ਦਲਿਤ ਮੁਕਤੀ ਮਾਰਚ ਨੇ ਕੀਤੀ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਦੀ ਮੰਗ
ਦਲਿਤ ਮੁਕਤੀ ਮਾਰਚ ਨੇ ਕੀਤੀ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਦੀ ਮੰਗ
ਦਲਜੀਤ ਕੌਰ
ਸੰਗਰੂਰ, 29 ਅਕਤੂਬਰ, 2024:ਦਲਿਤ ਮੁਕਤੀ ਮਾਰਚ ਦਾ ਕਾਫਲਾ ਅੱਜ ਬਡਰੁੱਖਾਂ, ਚੰਗਾਲ, ਲਿੱਦੜਾ, ਹਰੇੜੀ ਤੋਂ ਲੋਗੋਂਵਾਲ ਪਹੁੰਚਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਤੇ ਸ਼ਿੰਗਾਰਾ ਸਿੰਘ ਹੇੜੀਕੇ ਨੇ ਦੱਸਿਆ ਕਿ ਦਲਿਤ ਮੁਕਤੀ ਮਾਰਚ ਦੌਰਾਨ ਨੌਜਵਾਨ ਦਾ ਭਰਮਾ ਹੁੰਗਾਰਾਂ ਮਿਲ ਰਿਹਾ ਹੈ। ਨੌਜਵਾਨਾਂ ਅਤੇ ਮਜ਼ਦੂਰਾਂ ਦੇ ਇਕੱਠ ਨਾਲ ਰੁਜ਼ਗਾਰ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਜਿਹੜੇ ਦਿਨ ਪਰ ਦਿਨ ਸੁੰਗੜਦੇ ਜਾ ਰਹੇ ਹਨ। ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਜਿਸ ਕਾਰਨ ਸਰਕਾਰੀ ਅਦਾਰਿਆਂ ਵਿੱਚ ਰਿਜ਼ਰਵੇਸ਼ਨ ਦੁਆਰਾ ਮਿਲਣ ਵਾਲਾ ਰੁਜ਼ਗਾਰ ਵੀ ਖਤਮ ਹੁੰਦਾ ਜਾ ਰਿਹਾ। ਮਹਿੰਗੀਆਂ ਪੜ੍ਹਾਈਆਂ ਕਰਕੇ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਨਸ਼ੇ ਕਰਨ ਲੱਗ ਜਾਂਦੇ ਹਨ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਨਵੀਂ ਇੰਡਸਟਰੀ ਡਿਵੈਲਪ ਕੀਤੀ ਜਾ ਰਹੀ ਆ ਜਿਹੜੀ ਥੋੜੀ ਬਹੁਤ ਇੰਡਸਟਰੀ ਹੈ ਵੀ ਉਸ ਵਿੱਚ ਵੀ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਕੰਮ ਅਤੇ ਨਾ ਹੀ ਤਨਖਾਹ ਦਿੱਤੀ ਜਾ ਰਹੀ ਹੈ। ਜਿਸ ਕਾਰਨ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਤੋਂ ਬਾਹਰ ਜਾ ਰਹੇ ਹਨ। ਇਸੇ ਤਰ੍ਹਾਂ ਨਵੇਂ ਖੇਤੀ ਮਾਡਲ ਕਾਰਨ ਖੇਤੀ ਸੰਪੂਰਨ ਲਾਹੇਵੰਦ ਧੰਦਾ ਨਹੀਂ ਰਿਹਾ। ਖੇਤੀ ਵਿੱਚ ਜਿਆਦਾ ਮਸ਼ੀਨੀਕਰਨ ਹੋਣ ਕਾਰਨ ਮਜ਼ਦੂਰਾਂ ਦਾ ਰੁਜ਼ਗਾਰ ਬਿਲਕੁਲ ਘਟ ਗਿਆ ਹੈ ਤੇ ਮਜ਼ਦੂਰ ਮਜਬੂਰ ਹੋ ਕੇ ਮਨਰੇਗਾ ਵਿੱਚ ਮਜਦੂਰੀ ਕਰਦੇ ਹਨ ਅਤੇ ਸਰਕਾਰ ਮਜ਼ਦੂਰਾਂ ਨੂੰ ਸਾਫ ਸੁਥਰੀਆਂ ਜਗ੍ਹਾ ਚ ਕੰਮ ਦੇਣ ਦੀ ਬਜਾਏ ਮਜ਼ਦੂਰਾਂ ਨੂੰ ਉਨ੍ਹਾਂ ਗੰਦਿਆਂ ਟੋਭਿਆਂ ਵਿੱਚ ਜਿੱਥੇ ਪਿੰਡ ਦਾ ਸਾਰਾ ਗੰਦਾ ਪਾਣੀ ਜਾਂਦਾ ਹੈ ਉਥੇ ਕੰਮ ਦਿੱਤਾ ਜਾ ਰਿਹਾ। ਸਾਡੇ ਰਹਿਬਰਾਂ ਨੇ ਜਿਹੜੇ ਗੰਦ ਚੋਂ ਸਾਨੂੰ ਕੱਢਿਆ ਸੀ ਉਸ ਗੰਦ ਚ ਸਰਕਾਰ ਦੁਬਾਰਾ ਸਾਡੇ ਮਜ਼ਦੂਰਾਂ ਨੂੰ ਸੁੱਟਣ ਵੱਲ ਜਾ ਰਹੀ ਹੈ ਜਦੋਂ ਕਿ ਮਜ਼ਦੂਰਾਂ ਨੂੰ ਹੋਰਾਂ ਸਟੇਟਾਂ ਦੀ ਤਰ੍ਹਾਂ ਆਚਾਰ ਬਣਾਉਣ ਲਈ, ਚਟਣੀ, ਮੁਰੱਬੇ ਬਣਾਉਣ ਲਈ, ਕੱਪੜੇ, ਦਰੀਆਂ, ਖੇਸ ਬਣਾਉਣ ਲਈ ਦਿੱਤਾ ਜਾ ਸਕਦਾ ਅਤੇ ਦਿਹਾੜੀ 1000/ਰੁਪਏ ਵਧ ਰਹੀ ਮਹਿਗਾਈ ਮੁਤਾਬਕ ਬਣਦੀ ਹੈ ਪਰ ਮੌਜੂਦਾ ਦਿਹਾੜੀ ਇਸਦੇ ਨੇੜੇ ਤੇੜੇ ਵੀ ਨਹੀਂ। ਜਦੋਂ ਕਿ ਹੋਰ ਸਟੇਟਾਂ ਦੇ ਵਿੱਚ 750/ਰੁ ਦਿਹਾੜੀ ਅਤੇ 100 ਦਿਨ ਤੋਂ ਉੱਪਰ ਕੰਮਾਂ ਦਿੱਤਾ ਜਾਂਦਾ ਹੈ, ਪਰ ਸਾਡੇ ਇਥੇ 100 ਦਿਨ ਪੂਰਾ ਵੀ ਕੰਮ ਨਹੀਂ ਦਿੱਤਾ ਜਾ ਰਿਹਾ। ਇਸ ਲਈ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੰਗ ਕਰਦੀ ਹੈ ਕਿ ਸਰਕਾਰਾਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰਨਾ ਬੰਦ ਕਰ ਕਰ ਕੇ ਸਰਕਾਰਾ ਆਪਣੇ ਹੱਥ ਲੈਣ, ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ, ਬੇਰੁਜ਼ਗਾਰੀ ਭੱਤਾ ਅਤੇ ਦਿਹਾੜੀ 1000/ ਰੁਪਏ ਦੇਣ। ਇਸ ਮੌਕੇ ਤੋਂ ਇਲਾਵਾ ਵੀਰਪਾਲ ਦੁੱਲੜ, ਜਸਵਿੰਦਰ ਸਿੰਘ ਹੇੜੀਕੇ, ਰਮਨਦੀਪ ਸਿੰਘ ਤੋਲੇਵਾਲ ਆਦਿ ਕਾਫ਼ਲੇ ਵਿਚ ਸ਼ਾਮਲ ਸਨ।