ਥਾਣਾ ਤਲਵੰਡੀ ਚੌਧਰੀਆਂ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗੈਂਗ ਦੇ 4 ਮੈਂਬਰਾ ਨੂੰ ਕੀਤਾ ਕਾਬੂ

0
244
ਕਪੂਰਥਲਾ 7 ਅਗਸਤ (ਸੁਖਪਾਲ ਸਿੰਘ ਹੁੰਦਲ) -ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਸਪੈਸ਼ਲ ਨਾਕਾਬੰਦੀ ਦੌਰਾਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗੈਂਗ ਦੇ 4 ਮੈਂਬਰਾ ਨੂੰ ਦੇਸੀ ਕੱਟੇ, 3 ਨਕਲੀ ਪਿਸਤੌਲ, 3 ਚੋਰੀਸ਼ੁਦਾ ਮੋਟਰਸਾਈਕਲ ਤੇ ਹੋਰ ਸਮਾਨ ਸਮੇਤ ਕਾਬੂ ਕਰ ਲਿਆ ਗਿਆ।  ਗੈਂਗ ਦੇ ਦੋ ਮੈਂਬਰ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਐਸ.ਐਸ.ਪੀ.  ਨਵਨੀਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਚ ਪਿਛਲੇ ਦਿਨੀਂ ਹੋਈਆਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਡੱਲੀ ਪੁਲਿਸ ਕਪਤਾਨ (ਤਫਤੀਸ਼) ਕਪੂਰਥਲਾ ਅਤੇ ਡਾ: ਮਨਪ੍ਰੀਤ ਸੀਂਹਮਾਰ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਐਸ.ਆਈ. ਯਾਦਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆਂ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਏ.ਐਸ.ਆਈ. ਗੁਰਮੇਲ ਸਿੰਘ ਦੀ ਅਗਵਾਈ ਵਿਚ ਬੱਸ ਸਟੈਂਡ ਬੂਲਪੁਰ ਵਿਖੇ ਸਪੈਸ਼ਲ ਨਾਕਾਬੰਦੀ ਦੌਰਾਨ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਪਿਛਲੇ ਦਿਨੀਂ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਇਲਾਕਾ ਵਿਚ ਹੋਈਆਂ ਵੱਖ-ਵੱਖ ਲੁੱਟ ਖੋਹਾਂ ਅਤੇ ਮੋਟਰ ਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ 7-8 ਨੌਜਵਾਨਾਂ ਦਾ ਖਤਰਨਾਕ ਗੈਂਗ ਅਤੇ ਗੈਰ ਕਾਨੂੰਨੀ ਮਾਰੂ ਹਥਿਆਰਾਂ ਸਮੇਤ ਪਸ਼ੂ ਹਸਪਤਾਲ ਟਿੱਬਾ ਵਿਖੇ ਲੁੱਕ ਕੇ ਇਲਾਕੇ ਵਿਚ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਤੇ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਤਲਵੰਡੀ ਚੌਧਰੀਆਂ ਵਿਖੇ ਮਾਮਲਾ ਦਰਜ ਕਰਕੇ ਐਸ.ਆਈ. ਯਾਦਵਿੰਦਰ ਸਿੰਘ ਦੀ ਹਾਜ਼ਰੀ ਵਿਚ ਤੁਰੰਤ ਰੇਡ ਕੀਤੀ ਗਈ, ਜਿੱਥੋਂ ਉਕਤ ਗੈਂਗ ਦੇ ਮੈਂਬਰ ਨਛੱਤਰ ਸਿੰਘ ਉਰਫ ਜੋਧਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਅਮਾਨੀਪੁਰ, ਰਜਿੰਦਰ ਕੁਮਾਰ ਉਰਫ ਰਾਜੂ ਪੁੱਤਰ ਰਾਮੂ ਵਾਸੀ ਬੂਲਪੁਰ, ਜੋਬਨਪ੍ਰੀਤ ਸਿੰਘ ਪੁੱਤਰ ਬੇਦੀ ਪਿੰਡ ਕਾਲਰੂ, ਗੁਰਵਿੰਦਰ ਸਿੰਘ ਉਰਫ ਰੋਬਿੰਨ ਪੁੱਤਰ ਜਸਪਾਲ ਵਾਸੀ ਕਾਲਰੂ ਨੂੰ ਮੌਕੇ ਤੋਂ 1 ਦੇਸੀ ਕੱਟਾ (ਪਿਸਤੌਲ) 3 ਜਾਅਲੀ ਪਿਸਤੌਲ, 2 ਰੌਂਦ ਸਮੇਤ 5 ਖੋਹਸ਼ੁਦਾ ਮੋਬਾਇਲ ਫੋਨ, 3 ਚੋਰੀਸ਼ੁਦਾ ਮੋਟਰਸਾਈਕਲ, 2 ਬੈਟਰੀਆਂ ਦੇ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦਾ ਮੁੱਖ ਦੋਸ਼ੀ ਤੇ ਮਾਸਟਰ ਮਾਈਡ ਗਗਨਦੀਪ ਸਿੰਘ ਉਰਫ ਜੱਟ ਪੁੱਤਰ ਸੁੱਚਾ ਸਿੰਘ ਵਾਸੀ ਸ਼ਿਕਾਰਪੁਰ, ਕਾਲੂ ਵਾਸੀ ਬੂਲਪੁਰ ਮੌਕਾ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮਾਸਟਰ ਮਾਈਡ ਗਗਨਦੀਪ ਸਿੰਘ ਉਰਫ ਜੱਟ ਵੱਲੋਂ ਕੁਝ ਮਹੀਨੇ ਪਹਿਲਾਂ ਗਾਜੀਪੁਰ ਮੌੜ ਸੁਲਤਾਨਪੁਰ ਲੋਧੀ ਤੋਂ ਇਕ ਬਜ਼ੁਰਗ ਦੇ ਕਿਰਪਾਨ ਦਾ ਵਾਰ ਕਰਕੇ ਮੋਟਰਸਾਈਕਲ ਖੋਹਿਆ ਗਿਆ ਸੀ, ਜਿਸ ਸਬੰਧੀ ਮਾਮਲਾ ਦਰਜ ਕੀਤਾ ਗਿਆ । ਜਿਸ ਵਿਚੋਂ ਇਹ ਜਮਾਨਤ ’ਤੇ ਚੱਲ ਰਿਹਾ ਸੀ, ਜਿਸਨੂੰ ਮੁਕੱਦਮਾ ਵਿਚ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ 4 ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਹੈ ਤੇ ਪੁੱਛਗਿੱਛ ਦੌਰਾਨ ਇਨ੍ਹਾਂ ਵੱਲੋਂ ਕੁੱਲ 23 ਵਾਰਦਾਤਾਂ ਮੰਨੀਆਂ ਗਈਆਂ ਹਨ। ਜਿੰਨਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਗੈਂਗ ਵੱਲੋਂ ਕੀਤੀਆਂ ਗਈਆਂ ਕੁੱਲ 23 ਖੋਹਾਂ ਦਾ ਵੇਰਵਾ :-
 ਪਿੰਡ ਜਾਂਗਲਾ ਤੋਂ ਇਕ ਪ੍ਰਵਾਸੀ ਮਜ਼ਦੂਰ ਪਾਸੋਂ ਮੋਬਾਇਲ ਖੋਹਿਆ ਪਿੰਡ ਡੱਲਾ ਦੇ ਪ੍ਰਵਾਸੀ ਮਜ਼ਦੂਰ ਪਾਸੋਂ ਮੋਬਾਇਲ ਖੋਹਿਆ ਪਿੰਡ ਸਵਾਲ ਤੋਂ ਇਕ ਮੋਬਾਇਲ ਤੇ ਪੈਸੇ ਖੋਹੇ ਪਿੰਡ ਭੁਲਾਣਾ ਆਰ.ਸੀ.ਐਫ. ਤੋਂ ਇਕ ਮੋਬਾਇਲ ਖੋਹਿਆ। ਪਿੰਡ ਕਾਲਰੂ ਤੋਂ ਮੋਬਾਇਲ ਖੋਹਿਆ। ਪਿੰਡ ਅਮਰਕੋਟ ਤੋਂ ਪ੍ਰਵਾਸੀ ਮਜ਼ਦੂਰ ਦਾ ਮੋਬਾਇਲ ਖੋਹਿਆ। ਪਿੰਡ ਅਮਾਨੀਪੁਰ ਸਕੂਲ ਵਿਚ ਸਮਾਨ ਚੋਰੀ ਕੀਤਾ।ਲੋਹੀਆਂ ਚੁੰਗੀ ਸੁਲਤਾਨਪੁਰ ਲੋਧੀ ਤੋਂ ਇਕ ਪ੍ਰਵਾਸੀ ਮਜ਼ਦੂਰ ਦਾ ਮੋਬਾਇਲ ਖੋਹਿਆ। ਨਿਰਮਲ ਕੁੱਟੀਆ ਸੁਲਤਾਨਪੁਰ ਲੋਧੀ ਤੋਂ ਇਕ ਵਿਅਕਤੀ ਦਾ ਮੋਬਾਇਲ ਖੋਹਿਆ।
10. ਪਿੰਡ ਸਮਾਧਾ ਸਕੂਲ ਟਿੱਬਾ ਦੇ ਸੀ.ਸੀ.ਟੀ.ਵੀ. ਕੈਮਰੇ ਤੋੜ ਕੇ ਐਲ.ਈ.ਡੀ. ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਵੱਲੋਂ 10 ਸਬ ਡਵੀਜ਼ਨ ਕਪੂਰਥਲਾ ਅਤੇ ਕੁੱਝ ਸ਼ਾਹਕੋਟ ਦੇ ਏਰੀਆ ਵਿਚ ਲੁੱਟਖੋਹਾਂ ਕਰਨੀਆਂ ਮੰਨੀਆਂ ਗਈਆਂ ਹਨ, ਜਿਸ ਵਿਚ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਪਾਸੋਂ ਮੋਬਾਇਲ ਫੋਨ ਖੋਹੇ ਹਨ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਅਤੇ ਹੋਰ ਪਾਰਕਿੰਗਾਂ ਵਿਚੋਂ 3 ਮੋਟਰ ਸਾਈਕਲ ਜਿੰਨਾਂ ਵਿਚ 1 ਪਲਟੀਨਾ ਅਤੇ 2 ਪੈਸ਼ਨ ਚੋਰੀ ਕੀਤੇ ਗਏ ਸਨ, ਜਿਨ੍ਹਾਂ ਦੀਆਂ ਨੰਬਰ ਪਲੇਟਾਂ ਉਤਾਰ ਕੇ ਲੁੱਟ ਖੋਹ ਨੂੰ ਅੰਜ਼ਾਮ ਦੇਣ ਲਈ ਗੈਂਗ ਵੱਲੋਂ ਵਰਤੇ ਜਾਂਦੇ ਸਨ।
2 Attachments

LEAVE A REPLY

Please enter your comment!
Please enter your name here