ਡਾ. ਜਗਜੀਤ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਦੰਦਾਂ ਦੇ ਵਿਭਾਗ ਦਾ ਚਾਰਜ ਸੰਭਾਲਿਆ
ਬੰਗਾ 24 ਜੂਨ () ਦੰਦਾਂ ਦੀ ਬਿਮਾਰੀਆਂ ਅਤੇ ਅਪਰੇਸ਼ਨਾਂ ਦੇ ਮਾਹਿਰ ਡਾ. ਜਗਜੀਤ ਸਿੰਘ ਐਮ.ਡੀ. ਐੱਸ. ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇ ਰਾਂ ਦੇ ਦੰਦਾਂ ਦੇ ਵਿਭਾਗ ਵਿਚ ਚਾਰਜ ਸੰਭਾਲ ਕੇ ਮਰੀਜ਼ਾਂ ਦਾ ਇਲਾਜ ਕਰਨਾ ਆਰੰਭ ਕਰ ਦਿੱਤਾ ਹੈ। ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਸ. ਢਾਹਾਂ ਨੇ ਦੱਸਿਆ ਕਿ ਡਾ. ਜਗਜੀਤ ਸਿੰਘ ਐਮ. ਡੀ. ਐਸ. ਨੇ ਦੰਦਾਂ ਦੀਆਂ ਬਿਮਾਰੀਆਂ ਅਤੇ ਅਪਰੇਸ਼ਨਾਂ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਉਹ ਨਵੇਂ ਦੰਦ ਲਗਾਉਣ, ਦੰਦਾਂ ਨੂੰ ਤਾਰਾਂ ਲਾ ਕੇ ਸਿਧੇ ਕਰਨਾ, ਹਰ ਤਰ੍ਹਾਂ ਦੀਆਂ ਦੰਦਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਮੈਕਸੀਲੋਫੇਸ਼ੀਅਲ ਸਰਜਰੀ (ਐਕਸੀਡੈਂਟਾਂ ਵਿਚ ਟੁੱਟੇ ਦੰਦਾਂ ਅਤੇ ਟੁੱਟੇ ਜਬਾੜੇ ਦਾ ਇਲਾਜ) ਅਤੇ ਦੰਦਾਂ ਦੇ ਇੰਪਲਾਂਟ ਦੇ ਮਾਹਿਰ ਡਾਕਟਰ ਹਨ । ਇਸ ਤੋਂ ਪਹਿਲਾਂ ਵੱਡੇ ਹਸਪਤਾਲਾਂ ਵਿਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ । ਸ. ਢਾਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਦੰਦਾਂ ਦੇ ਵਿਭਾਗ ਵਿੱਚ ਆਧੁਨਿਕ ਡਿਜੀਟਲ ਕੰਪਿਊਟਰਾਈਜ਼ਡ ਐਕਸ ਰੇਅ ਨਾਲ ਲੈਸ ਡੈਂਟਲ ਚੇਅਰਾਂ ਹਨ, ਜਿਥੇ ਦੰਦਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਵਧੀਆ ਇਲਾਜ ਕੀਤਾ ਜਾਂਦਾ ਹੈ । ਉਹਨਾਂ ਦੱਸਿਆ ਕਿ ਲੋੜਵੰਦ ਮਰੀਜ਼ ਰੋਜ਼ਾਨਾ ਸਵੇਰੇ 9.00 ਤੋਂ 03.00 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੇ ਦੰਦਾਂ ਦਾ ਇਲਾਜ ਕਰਵਾ ਸਕਦੇ ਹਨ । ਇਹ ਜਾਣਕਾਰੀ ਦੇਣ ਮੌਕੇ ਅਮਰਜੀਤ ਸਿੰਘ ਕਲੇਰਾਂ ਸਕੱਤਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾ. ਜਗਜੀਤ ਸਿੰਘ ਐਮ. ਡੀ. ਐਸ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।
ਫੋਟੋ : ਡਾ. ਜਗਜੀਤ ਸਿੰਘ ਐਮ. ਡੀ. ਐਸ. ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ
Boota Singh Basi
President & Chief Editor