ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਨਮਾਨ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਰਿਟਾ. IAS) ਰਹੇ ਮੁੱਖ ਮਹਿਮਾਨ
ਬਾਬਾ ਬਕਾਲਾ ਸਾਹਿਬ, 5 ਜੁਲਾਈ (ਬਲਰਾਜ ਸਿੰਘ ਰਾਜਾ) ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਬੋਰਡ ਦੀਆਂ ਜਮਾਤਾਂ ਵਿੱਚੋਂ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਰਿਟਾ. IAS) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
“ਸਮਾਗਮ ਦੀ ਸ਼ੁਰੂਆਤ ਐਨ.ਸੀ.ਸੀ. ਕੈਡਿਟਾਂ ਵੱਲੋਂ ਗਾਰਡ ਆਫ਼ ਆਨਰ ਨਾਲ ਕੀਤੀ ਗਈ। ਇਸ ਉਪਰੰਤ ਸਕੂਲ ਦੇ ਬੈਂਡ ਵਿਦਿਆਰਥੀਆਂ ਨੇ ਮੁੱਖ ਮਹਿਮਾਨ ਡਾ. ਅਮਰਪਾਲ ਸਿੰਘ (ਰਿਟਾ. IAS) ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਫੁਲਕਾਰੀ ਦੇ ਨਾਲ ਧੁਨ ਸਵਾਗਤੀ ਗੀਤ ਪੇਸ਼ ਕਰਕੇ ਚੇਅਰਮੈਨ ਸਾਹਿਬ ਅਤੇ ਸਮੂਹ ਪਹੁੰਚੀਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਨੇ ਗਿੱਧਾ, ਭੰਗੜਾ, ਸਵਾਗਤੀ ਗੀਤ ਅਤੇ ਹੋਰ ਮਨਮੋਹਕ ਪੇਸ਼ਕਾਰੀਆਂ ਰਾਹੀਂ ਸਮੂਹ ਹਾਜ਼ਰੀਨ ਦਾ ਮਨ ਮੋਹ ਲਿਆ। ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦੀ ਸਭ ਨੇ ਭਰਪੂਰ ਸਰਾਹਨਾ ਕੀਤੀ।
ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸੰਪੂਰਨ ਏ.ਸੀ. ਕੈਂਪਸ ਦਾ ਰਸਮੀ ਉਦਘਾਟਨ ਕੀਤਾ ਅਤੇ ਸਕੂਲ ਦੀ ਨਵੀਂ ਆਧੁਨਿਕ ਕੰਪਿਊਟਰ ਲੈਬ ਦਾ ਵੀ ਉਦਘਾਟਨ ਕੀਤਾ।
ਸਕੂਲ ਦਾ ਦੌਰਾ ਕਰਨ ਉਪਰੰਤ ਚੇਅਰਮੈਨ ਸਾਹਿਬ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ, “ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਕੂਲਾਂ ਦਾ ਪੱਧਰ ਬਹੁਤ ਉੱਚਾ ਹੈ। ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸ਼ਾਨਦਾਰ ਇਨਫਰਾਸਟਰੱਕਚਰ, ਪੂਰਾ ਏ.ਸੀ. ਕੈਂਪਸ, ਨੈੱਟਵਰਕਿੰਗ ਨਾਲ ਆਧੁਨਿਕ ਕੰਪਿਊਟਰ ਲੈਬ ਅਤੇ ਵਿਦਿਆਰਥੀਆਂ ਲਈ ਉਪਲਬਧ ਸਹੂਲਤਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਹ ਪੰਜਾਬ ਦੇ ਟਾਪ ਸਕੂਲਾਂ ਵਿੱਚੋਂ ਇੱਕ ਹੈ।”
ਇਸ ਮੌਕੇ ਸ੍ਰੀ ਹਰਸ਼ਦੀਪ ਸਿੰਘ ਰੰਧਾਵਾ, ਸਮੁੱਚੀ ਰਾਸਾ ਅੰਮ੍ਰਿਤਸਰ ਯੂਨਿਟ, ਰਾਸਾ ਨਾਲ ਸੰਬੰਧਿਤ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਅਤੇ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਵਿੱਚ ਸ੍ਰੀ ਸੁਜੀਤ ਕੁਮਾਰ ਬਬਲੂ, ਸ੍ਰੀ ਜਗਤਪਾਲ ਮਹਾਜਨ, ਸ੍ਰੀ ਚਰਨਜੀਤ ਸਿੰਘ ਪਾਰੋਵਾਲ, ਸਰਦਾਰ ਸੁੱਖਵਿੰਦਰ ਸਿੰਘ ਭੱਲਾ, ਅੰਕਲ ਜਗਜੀਤ, ਸਮੁੱਚੀ ਰਾਸਾ ਅੰਮ੍ਰਿਤਸਰ ਟੀਮ,ਅੰਜੂ ਬਾਲਾ ਡਿਪਟੀ ਮੈਨੇਜਰ ਅੰਮ੍ਰਿਤਸਰ, ਡਿਪਟੀ ਸਿਕ੍ਰੇਟਰੀ ਸੰਦੀਪ ਸਿੰਘ, ਸ. ਸੁਖਮੀਤ ਸਿੰਘ, ਸਮੀਰ ਭਾਟੀਆ, ਯਾਦਵਿੰਦਰ ਸਿੰਘ, ਅਸ਼ਵਨੀ ਗੁਪਤਾ, ਜਤਿੰਦਰ ਵਿਰਕ, ਬੱਚਿਤਰ ਸਿੰਘ, ਕੁਲਵਿੰਦਰ ਸਿੰਘ, ਨਿਪਸ ਕੇ.ਪੀ.ਐਸ. ਬੁਤਾਲਾ, ਦਸ਼ਮੇਸ਼ ਮਹਿਤਾ, ਖਾਲਸਾ ਅਕੈਡਮੀ ਮਹਿਤਾ, ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੁਜੋ ਕਾਲੀਆ, ਸ੍ਰੀ ਕੁਲਵੰਤ ਸਿੰਘ ਕੁਹਾੜ, ਅਲਪਾਈਨ ਸਕੂਲ, ਡਾ. ਨਵੀਨ ਬੁਲਾਂਦੀ, ਸ੍ਰੀ ਸੁਨੀਲ ਨਾਗਪਾਲ, ਦਰਸ਼ਪ੍ਰੀਤ ਸਿੰਘ ਪਾਰੋਵਾਲ, ਰੋਹਿਤ ਸੂਦ, ਰੋਹਤਸ਼ ਸ਼ਰਮਾ, ਭਾਵਯਾ ਮਹਾਜਨ ਸਮੇਤ ਕਈ ਪ੍ਰਸਿੱਧ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਲਗਵਾਈ।
ਇਸ ਤੋਂ ਇਲਾਵਾ ਸਰ ਤੇਜਬੀਰ ਸਿੰਘ ਸੋਹਲ, ਅਮਰਪ੍ਰੀਤ ਸਿੰਘ, ਕੁਲਬੀਰ ਸਿੰਘ ਮਾਨ, ਹਰਜੋਤ ਸਿੰਘ ਮਾਨ, ਮਨਜੀਤ ਕੌਰ ਵਾਲੀਆ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਗੁਰਦੀਪ ਸਿੰਘ, ਦਿਲਬਾਗ ਸਿੰਘ ਭੁੱਲਰ, ਹਰਪ੍ਰੀਤ ਕੌਰ ਮਹਿਤਾ, ਅਮਨਪਾਲ ਸਿੰਘ, ਹਰਦੀਪ ਸਿੰਘ, ਤੇਜਵਿੰਦਰ ਸਿੰਘ, ਬੀ.ਐਸ.ਟੀ. ਸੁਜੋ ਕਾਲੀਆ, ਦਸ਼ਮੇਸ਼ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ, ਕੋਆਰਡੀਨੇਟਰ, ਵਾਈਸ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੀ ਹਾਜ਼ਰ ਰਹੇ। ਸੂਰਜ ਸਿੰਘ ਅਤੇ ਸੰਤ ਮਾਝਾ ਸਕੂਲ, ਬਾਬਾ ਬਕਾਲਾ ਦੇ ਪ੍ਰਿੰਸੀਪਲ ਸ੍ਰੀ ਗੁਰਜੀਤ ਸਿੰਘ ਆਪਣੇ ਸਟਾਫ ਸਮੇਤ ਸਮਾਗਮ ਵਿੱਚ ਸ਼ਾਮਲ ਹੋਏ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਵਿੰਦਰ ਕੌਰ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ।
ਅੰਤ ਵਿੱਚ ਐਮ ਡੀ ਸਰ ਕੁਲਬੀਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਹਰਵਿੰਦਰ ਕੌਰ ਵੱਲੋਂ ਸਮੂਹ ਮੁੱਖ ਮਹਿਮਾਨਾਂ, ਪ੍ਰਮੁੱਖ ਸ਼ਖ਼ਸੀਅਤਾਂ, ਰਾਸਾ ਟੀਮ, ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕਾਂ, ਮਾਪਿਆਂ ਅਤੇ ਸਾਰੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ।







