ਤੱਥ ਖੋਜ ਕਮੇਟੀ ਨੇ ਕੁੱਟਮਾਰ ਸੰਬੰਧੀ ਜਾਂਚ ਕੀਤੀ ਮੁਕੰਮਲ 24 ਨੂੰ ਸੰਗਰੂਰ ‘ਚ ਪ੍ਰੈੱਸ ਕਾਨਫਰੰਸ ਕਰਕੇ ਰਿਪੋਰਟ ਜਾਰੀ ਕਰਨ ਦਾ ਫੈਸਲਾ
ਤੱਥ ਖੋਜ ਕਮੇਟੀ ਨੇ ਕੁੱਟਮਾਰ ਸੰਬੰਧੀ ਜਾਂਚ ਕੀਤੀ ਮੁਕੰਮਲ
24 ਨੂੰ ਸੰਗਰੂਰ ‘ਚ ਪ੍ਰੈੱਸ ਕਾਨਫਰੰਸ ਕਰਕੇ ਰਿਪੋਰਟ ਜਾਰੀ ਕਰਨ ਦਾ ਫੈਸਲਾ
ਦਲਜੀਤ ਕੌਰ
ਸੰਗਰੂਰ, 22 ਜੂਨ, 2024: ਅੱਜ ਗ਼ਦਰ ਮੈਮੋਰੀਅਲ ਭਵਨ ਵਿਖੇ ਤੱਥ ਖੋਜ ਕਮੇਟੀ ਦੇ ਆਗੂਆਂ ਨੇ ਪ੍ਰੈੱਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ 6 ਜੂਨ ਨੂੰ ਹੋਈ ਕੁੱਟਮਾਰ ਦੇ ਸੰਬੰਧ ਵਿੱਚ ਸੋਸ਼ਲ ਮੀਡੀਏ ਤੇਰੇ ਕਾਫੀ ਚਰਚਾ ਤੋ ਬਾਅਦ ਕਿਸਾਨ ਯੂਨੀਅਨਾਂ ਤੇ ਦਲਿਤ/ਮਜ਼ਦੂਰ ਜਥੇਬੰਦੀਆਂ ਆਹਮੋ ਸਾਹਮਣੇ ਖੜੀਆ ਹੋ ਗਈਆਂ ਸਨ। ਵੱਖ-ਵੱਖ ਜਥੇਬੰਦੀਆਂ ਦੇ ਆਗੂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਧਰਮਵੀਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੀਤ ਕਾਲਾਝਾੜ੍ਹ, ਨਿਰਮਲ ਸਿੰਘ ਘਰਾਚੋਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਲਖਵੀਰ ਲੌਂਗੋਵਾਲ, ਰੋਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਏਟਕ ਦੇ ਆਗੂ ਕਸ਼ਮੀਰ ਸਿੰਘ ਗੁਦਾਈਆ, ਰਵਿਦਾਸ ਸੇਵਾ ਸੁਸਾਇਟੀ ਨਾਭਾ ਤੋਂ ਰਾਮਧਨ ਰਾਮਗੜ੍ਹ, ਹੰਸ ਰਾਜ ਮਹਿਮੀ, ਟਰੇਡ ਯੂਨੀਅਨ ਆਗੂ ਕ੍ਰਿਸ਼ਨ ਸਿੰਘ ਭੜੋ ਨੇ ਦੱਸਿਆ ਕਿ ਬਹੁਤ ਹੀ ਡੂੰਘੀ ਜਾਂਚ ਕਰਦਿਆਂ ਕਿਹਾ ਕਿ ਹਸਪਤਾਲ ਵਿਚ ਜੇਰੇ ਇਲਾਜ ਅਮਨ ਬਾਲੀਆ ਅਤੇ ਹਰਜੀਤ ਚੱਠੇ ਸੇਖਵਾਂ ਦੀ ਪੂਰੀ ਮੈਡੀਕਲ ਰਿਪੋਰਟ ਦੇ ਆਧਾਰ ਤੇ ਪੂਰੀ ਜਾਣਕਾਰੀ ਇਕੱਠੀ ਕੀਤੀ ਹਰੇਕ ਪਿੰਡ ਵਿੱਚ ਕੇ ਪਿੰਡਾ ਦੇ ਮੋਹਤਰਮ ਵਿਅਕਤੀਆਂ ਦੇ ਬਿਆਨ ਲਏ ਗਏ। ਪ੍ਰਸ਼ਾਸਨ ਵੱਲੋਂ ਜਾਣਕਾਰੀ ਇਕੱਠੀ ਕੀਤੀ ਗਈ। ਕੁੱਟਮਾਰ ਕਰਨ ਵਾਲੇ ਕਿਸਾਨ ਆਗੂ ਤੇ ਉਸ ਦੇ ਮੁੰਡੇ ਰਾਜਵੀਰ ਦੇ ਬਿਆਨ ਲਏ ਗਏ। ਇਸ ਪੂਰੀ ਜਾਣਕਾਰੀ ਅਤੇ ਠੋਸ ਸਬੂਤਾਂ ਦੇ ਆਧਾਰ ‘ਤੇ ਕੀਤੀ ਇਕੱਠੀ ਰਿਪੋਰਟ 24 ਜੂਨ ਨੂੰ ਸੰਗਰੂਰ ਗ਼ਦਰ ਭਵਨ ਵਿਖੇ ਪੇਸ਼ ਕੀਤੀ ਜਾਵੇਗੀ।