ਐੱਨਬੀਏ ਲਈ ਚੁਣੇ ਗਏ ਹਰਜੀਤ ਧਾਲੀਵਾਲ ਨੂੰ ਕੀਤਾ ਸਨਮਾਨਿਤ। 

0
230
ਮਾਨਸਾ 7 ਅਗਸਤ (ਦੀਦਾਰ ਮਾਨ ਭੈਣੀ ਬਾਘਾ) -ਪਿਛਲੇ ਦਿਨੀਂ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਵੱਲੋਂ  17 ਸਾਲ ਤੱਕ ਉਮਰ ਵਾਲੇ ਖਿਡਾਰੀਆਂ ਦੇ ਦਿੱਲੀ ਵਿਖੇ ਟਰਾਇਲ ਲਏ ਗਏ ਸਨ । ਜਿਸ ਵਿਚ ਭੈਣੀ ਬਾਘਾ ਪਿੰਡ ਦੇ ਨੌਜਵਾਨ ਹਰਜੀਤ ਸਿੰਘ ਧਾਲੀਵਾਲ ਦੀ ਚੋਣ ਹੋਈ ਹੈ। ਹਰਜੀਤ ਧਾਲੀਵਾਲ ਦੀ ਇਸ ਪ੍ਰਾਪਤੀ ਤੋਂ ਖੁਸ਼ ਹੁੰਦਿਆਂ ਪਿੰਡ ਭੈਣੀ ਬਾਘਾ ਦੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਬਲਜਿੰਦਰ ਸਿੰਘ ਟਿਵਾਣਾ ਵੱਲੋਂ ਹਰਜੀਤ ਧਾਲੀਵਾਲ ਨੂੰ ਇੱਕ ਲੋਈ(ਸ਼ਾਲ) ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬਲਜਿੰਦਰ ਸਿੰਘ ਟਿਵਾਣਾ ਨੇ ਹਰਜੀਤ ਧਾਲੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ  ਸਾਨੂੰ ਮਾਣ ਹੈ ਕਿ ਹਰਜੀਤ ਧਾਲੀਵਾਲ ਪਿੰਡ ਭੈਣੀ ਬਾਘਾ ਦੇ ਨਾਂ ਨੂੰ ਵਿਦੇਸ਼ਾਂ ਵਿੱਚ ਉੱਚਾ ਕਰੇਗਾ। ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਇੱਕ ਪੇਸ਼ੇਵਰ ਲੀਗ਼ ਸੰਘ ਹੈ ਜੋ ਕਿ ਉੱਤਰੀ ਅਮਰੀਕਾ ਵਿੱਚ 30 ਟੀਮਾਂ ਨੂੰ ਮਿਲ ਕੇ ਬਣੀ ਸੰਸਥਾ ਹੈ ਜਿਸ ਵਿੱਚ ਚੁਣੇ ਜਾਣਾ ਬਾਸਕਟਬਾਲ ਵਿਚ ਪੌੜੀ ਦੇ ਸਿਖ਼ਰਲੇ ਡੰਡੇ ‘ਤੇ ਪਹੁੰਚਣਾ ਮੰਨਿਆ ਜਾਂਦਾ ਹੈ। ਹਰਜੀਤ ਧਾਲੀਵਾਲ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ। ਹਰਜੀਤ ਧਾਲੀਵਾਲ ਦੀ ਹੋਈ ਇਸ ਚੋਣ ਕਾਰਨ ਬਾਸਕਟਬਾਲ ਪ੍ਰੇਮੀਆਂ,ਪਿੰਡ ਭੈਣੀਬਾਘਾ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ। ਹਰਜੀਤ ਧਾਲੀਵਾਲ ਨੇ ਕਿਹਾ ਕਿ ਮੈਂ ਆਪਣੇ ਕੋਚਾਂ ਰਾਜ ਸਿੰਘ ਭੈਣੀ ਬਾਘਾ, ਬੱਬੀ ਅਤੇ ਅਮਰਜੋਤ ਸਿੰਘ ਪਟਿਆਲਾ ਦੀ ਬਦੌਲਤ ਹੀ ਇੱਥੋਂ ਤੱਕ ਪਹੁੰਚਿਆ ਹਾਂ ਜਿਨ੍ਹਾਂ ਨੇ ਮੈਨੂੰ ਬਾਸਕਟਬਾਲ ਦੀਆਂ ਬਰੀਕੀਆਂ ਬਾਰੇ ਦੱਸਿਆ। ਹਰਜੀਤ ਧਾਲੀਵਾਲ ਦੀ ਇਸ ਪ੍ਰਾਪਤੀ ਤੇ ਵਧਾਈ ਭੇਜਦਿਆਂ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ , ਡਾਕਟਰ ਰਜਿੰਦਰ ਪਾਲ ਸਿੰਘ ਭੈਣੀ ਬਾਘਾ, ਡਾਕਟਰ ਅਰਸ਼ਦੀਪ ਸਿੰਘ ਗੋਲਡੀ ਕੈਨੇਡਾ ਨੇ ਕਿਹਾ ਕਿ ਪਿੰਡ ਭੈਣੀ ਬਾਘਾ ਬਾਸਕਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਜਿਸ ਵਿੱਚੋਂ ਹਰਜੀਤ ਧਾਲੀਵਾਲ ਵਰਗੇ “ਹੀਰੇ” ਪੈਦਾ ਹੋਏ ਹਨ। ਇਸ ਸਨਮਾਨ ਸਮਾਰੋਹ ਸਮੇਂ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਬਲਜਿੰਦਰ ਸਿੰਘ ਟਿਵਾਣਾ, ਰਾਜ ਸਿੰਘ ਕੋਚ, ਦੀਦਾਰ ਮਾਨ ਭੈਣੀ ਬਾਘਾ, ਮਨਸਾ ਰਾਮ , ਗੁਰਚਰਨ ਸਿੰਘ ਸਰਪੰਚ, ਮਨਪ੍ਰੀਤ ਮਨੀ, ਬਲਦੇਵ ਸਿੰਘ ਦੇਵੜੀ ਬਾਸਕਟਬਾਲ ਖਿਡਾਰੀ ਅਤੇ ਖਿਡਾਰਨਾਂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here