ਟ੍ਰੇਲਰ ਉਪਰੰਤ ਪੱਤਰਕਾਰਾਂ ਨੇ ਸਵਾਲਾਂ ਦੀ ਝੜੀ ਲਗਾਈ।
ਸਸਪੈਸ ਫਿਲਮ ਦੇ ਟ੍ਰੇਲਰ ਵਿੱਚ ,ਇੰਟਰਫੇਥ,ਕੁਮਿਨਟੀ ਸੇਵਾ ਤੇ ਕਰੋਨਾ ਪੀਰੀਅਡ ਨੂੰ ਖੂਬ ਫਿਲਮਾਇਆ।
ਵਰਜੀਨੀਆ-( ਗਿੱਲ ) ਰੀਮਾ ਕਲਪਾਨੀ “The Thirty Day” ਫ਼ਿਲਮ ਨਿਰਦੇਸ਼ਕ ਨੇ ਪ੍ਰੈੱਸ ਕਾਨਫ੍ਰੰਸ ਦੁਰਾਨ ਫ਼ਿਲਮ ਦਾ ਟ੍ਰੇਲਰ ਰਲੀਜ ਕੀਤਾ। ਹਰ ਐਕਟਰ ਨੇ ਅਪਨੇ ਅਪਨੇ ਕ੍ਰਿਦਾਰ ਨੂੰ ਦੋ ਦੋ ਲਾਈਨਾਂ ਵਿੱਚ ਦੱਸਿਆ। ਜਿੱਥੇ ਇਸ ਫਿਲਮ ਦੇ ਟ੍ਰੇਲਰ ਵਿਚ ਇਟੰਰਫੇਥ ,ਕੁਮਿਨਟੀ ਕੁਨੈਕਟਿਵਟੀ ਤੇ ਆਪਸੀ ਭਾਈਚਾਰਕ ਸਾਝ ਨੂੰ ਫਿਲਮਾਇਆ ਹੈ। ਉੱਥੇ ਧਾਰਮਿਕ ਪੱਖ ਦਾ ਵੀ ਬੋਲਬਾਲਾ ਦੇਖਿਆ ਗਿਆ ਹੈ। ਇਸ ਫ਼ਿਲਮ ਦੇ ਨੋਜਵਾਨ ਕਿਰਦਾਰ ਨਿਭਾਉਣ ਵਾਲੇ ਵੱਖ ਵੱਖ ਮੁਲਕਾਂ ਤੋਂ ਹਨ। ਜਿੰਨਾ ਨੇ ਜਿੰਦ ਜਾਨ ਲਗਾ ਕੇ ਏਕੇ ਤੇ ਸਦਭਾਵਨਾ ਦੇ ਸੰਦੇਸ਼ ਨੂੰ ਪਕੇਰਿਆਂ ਕਰਨ ਦਾ ਰੋਲ ਅਦਾ ਕੀਤਾ ਹੈ।
ਜਿਕਰਯੋਗ ਹੈ ਕਿ ਸਾਂਝੀ ਕੋਸ਼ਿਸ਼ ਵਿੱਚ ਪ੍ਰੀਵਾਰਕ ਪਹਿਲੂ ਨੂੰ ਵੀ ਦਰਸਾਇਆ ਗਿਆ ਹੈ।ਇਸ ਫ਼ਿਲਮ ਦੇ ਐਕਟਰਾ ਵਿੱਚ ਜੂਲੀਅਸ, ਪੂਜਾ,ਰਾਹੁਲ ਬਜਾਜ ਕਬੀਰ, ਪ੍ਰੀਤੀ, ਸਪਨਾ ,ਗੁਰਪ੍ਰੀਤ ,ਐਨੀ,ਲਕਸ਼ਮੀ,ਜੈਨਟੀ,ਮਿਸਟਰ ਕੋਹਲੀ,ਜੂਲੀਅਸ,ਇਮਰਾਨ ਪੀਰਜ਼ਾਦਾ,ਰੀਮਾ ਕਪਾਨੀ,ਦੇਵ ਸੂਦ ਸ਼ਾਮਲ ਹਨ। ਪਹਿਲੇ ਗੀਤ ਦਾ ਅਗਾਜ ਕੀਤਾ ਗਿਆ ਜੁਸਨੇ ਸਾਰਿਆ ਦੇ ਮਨ ਮੋਹ ਲਏ।
ਸਵਾਲ ਜਵਾਬ ਦੇ ਸ਼ੈਸਨ ਵਿਚ ਫ਼ਿਲਮ ਦੀ ਭੂਮਿਕਾ,ਸਸਪੈਨਸ,ਕਮੇਡੀਅਨ ਪੱਖ ਨੂੰ ਵਿਚਾਰਿਆ ਗਿਆ।ਸੁਪਰੰਤ ਕੇਕ ਦੀ ਰਸਮ ਅਦਾ ਕਰਕੇ ਦੁਪਹਰ ਦੇ ਭੋਜ ਤੇ ਇਸ ਫ਼ਿਲਮ ਤੇ ਢੇਰ ਸਾਰੀਆਂ ਵਿਚਾਰਾਂ ਤੇ ਸੂਝਾਵਾ ਨੂੰ ਅੰਕਿਤ ਕੀਤਾ ਗਿਆ।
ਆਸ ਹੈ ਕਿ ਇਹ ਫ਼ਿਲਮ ਸਾਰੇ ਪੁਰਾਣੇ ਰਿਕਾਰਡ ਤੋੜ ਦੇਵੇਗੀ ਅਜਿਹਾ ਕੁਝ ਟ੍ਰੇਲਰ ਰਾਹੀਂ ਵੇਖਣ ਨੂੰ ਮਿਲਿਆ। ਪ੍ਰੈੱਸ ਕਲੱਬ ਯੂ ਐਸ਼ ਏ ਦੇ ਹਰ ਵਰਗ ਦੇ ਪੱਤਰਕਾਰ ਨੇ ਹਿੱਸਾ ਲਿਆ ਤੇ ਫਿਲਮ ਦੇ ਟ੍ਰੇਲਰ ਦੀ ਤਾਰੀਫ ਕੀਤੀ। ਆਸ ਹੈ ਕਿ ਇਸ ਫ਼ਿਲਮ ਨੂੰ ਆਸ ਤੋਂ ਵੱਧ ਹੁੰਗਾਰਾ ਮਿਲਣ ਦੀ ਆਸ ਹੈ।