ਡੀ.ਏ.ਵੀ.ਕਾਲਜ ਜਲੰਧਰ ਵਿਖੇ ਯੂਨੀਅਨ ਬਜਟ 2024 ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ਡੀ.ਏ.ਵੀ.ਕਾਲਜ ਜਲੰਧਰ ਦੇ ਐੱਨ.ਐੱਸ.ਐੱਸ ਯੂਨਿਟ ਵੱਲੋਂ, ਕਾਲਜ ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਅਨ ਬਜਟ 2024 ਉੱਪਰ ਵਿਸ਼ੇਸ਼ ਲੈਕਚਰ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਇਕਨਾਮਿਕਸ ਵਿਭਾਗ ਦੇ ਮੁਖੀ ਡਾ. ਸੁਰੇਸ਼ ਕੁਮਾਰ ਖੁਰਾਣਾ ਮੁੱਖ ਵਕਤਾ ਦੇ ਤੌਰ ‘ਤੇ ਪਹੁੰਚੇ। ਡਾ. ਖੁਰਾਣਾ ਨੇ ਯੂਨੀਅਨ ਬਜਟ 2024 ਬਾਰੇ ਹਾਜ਼ਰ ਵਲੰਟੀਅਰਜ ਨਾਲ਼ ਮਹੱਤਵਪੂਰਨ ਗੱਲਬਾਤ ਸਾਂਝੀ ਕੀਤੀ। ਇਸ ਮੌਕੇ ਬਜਟ ਨੂੰ ਲੈ ਕੇ ਵਲੰਟੀਅਰਜ ਨੇ ਡਾ. ਖੁਰਾਣਾ ਨੂੰ ਸਵਾਲ ਵੀ ਪੁੱਛੇ ਜਿੰਨਾਂ ਬਾਰੇ ਮੁੱਖ ਵਕਤਾ ਨੇ ਬਹੁਤ ਵਧੀਆ ਢੰਗ ਨਾਲ਼ ਬਜਟ ਨਾਲ਼ ਜੁੜੇ ਸਵਾਲਾਂ ਦੇ ਜਵਾਬ ਦਿੱਤੇ। ਡਾ. ਖੁਰਾਣਾ ਨੇ ਕਿਹਾ ਕਿ ਆਪਣੇ ਦੇਸ਼ ਦੇ ਬਜਟ ਅਤੇ ਆਰਥਿਕ ਪ੍ਰਬੰਧ ਬਾਰੇ ਹਰ ਨਾਗਰਿਕ ਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਬਜਟ ਪੇਸ਼ ਕਰਨ ਸਮੇਂ ਇਸ ਨਾਲ਼ ਜੁੜੀਆਂ ਮਹੱਤਵਪੂਰਨ ਗੱਲਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ਼ ਪੇਸ਼ ਕੀਤਾ।ਇਸ ਮੌਕੇ ਐੱਨ.ਐੱਸ.ਐੱਸ ਕੁਆਰਡੀਨੇਟਰ ਡਾ.ਸਾਹਿਬ ਸਿੰਘ ਨੇ ਡਾ. ਖੁਰਾਣਾ ਦੁਆਰਾ ਬਜਟ ਨਾਲ਼ ਸੰਬੰਧਿਤ ਦਿੱਤੀ ਅਹਿਮ ਜਾਣਕਾਰੀ ਲਈ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਐੱਨ.ਐੱਸ.ਐੱਸ ਵਲੰਟੀਅਰਜ ਨੇ ਆਪਣੀ ਹਾਜ਼ਰੀ ਭਰੀ।