ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ  ਸ਼ਰਧਾ ਭਾਵਨਾ ਨਾਲ  ਮਨਾਇਆ ਗਿਆ

0
121

ਬੰਗਾ  29 ਨਵੰਬਰ ਪੰਜਾਬ ਦੇ ਪੇਂਡੂ ਖੇਤਰ ਵਿਚ ਵਿੱਦਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਵਾ ਰਹੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ  ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ । ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ  ਦੇ ਭੋਗ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਵਿਖੇ ਪਾਏ ਗਏ। ਉਪਰੰਤ ਮਹਾਨ ਗੁਰਮਤਿ ਸਮਾਗਮ ਦੌਰਾਨ ਕਥਾਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਨੇ ਇਕੱਤਰ ਸੰਗਤਾਂ ਨੂੰ ਅਕਾਲ ਪੁਰਖ ਦੀ ਰਜ਼ਾ ਵਿਚ ਰਹਿੰਦੇ ਹੋਏ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਦੇ ਹੋਏ  ਸੱਚ ਦੇ ਰਾਹ ਚੱਲਣ ਲਈ ਪ੍ਰੇਰਿਆ ।  ਇਸ ਮੌਕੇ ਸਜੇ ਪੰਡਾਲ ਵਿਚ ਭਾਈ ਗੁਰਬਚਨ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸ ਭਿੰਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।   ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ  ਕੀਰਤਨੀਆਂ ਜਥਿਆਂ ਨੇ ਵੀ ਸਮਾਗਮ ਵਿਚ ਹਾਜ਼ਰੀਆਂ ਭਰੀਆਂ ।


ਮਹਾਨ ਗੁਰਮਤਿ ਸਮਾਗਮ ਵਿਚ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੁੱਚੇ ਟਰੱਸਟ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈਆਂ ਦਿੰਦਿਆਂ ਹੋਇਆ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਸੇਵਾ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਹੋਏ ਇਲਾਕੇ ਵਿਚ ਵਧੀਆ ਵਿੱਦਿਅਕ ਅਤੇ ਸਿਹਤ ਸਹੂਲਤਾਂ ਦੇਣ  ਲਈ ਟਰੱਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ । ਸਮਾਗਮ ਵਿਚ ਪ੍ਰੌ ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਉਹਨਾਂ ਦੀ ਜੀਵਨ ਜਾਚ ਅਤੇ ਗੁਰ-ਇਤਿਹਾਸ ਬਾਰੇ ਚਾਣਨਾ ਪਾਇਆ  ।  ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਬਾਖੂਬੀ ਮੰਚ ਸੰਚਾਲਨਾ ਕਰਦੇ ਹੋਏ,  ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ।  


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਵਿਚ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ ਟਰੱਸਟੀ, ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ, ਤਰਲੋਚਨ ਸਿੰਘ ਵਾਰੀਆ, ਸੁੱਚਾ ਸਿੰਘ ਲੋਹਗੜ੍ਹ ਯੂ ਕੇ ਪ੍ਰਧਾਨ ਇੰਟਰਨੈਸ਼ਨਲ ਅਕਾਲ ਮਿਸ਼ਨ,  ਗੁਰਦੀਪ ਸਿੰਘ ਢਾਹਾਂ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸਤਵੀਰ ਸਿੰਘ ਪਲੀ ਝਿਕੀ, ਜਰਨੈਲ ਸਿੰਘ ਪਲੀ ਝਿਕੀ, ਮਹਿੰਦਰ ਸਿੰਘ ਢਾਹਾਂ,  ਲੰਬੜਦਾਰ ਸਵਰਨ ਸਿੰਘ ਕਾਹਮਾ, ਹਰਬੰਸ ਸਿੰਘ ਢਾਹਾਂ,  ਕਸ਼ਮੀਰ ਸਿੰਘ ਢਾਹਾਂ, ਨਰੇਸ਼ ਕੁਮਾਰ ਸ਼ਰਮਾ, ਰਸ਼ਪਾਲ ਸਿੰਘ ਲਾਦੀਆਂ, ਸੁਰਿੰਦਰ ਸਿੰਘ ਮਾਨ ਲਾਦੀਆਂ,  ਕੁਲਵੰਤ ਸਿੰਘ ਗੋਬਿੰਦਪੁਰੀ, ਮਾਸਟਰ ਨਿਰਮਲ ਸਿੰਘ ਖਟਕੜ ਖੁਰਦ, ਮਾਸਟਰ ਗੁਰਬਚਨ ਸਿੰਘ ਬਸਿਆਲਾ, ਸੰਤੋਖ ਸਿੰਘ ਕਲੇਰਾਂ, ਗੁਰਨਾਮ ਸਿੰਘ ਢਾਹਾਂ, ਗੁਰਮੀਤ ਸਿੰਘ ਬਹਿਰਾਮ, ਮਾਸਟਰ ਤਰਲੋਕ ਸਿੰਘ ਫਲੋਰਾ, ਪਰਮਜੀਤ ਸਿੰਘ,  ਬਲਬੀਰ ਸਿੰਘ ਅਜ਼ੀਮਲ, ਸੰਦੀਪ ਕੁਮਾਰ ਸਾਬਕਾ ਸਰਪੰਚ,  ਨਿਖਿਲ ਕੁਮਾਰ, ਅਸ਼ੋਕ ਕੁਮਾਰ, ਸੁੱਚਾ ਰਾਮ ਢਾਹਾਂ, ਜਸਵੀਰ ਸਿੰਘ ਲੰਬੜਦਾਰ, ਸਰਬਜੀਤ ਸਿੰਘ, ਕੁਲਵੀਰ ਸਿੰਘ ਲੰਗੇਰੀ, ਸੰਤੋਖ ਸਿੰਘ ਢਾਹਾਂ,  ਸੁਖਵਿੰਦਰ ਸਿੰਘ ਕਲਸੀ,  ਬਲਦੇਵ ਸਿੰਘ ਜੱਸੋਮਜਾਰਾ, ਕਰਨੈਲ ਸਿੰਘ ਭੋਗਲ, ਭਾਈ ਰੇਸ਼ਮ ਸਿੰਘ ਬੰਗਾ, ਢਾਡੀ ਨੱਛਤਰ ਸਿੰਘ ਕਲੇਰਾਂ, ਬਹਾਦਰ ਸਿੰਘ ਮਜਾਰੀ,  ਸਤਵੀਰ ਸਿੰਘ ਜੀਂਦੋਵਾਲ, ਜਤਿੰਦਰਪਾਲ ਸਿੰਘ ਸੋਤਰਾਂ, ਦਿਲਬਾਗ ਸਿੰਘ ਬਾਗੀ, ਠਾਣੇਦਾਰ ਬਲਬੀਰ ਸਿੰਘ ਮਜਾਰੀ, ਭੁਪਿੰਦਰ ਸਿੰਘ, ਡਾ, ਰਵਿੰਦਰ ਖਜੂਰੀਆ ਮੈਡੀਕਲ ਸੁਪਰਡੈਂਟ, ਡਾ ਬਲਵਿੰਦਰ ਸਿੰਘ, ਡਾ ਹਰਜੋਤਵੀਰ ਸਿੰਘ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਵਨੀਤਾ ਚੋਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ,  ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਜੋਗਾ ਸਿੰਘ, ਵਰਿੰਦਰ ਸਿੰਘ ਬਰਾੜ ਐਚ ਆਰ, ਨਰਿੰਦਰ ਸਿੰਘ ਢਾਹਾਂ,  ਉਮ ਪ੍ਰਕਾਸ਼ ਮਾਲੀ, ਮੈਡਮ ਦਲਜੀਤ ਕੌਰ, ਨਰਿੰਦਰ ਕੌਰ ਪਤਨੀ ਗੁਰਮੁੱਖ ਸਿੰਘ ਮਜਾਰੀ, ਬੀਬੀ ਮਹਿੰਦਰ ਕੌਰ ਚਾਹਲ, ਇਸਤਰੀ ਸਤਿਸੰਗ ਸਭਾ ਬੰਗਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਤੇ ਟਰੱਸਟ ਦਾ ਸਮੂਹ ਸਟਾਫ਼, ਸਮੂਹ ਵਿਦਿਆਰਥੀ ਅਤੇ ਇਲਾਕੇ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ, ਮੈਂਬਰ ਅਤੇ ਇਲਾਕਾ ਨਿਵਾਸੀ ਸਾਧ ਸੰਗਤਾਂ ਹਾਜ਼ਰ ਸਨ। ਸਮਾਗਮ ਵਿਚ ਜੋੜਿਆਂ ਦੀ ਸੇਵਾ ਭਾਈ ਘਨ੍ਹਈਆ ਸੇਵਕ ਦਲ ਜਾਡਲਾ ਵੱਲੋਂ ਨਿਭਾਈ ਗਈ। ਇਸ ਮੌਕੇ ਸਮੂਹ ਸੰਗਤਾਂ ਨੇ ਪੰਗਤਾਂ ਵਿਚ ਬੈਠ ਕੇ ਗੁਰੂ ਕਾ ਲੰਗਰ ਬੜੇ ਸਤਿਕਾਰ ਨਾਲ ਛਕਿਆ।

 

LEAVE A REPLY

Please enter your comment!
Please enter your name here