ਡਿਪਟੀ ਕਮਿਸਨਰ ਅਤੇ ਕਮਿਸ਼ਨਰ ਨਗਰ ਨਿਗਮ ਵਲੋਂ ਭਗਤਾਂ ਵਾਲਾ ਡੰਪ ਦਾ ਦੌਰਾ

0
29

ਡਿਪਟੀ ਕਮਿਸਨਰ ਅਤੇ ਕਮਿਸ਼ਨਰ ਨਗਰ ਨਿਗਮ ਵਲੋਂ ਭਗਤਾਂ ਵਾਲਾ ਡੰਪ ਦਾ ਦੌਰਾ

ਡਿਪਟੀ ਕਮਿਸ਼ਨਰ ਨੇ ਕੰਪਨੀ ਨੂੰ ਕੰਮ ਵਿਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼

ਅੰਮ੍ਰਿਤਸਰ 19 ਨਵੰਬਰ 2024:

ਸ਼ਹਿਰ ਵਿਚ ਸਾਫ ਸਫਾਈ ਦੀਆਂ ਲਗਾਤਾਰ ਆ ਰਹੀਆਂ ਸ਼ਕਾਇਤਾਂ ਦੇ ਮੱਦੇਨਜ਼ਰ ਅੱਜ ਡਿਪਟੀ ਕਮਿਸਨਰ ਮੈਡਮ ਸ਼ਾਕਸੀ ਸਾਹਨੀ ਅਤੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਗੁਲਪ੍ਰੀਤ ਸਿੰਘ ਨੇ ਹੋਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਭਗਤਾਂਵਾਲਾ ਡੰਪ ਦਾ ਦੌਰਾ ਕੀਤਾ। ਉਨਾਂ ਕੰਪਨੀ ਵਲੋ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਤੇ ਢਿੱਲੇ ਕੰਮ ਉੱਤੇ ਨਾਖੁਸ਼ੀ ਪ੍ਰਗਟ ਕਰਦਿਆਂ ਕੰਪਨੀ ਅਧਿਕਾਰੀਆਂ ਨੂੰ ਉਕਤ ਲਾਪਰਵਾਈ ਦਾ ਇਕ ਦਿਨ ਵਿੱਚ ਜਵਾਬ ਦੇਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਅਵਰਧਾ ਕੰਪਨੀ ਵਲੋ ਕੀਤੇ ਜਾ ਰਹੇ ਕੰਮਾਂ ਤੇ ਨਾਰਾਜ਼ਗੀ ਜਾਹਿਰ ਕਰਦਿਆਂ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਕ ਦਿਨ ਵਿਚ ਆਪਦਾ ਲਿਖਤੀ ਸ਼ਪਸ਼ਟੀਕਰਨ ਦੇਣ ਕਿ ਡੰਪ ਵਿਖੇ ਚੱਲ ਰਹੇ ਕੰਮਾਂ ਵਿਚ ਇੰਨੀ ਢਿੱਲ ਕਿਉਂ ਹੋ ਰਹੀ ਹੈ। ਉਨਾਂ ਕੰਪਨੀ ਦੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੰਦੇ ਕਿਹਾ ਕਿ ਬਾਇਓਰੌਮੀਡੇਸ਼ਨ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ ਅਤੇ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਇਕੱਠਾ ਕਰਨਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕੰਪਨੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਡੰਪ ਵਾਲੇ ਸਥਾਨ ਤੇ ਹੋਰ ਮਸ਼ੀਨਰੀ ਲਗਾਈ ਜਾਵੇ ਤਾਂ ਜੋ ਕੂੜੇ ਦੀ ਸਮੱਸਿਆ ਤੋਂ ਨਿਜਾਤ ਮਿੱਲ ਸਕੇ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਗੁਲਪ੍ਰੀਤ ਸਿੰਘ ਨੇ ਦੱਸਿਆ ਕਿ ਕੰਪਨੀ ਨੂੰ ਹੋਰ ਮਸ਼ੀਨਾਂ ਅਤੇ ਸ਼ਹਿਰ ਦੀ ਸਾਫ਼ ਸਫ਼ਾਈ ਲਈ ਹੋਰ ਗੱਡੀਆਂ ਲੈਣ ਦੀ ਤਾਕੀਦ ਕੀਤੀ ਗਈ ਹੈ। ਉਨਾਂ ਕਿਹਾ ਕਿ ਕੰਪਨੀ ਨੂੰ ਕਿਹਾ ਗਿਆ ਹੈ ਕਿ ਉਹ ਸ਼ਹਿਰ ਦੇ ਕੂੜੇ ਕਰਕਟ ਚੁੱਕਣ ਵਿੱਚ ਤੇਜੀ ਲਿਆਉਣ ਅਤੇ ਕਿਸੇ ਵੀ ਥਾਂ ਤੇ ਕੂੜੇ ਦੇ ਢੇਰ ਨਜ਼ਰ ਨਹੀਂ ਆਉਣੇ ਚਾਹੀਦੇ ਅਤੇ ਰੋਜ਼ਾਨਾ ਸਾਫ਼ ਸਫ਼ਾਈ ਦੀ ਵਿਵਸਥਾ ਨੂੰ ਯਕੀਨੀ ਬਣਾਉਣ। ਇਸ ਮੌਕੇ ਨਗਰ ਨਿਗਮ ਦੇ ਡਾ. ਕਿਰਨ ਕੁਮਾਰਸੈਨਟਰੀ ਇੰਸਪੈਕਟਰ ਸ: ਸਰਬਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here