ਡਾ ਪਾਤਰ ਵੱਲੋਂ ਪ੍ਰੋ ਸੁਰਜੀਤ ਲੀ ਨੂੰ ਸ਼ਰਧਾਂਜਲੀ ਭੇਟ।

0
228

ਚੰਡੀਗੜ੍ਹ-( ਨਿੰਦਰ ਘੁਗਿਆਣਵੀ) ਭਾਰਤ ਦੇ ਉਘੇ ਭਾਸ਼ਾ ਵਿਗਿਆਨੀ ਤੇ ਚਿੰਤਕ ਪ੍ਰੋਫੈਸਰ ਸੁਰਜੀਤ ਲੀ ਦੇ ਦਿਹਾਂਤ ਉਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਡਾ ਪਾਤਰ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਆਖਿਆ ਕਿ ਪ੍ਰੋਫੈਸਰ ਸੁਰਜੀਤ ਲੀ ਨੇ ਆਪਣਾ ਸਾਰਾ ਜੀਵਨ ਅਧਿਆਪਨ ਦੇ ਨਾਲ ਨਾਲ ਭਾਸ਼ਾ ਵਿਗਿਆਨ , ਖੋਜ ਤੇ ਸਾਹਿਤ ਸਮੀਖਿਆ ਨੂੰ ਸਮਰਪਿਤ ਕੀਤਾ ਤੇ ਕਈ ਮੁਲਵਾਨ ਪੁਸਤਕਾਂ ਰਚੀਆਂ। ਡਾ ਲੀ ਇਕ ਪਰਬੁਧ ਚਿੰਤਕ ਦੇ ਨਾਲ ਇਕ ਮੋਹਵੰਤੇ ਇਨਸਾਨ ਵੀ ਸਨ। ਉਨਾਂ ਲੰਬਾ ਅਰਸਾ ਪੰਜਾਬੀ ਯੂਨੀਵਰਸਿਟੀ ਵਿਖੇ ਪੜਾਇਆ। ਡਾ ਪਾਤਰ ਤੋਂ ਇਲਾਵਾ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਪ੍ਰੋਫੈਸਰ ਸੁਰਜੀਤ ਲੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

LEAVE A REPLY

Please enter your comment!
Please enter your name here