ਡਾ.ਦਰਿਆ ਦੀ ਦੂਸਰੀ ਬਰਸੀ ਨੂੰ ਸਮਰਪਿਤ ਸਨਮਾਨ ਸਮਾਰੋਹ ਦਾ ਆਯੋਜਨ

0
288
ਅੰਮ੍ਰਿਤਸਰ,ਰਾਜਿੰਦਰ ਰਿਖੀ -ਡਾ.ਦਰਿਆ ਯਾਦਗਾਰੀ ਲੋਕਧਾਰਾ ਤੇ ਸਾਹਿਤ ਮੰਚ ਅੰਮ੍ਰਿਤਸਰ ਵੱਲੋਂ ਪ੍ਰਸਿੱਧ ਲੋਕਧਾਰਾ ਸ਼ਾਸਤਰੀ ਡਾ.ਦਰਿਆ ਦੀ ਦੂਸਰੀ ਬਰਸੀ ਦੇ ਮੌਕੇ ‘ਤੇ ਉਨ੍ਹਾਂ ਨੂੰ ਸਮਰਪਿਤ ਇਕ ਯਾਦਗਾਰੀ ਸਮਾਗਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਡਾ.ਦਰਿਆ ਦੀ ਪੰਜਾਬੀ ਲੋਕਧਾਰਾ ਅਤੇ ਸਾਹਿਤ ਨੂੰ ਦੇਣ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਸਮਾਗਮ ਵਿੱਚ ਡਾ. ਪਰਮਜੀਤ ਸਿੰਘ ਮੀਸ਼ਾ ਪ੍ਰਿੰਸੀ. ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਨੇ ਡਾ.ਦਰਿਆ ਨਾਲ ਜੁੜੀਆ ਯਾਦਾਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਪੰਜਾਬੀ ਲੋਕਧਾਰਾ ਨੂੰ ਦੇਣ ਸਬੰਧੀ ਚਰਚਾ ਕੀਤੀ।  ਬਲਕਾਰ ਸਿੰਘ ਦੂਰਦਰਸ਼ਨ ਜਲੰਧਰ ਨੇ ਉਨ੍ਹਾਂ ਦੇ ਜੀਵਨ ਅਤੇ ਦੂਰਦਰਸ਼ਨ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ। ਫਿਲਮੀ ਅਦਾਕਾਰ ਅਰਵਿੰਦਰ ਸਿੰਘ ਭੱਟੀ ਨੇ ਵੀ ਡਾ.ਦਰਿਆ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਾਣ ਨਾਲ ਪੰਜਾਬੀ ਲੋਕਧਾਰਾ ਅਤੇ ਸਾਹਿਤ ਨੂੰ ਪਏ ਘਾਟੇ ਦਾ ਜ਼ਿਕਰ ਕੀਤਾ। ਡਾ.ਗੁਰਪ੍ਰੀਤ ਸਿੰਘ ਸਿੱਧੂ ਜਿੰਨਾਂ ਨੇ ਲੰਬਾ ਸਮਾਂ ਡਾ.ਦਰਿਆ ਨਾਲ਼ ਬਿਤਾਇਆ ਅਤੇ ਵਿਭਿੰਨ ਪ੍ਰਕਾਰ ਦੇ ਖੋਜ ਕਾਰਜਾਂ ਲਈ ਬਹੁਤ ਸਾਰੀਆਂ ਥਾਂਵਾਂ ਦਾ ਭ੍ਰਮਣ ਇਕੱਠਿਆਂ ਕੀਤਾ, ਉਹਨਾਂ ਨੇ ਬਹੁਤ ਹੀ ਭਾਵੁਕ ਸ਼ਬਦਾਂ ਵਿਚ ਡਾ.ਦਰਿਆ ਨਾਲ਼ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਇਸ ਮੰਚ ਲਈ 11,000 ਨਕਦੀ ਰਾਸ਼ੀ ਵੀ ਦਿੱਤੀ। ਡਾ.ਹਰਪ੍ਰੀਤ ਸਿੰਘ ਹੁੰਦਲ ਨੇ ਵੀ ਡਾ.ਦਰਿਆ ਨਾਲ ਬਿਤਾਏ ਸਮੇਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦੁਆਰਾ ਬਣਾਏ ਮੰਚ ਦੀ ਸ਼ਲਾਘਾ ਕੀਤੀ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਪਰਵੀਨ ਕੁਮਾਰ ਨੇ ਪੰਜਾਬੀ ਲੋਕਧਾਰਾ ਨੂੰ ਡਾ.ਦਰਿਆ ਦੀ ਦੇਣ ਅਤੇ ਉਨ੍ਹਾਂ ਦੁਆਰਾ ਕਰਨ ਵਾਲੇ ਰਹਿ ਗਏ ਕਾਰਜਾਂ ਦਾ ਜ਼ਿਕਰ ਕੀਤਾ। ਡਾ.ਚਰਨਜੀਤ ਸਿੰਘ ਨੇ ਕਿਹਾ ਕਿ ਲੋਕਧਾਰਾ ਦੇ ਸੰਕਲਪਾਂ ਸਬੰਧੀ ਡਾ.ਦਰਿਆ ਦੇ ਵਿਚਾਰਾਂ ਨੂੰ ਹੁਣ ਅੱਗੇ ਲਿਜਾਣ ਦੀ ਜ਼ਰੂਰਤ ਹੈ। ਉਨ੍ਹਾਂ ਦੇ ਵਿਦਿਆਰਥੀਆਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਡਾ.ਦਰਿਆ ਦੀ ਵਿਦਿਆਰਥਣ ਰਜਨੀ ਨੇ ਡਾ.ਦਰਿਆ ਦੀ ਯਾਦ ਵਿੱਚ ਲਿਖੀ ਕਵਿਤਾ ਵੀ ਸਾਂਝੀ ਕੀਤੀ। ਇਸ ਮੌਕੇ ‘ਤੇ ਮੰਚ ਦੁਆਰਾ ਸ਼ੁਰੂ ਕੀਤਾ ਗਿਆ ਪਹਿਲਾ ਡਾ. ਦਰਿਆ ਯਾਦਗਾਰੀ ਐਵਾਰਡ ਡਾ. ਹਰਪ੍ਰੀਤ ਸਿੰਘ ਹੁੰਦਲ ਕਾਰਜਕਾਰੀ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਕਾਦੀਆਂ ਨੂੰ ਦਿੱਤਾ ਗਿਆ। ਡੀ ਏ ਵੀ ਕਾਲਜ ਜਲੰਧਰ ਦੇ ਅਸਿਸਟੈਂਟ ਪ੍ਰੋਫੈਸਰ ਡਾ.ਸਾਹਿਬ ਸਿੰਘ ਨੇ ਡਾ. ਹਰਪ੍ਰੀਤ ਸਿੰਘ ਹੁੰਦਲ ਹੁਰਾਂ ਦੇ ਜੀਵਨ ਅਤੇ ਉਹਨਾਂ ਦੀਆਂ ਅਕਾਦਮਿਕ ਉਪਲੱਭਧੀਆਂ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ। ਡਾ. ਸੁਖਦੇਵ ਸਿੰਘ ਨੇ ਡਾ. ਦਰਿਆ ਯਾਦਗਾਰੀ  ਮੰਚ ਦੀਆਂ ਪ੍ਰਾਪਤੀਆਂ ਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਸਾਂਝਾ ਕੀਤਾ। ਉੱਘੇ ਪੱਤਰਕਾਰ ਰਾਜਿੰਦਰ ਰਿਖੀ ਨੇ ਇਸ ਮੰਚ ਨੂੰ ਆਪਣਾ ਹਰ ਸਹਿਯੋਗ ਦੇਣ ਦੀ ਗੱਲ ਆਖੀ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਮੈਡਮ ਕਮਲਜੀਤ ਕੌਰ ਰੀਵਾ ਦਰਿਆ ਨੇ ਕੀਤਾ, ਜਦਕਿ ਸਮਾਗਮ ਦੇ ਅਖੀਰ ਵਿਚ ਧੰਨਵਾਦ ਡਾ. ਸਰਦਾਰਾ ਸਿੰਘ ਵੱਲੋਂ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਭੁਪਿੰਦਰ ਸਿੰਘ ਸੰਧੂ ਨੇ ਨਿਭਾਈ। ਇਸ ਮੌਕੇ ਡਾ. ਸੁਖਦੇਵ ਸਿੰਘ, ਡਾ. ਗੁਰਪ੍ਰੀਤ ਸਿੰਘ ਮਜੀਠਾ, ਡਾ. ਹਰਿੰਦਰ ਸਿੰਘ, ਡਾ. ਸਾਹਿਬ ਸਿੰਘ, ਡਾ. ਗੁਰਵੰਤ ਸਿੰਘ, ਡਾ. ਗੁਰਮੇਲ ਸਿੰਘ, ਸ਼ਲਿੰਦਰ ਸਿੰਘ ਸੰਨੀ, ਰਜਿੰਦਰ ਰਿਖੀ , ਧਵਨੀ ਮਹਿਰਾ, ਰਮੇਸ਼ ਰਾਮਪੁਰਾ, ਸੂਰਜ ਪ੍ਰਕਾਸ਼, ਗੁਰਵਿੰਦਰ ਗਿੱਲ, ਕੰਵਲ ਰੰਦੇਅ, ਨਵਨੀਤ ਰੰਦੇਅ, ਸੁਮਿਤ ਮਹਾਜਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here