ਅੰਮ੍ਰਿਤਸਰ, (ਰਾਜਿੰਦਰ ਰਿਖੀ) -ਡਾ. ਮੰਗਲ ਸਿੰਘ ਕਿਸ਼ਨਪੁਰੀ ਦੁਆਰਾ ਲਿਖੀ ਪਹਿਲੀ ਕਿਤਾਬ ‘ਸੋਚਾਂ ਦੀ ਉਡਾਣ ‘ ਦਾ ਰਿਲੀਜ਼ ਸਮਾਰੋਹ ਰਿਟਾਇਰਡ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਹਿਨੁਮਾਈ ਹੇਠ ਸ਼ਹਿਰ ਦੀ ਨਾਮਵਰ ਸੰਸਥਾ ਪੰਜਾਬ ਨਾਟਸ਼ਾਲਾ ਵਿੱਚ ’’ਡਾ.ਦਰਿਆ ਯਾਦਗਾਰੀ ਲੋਕਧਾਰਾ ਤੇ ਸਾਹਿਤ ਮੰਚ’’ ਵੱਲੋਂ ਕਰਵਾਇਆ ਗਿਆ ।ਇਸ ਵਿਚ ਬਹੁਤ ਸਾਰੇ ਕਵੀਆਂ ਨੇ ਕਿਸ਼ਨਪੁਰੀ ਦੀਆਂ ਕਵਿਤਾਵਾਂ ਉੱਤੇ ਮੰਥਨ ਕੀਤਾ । ਬੁਲਾਰਿਆਂ ਨੇ ਇੱਕ ਮੁੱਠ ਇੱਕ ਆਵਾਜ਼ ਵਿੱਚ ਕਿਹਾ ਕਿ ਕਿਸ਼ਨਪੁਰੀ ਦੀ ਕਿਤਾਬ ਸਮਾਜ ਵਿਚਲੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ। ਸਮਾਜ ਨੂੰ ਇੱਕ ਸ਼ੀਸ਼ਾ ਵਿਖਾਉਂਦੀ ਹੈ। ਸਰੋਤਿਆਂ ਨੇ ਹਰ ਕਵੀ ਦੇ ਵਿਚਾਰ ਸੁਣਦਿਆਂ ਆਨੰਦ ਮਾਣਿਆ। ਮੁੱਖ ਮਹਿਮਾਨ ਕੁੰਵਰ ਵਿਜੈ ਪ੍ਰਤਾਪ ਨੇ ਬੋਲਦਿਆਂ ਕਿਹਾ ਕਿ ਅਸੀਂ ਮੰਗਲ ਸਿੰਘ ਨੂੰ ਬੜੇ ਚਿਰ ਤੋਂ ਜਾਣਦੇ ਹਾਂ, ਪਰ ਕਵੀ ਮੰਗਲ ਸਿੰਘ ਅੱਜ ਉਜਾਗਰ ਹੋਇਆ ਹੈ ਜੋ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਦਾ ਹੈ। ਇਸ ਮੌਕੇ ‘ਤੇ ਸਟੇਜ ਸੰਚਾਲਨ ਡਾ ਗੁਰਪ੍ਰੀਤ ਸਿੰਘ ਨੇ ਕੀਤੀ। ਡਾ ਸਾਹਿਬ ਸਿੰਘ , ਡਾ ਸੁਖਦੇਵ ਸਿੰਘ ,ਰਾਜਿੰਦਰ ਰਿਖੀ, ਪ੍ਰਿੰਸੀਪਲ ਗੁਰਮੁਖ ਸਿੰਘ ,ਮਿਸਿਜ਼ ਰੀਵਾ ਦਰਿਆ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ,ਪ੍ਰਿੰਸੀਪਲ ਅਮਨਦੀਪ ਕੌਰ ,ਸਰਦਾਰ ਅਰਵਿੰਦਰ ਸਿੰਘ ਭੱਟੀ ਨੇ ਕਿਤਾਬ ਤੇ ਮੰਥਨ ਕੀਤਾ। ਪ੍ਰਮੋਦ ਭਾਟੀਆ (ਚੇਅਰਮੈਨ ਸਪੋਰਟਸ ਸੈੱਲ ,ਪੰਜਾਬ )ਨੇ ਸਭ ਦਾ ਧੰਨਵਾਦ ਕੀਤਾ। ਇਸ ਸਮਾਰੋਹ ਵਿਚ ਡਾ ਮੰਗਲ ਸਿੰਘ ਕਿਸ਼ਨਪੁਰੀ ਤੋਂ ਇਲਾਵਾ ਸਤਨਾਮ ਸਿੰਘ ਕਾਹਲੋਂ ,ਗੁਲਜ਼ਾਰ ਸਿੰਘ ਖੇੜਾ, ਗੁਰਪ੍ਰੀਤ ਸਿੰਘ ਤੇ ਉਸਦੇ ਕਲੱਬ ਮੈਂਬਰਾਂ ਨੇ ਡਾ ਮੰਗਲ ਸਿੰਘ ਕਿਸ਼ਨਪੁਰੀ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸੇ ਤਰ੍ਹਾਂ ਦਰਿਆ ਯਾਦਗਾਰੀ ਲੋਕਧਾਰਾ ਤੇ ਸਾਹਿਤ ਮੰਚ ਵੱਲੋਂ ਡਾ ਮੰਗਲ ਸਿੰਘ ਕਿਸ਼ਨਪੁਰੀ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਸਮਾਰੋਹ ਵਿੱਚ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ ,ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਸਾਹਿਲ ਸ਼ਰਮਾ ,ਇਕਬਾਲ ਸਿੰਘ ਕੰਬੋਜ, ਚੇਅਰਮੈਨ ਜਸਪਿੰਦਰ ਸਿੰਘ ਕਾਹਲੋਂ ,ਪ੍ਰਿੰਸੀਪਲ ਜਗਜੀਤ ਸਿੰਘ ਰੰਧਾਵਾ , ਪ੍ਰਿੰਸੀਪਲ ਬਲਵਿੰਦਰ ਸਿੰਘ ਫਤਿਹਪੁਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਹੋਏ ਤੇ ਸਭ ਨੇ ਕਿਤਾਬ ਵਿਚਲੀਆਂ ਕਵਿਤਾਵਾਂ ਦੀ ਤਾਰੀਫ਼ ਕੀਤੀ ਤੇ ਡਾ ਮੰਗਲ ਸਿੰਘ ਕਿਸ਼ਨਪੁਰੀ ਦੀ ਹੌਂਸਲਾ ਅਫਜਾਈ ਕੀਤੀ। ਅੰਤ ਡਾ ਮੰਗਲ ਸਿੰਘ ਕਿਸ਼ਨਪੁਰੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Boota Singh Basi
President & Chief Editor