ਢਾਹਾਂ ਕਲੇਰਾਂ ਦੇ ਇੰਜੀਨੀਅਰ ਦਲਜੀਤ ਸਿੰਘ ਬੋਇਲ ਨੂੰ ਖੋਥੜਾਂ ਵਿਖੇ ਸ਼ਰਧਾਂਜ਼ਲੀਆਂ ਭੇਟ
ਬੰਗਾ 2 ਸਤੰਬਰ ( ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਦੋ ਦਹਾਕਿਆਂ ਤੋਂ ਸੇਵਾ ਨਿਭਾ ਰਹੇ ਇੰਜੀ. ਦਲਜੀਤ ਸਿੰਘ ਬੋਇਲ (53) ਜਿਹਨਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਨਮਿੱਤ ਅਤਿੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਪਿੰਡ ਖੋਥੜਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਬਲਦੇਵ ਸਿੰਘ ਫਗਵਾੜਾ ਦੇ ਕੀਰਤਨੀ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਸਵ: ਦਲਜੀਤ ਸਿੰਘ ਬੋਇਲ ਦਾ ਵਿਛੋੜਾ ਦੇ ਜਾਣਾ ਸਮੂਹ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ । ਉਹ ਢਾਹਾਂ ਕਲੇਰਾਂ ਵਿਖੇ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਸਨ ਅਤੇ ਉਹਨਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਬੋਇਲ ਪਰਿਵਾਰ ਦੀ ਇਲਾਕੇ ‘ਚ ਵਿਸ਼ੇਸ਼ ਪਹਿਚਾਣ ਬਣਾਈ ਹੈ। ਸਮਾਜ ਸੇਵਕ ਸ. ਕੁਲਦੀਪ ਸਿੰਘ ਮਾਨ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਕਿਹਾ ਕਿ ਸ. ਦਲਜੀਤ ਸਿੰਘ ਬੋਇਲ ਨੇ ਹਮੇਸ਼ਾਂ ਆਪਣੇ ਕੰਮ-ਕਾਰ ਦੇ ਨਾਲ- ਨਾਲ ਗੁਰਦੁਆਰਾ ਸਾਹਿਬ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ । ਸ. ਮਾਨ ਨੇ ਇਸ ਮੌਕੇ ਖੋਥੜਾਂ ਐਨ ਆਰ. ਆਈ ਵਸਨੀਕ ਕਲਿਆਣ ਸੁਸਾਇਟੀ, ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਆਏ ਸੋਗ ਮਤੇ ਪੜ੍ਹੇ ਅਤੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੁੱਖ ਵਿਚ ਸ਼ਾਮਿਲ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਹਾਜ਼ਰੀਨ ਨੇ ਉਹਨਾਂ ਦੀ ਪਤਨੀ ਰਵਿੰਦਰ ਕੌਰ ਬੋਇਲ, ਬੇਟੀ ਜੈਸਮੀਨ ਕੌਰ ਬੋਇਲ ਅਤੇ ਬੇਟਾ ਪ੍ਰਭਸਾਹਿਬ ਸਿੰਘ ਬੋਇਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨੂੰ ਭਾਣਾ ਮੰਨਣ ਲਈ ਅਰਦਾਸ ਕੀਤੀ । ਸ਼ਰਧਾਂਜਲੀ ਸਮਾਗਮ ਵਿਚ ਇੰਜੀਨੀਅਰ ਦਲਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜਥੇਦਾਰ ਸੰਤੋਖ ਸਿੰਘ ਖੋਥੜਾਂ, ਪ੍ਰਵੀਨ ਬੰਗਾ, ਕੁਲਵੰਤ ਸਿੰਘ ਕਲੇਰਾਂ, ਭਾਈ ਜੋਗਾ ਸਿੰਘ, ਇੰਦਰਜੀਤ ਸਿੰਘ ਜੱਸੜ ਪ੍ਰਧਾਨ ਗੁ: ਬਾਬੇ ਸ਼ਹੀਦਾਂ ਸਿੰਘਾਂ ਪਿੰਡ ਖੋਥੜਾਂ, ਬਲਵਿੰਦਰ ਸਿੰਘ ਲੰਬੜਦਾਰ, ਗੁਰਦੀਪ ਸਿੰਘ ਸੈਂਹਬੀ, ਸੁਰਜੀਤ ਸਿੰਘ ਬਾਬਾ, ਬਲਬੀਰ ਸਿੰਘ ਬੋਇਲ, ਉਂਕਾਰ ਸਿੰਘ ਬੋਇਲ, ਬਲਬੀਰ ਸਿੰਘ ਗੁਣਾਚੌਰ, ਸ਼ੁਰੇਸ਼ ਕੁਮਾਰ, ਇਲਾਕੇ ਦੀਆਂ ਧਾਰਮਿਕ, ਸਮਾਜਿਕ, ਸਿਆਸੀ ਸ਼ਖਸ਼ੀਅਤਾਂ, ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਤੇ ਨਗਰ ਵਾਸੀ ਸੰਗਤਾਂ ਹਾਜ਼ਰ ਸਨ ।
ਫੋਟੋ : ਢਾਹਾਂ ਕਲੇਰਾਂ ਦੇ ਇੰਜੀਨੀਅਰ ਦਲਜੀਤ ਸਿੰਘ ਨਮਿੱਤ ਪਿੰਡ ਖੋਥੜਾਂ ਹੋਏ ਅਤਿੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੀਆਂ ਤਸਵੀਰਾਂ
Boota Singh Basi
President & Chief Editor