨੂੰ ਪਹਿਚਾਣਿਆ ਗਿਆ ਹੈ।
ਜਿਸ ਦੇ ਸਿੱਟੇ ਵਜੋਂ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਸ਼ਾਂਤੀ ਦਾ ਮਸੀਹਾ ਐਲਾਨੀਆ ਗਿਆ। ਜਿਵੇਂ ਹੀ ਸ਼ਾਂਤੀ ਪੁਰਸਕਾਰ ਦਾ ਐਲਾਨ ਕੀਤਾ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ।
ਇਹ ਸ਼ਾਂਤੀ ਪੁਰਸਕਾਰ ਪਾਕਿਸਤਾਨ ਦੇ ਉੱਘੇ ਸ਼ਾਇਰ,ਮਾ ਬੋਲੀ ਦੇ ਖ਼ੈਰ-ਖਵਾਹ ਤੇ ਸੱਭਿਆਚਾਰ ਦੇ ਪਿਤਾਮਾ ਅਫਜ਼ਲ ਸਾਹਿਰ ਤੇ  ਪ੍ਰਿੰਸੀਪਲ ਤਾਰਿਕ ਜਟਾਲਾ ਨੇ ਦਿੱਤਾ ।
ਡਾਕਟਰ ਗਿੱਲ ਨੇ ਕਿਹਾ ਕਿ ਪਾਕਿਸਤਾਨ ਸਿੱਖ ਕੁਮਿਨਟੀ ਦਾ ਮੱਕਾ ਹੈ। ਜਿੱਥੇ ਬਾਰ ਬਾਰ ਆਉਣ ਨੂੰ ਮਨ ਕਰਦਾ ਹੈ। ਇਸ ਧਰਤੀ ਦੇ ਅਵਾਮ ਦਾ ਪਿਆਰ ,ਇੱਜ਼ਤ ਤੇ ਸੇਵਾ ਦੀ ਖਿੱਚ ਸਾਨੂੰ ਹਮੇਸ਼ਾ ਲਿਚਦੀ ਹੈ।
ਇਹ ਸ਼ਾਂਤੀ ਪੁਰਸਕਾਰ ਮੇਰੇ ਤੇ ਮੇਰੀ ਕੁਮਿਨਟੀ ਲਈ ਅਹਿਮ ਸਾਬਤ ਹੋਵੇਗਾ। ਸ਼ਾਂਤੀ ਦੇ ਸੁਨੇਹੇ ਨੂੰ ਹਰ ਮੁਲਕ ਵਿੱਚ ਪਹੁੰਚਾਉਣ ਵਿਚ ਮੇਰੇ ਲਈ ਰਾਹ ਦਸੇਰਾ ਬਣੇਗਾ।
ਇਸੇ ਤਰਾਂ ਕਹਾਣੀਕਾਰ ਦਾ ਅਵਾਰਡ ਡਾਕਟਰ ਗੁਰਪ੍ਰੀਤ ਧੁੱਗਾ, ਮਾਂ ਬੋਲੀ ਦੇ ਪਸਾਰ ਦਾ ਅਵਾਰਡ ਅਸੌਕ ਭੌਰਾ, ਕਮੇਡੀ ਅਵਾਰਡ ਸਲੀਮ ਅਲਬੇਲਾ, ਵਧੀਆ ਪੱਤਰਕਾਰੀ ਦਾ ਮੁਦਸਰ ਇਕਬਾਲ ਭੱਟ ਭੁਲੇਖਾ ਨਿਊਜ ਦੇ ਮਾਲਕ ਤੇ ਸਰਵੋਤਮ ਖਿਡਾਰੀ ਦਾ ਅਵਾਰਡ ਕਬੱਡੀ ਦੇ ਕਪਤਾਨ ਸ਼ਫੀਕ ਚਿਸ਼ਤੀ ਦੇ ਹਿੱਸੇ ਆਇਆ ਹੈ।

LEAVE A REPLY

Please enter your comment!
Please enter your name here