ਨਵ-ਨਿਯੁਕਤ ਸਿਵਲ ਸਰਜਨ ਡਾ.ਦਿਲਬਾਗ ਸਿੰਘ ਨੂੰ ਕੀਤਾ ਗਿਆ ਸਨਮਾਨਿਤ

0
206
ਚੋਹਲਾ ਸਾਹਿਬ/ਤਰਨਤਾਰਨ,21 ਨਵੰਬਰ (ਰਾਕੇਸ਼ ਨਈਅਰ ‘ਚੋਹਲਾ’) -ਜ਼ਿਲ੍ਹਾ ਤਰਨ ਤਾਰਨ ਵਿਖੇ ਨਵ-ਨਿਯੁਕਤ ਸਿਵਲ ਸਰਜਨ ਡਾ.ਦਿਲਬਾਗ ਸਿੰਘ ਨੂੰ ਅੱਜ ਗੁਰਦੇਵ ਸਿੰਘ ਢਿੱਲੋਂ ਚੇਅਰਮੈਨ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਤਰਨ ਤਾਰਨ,ਗੁਰਬੀਰ ਸਿੰਘ ਪੰਡੋਰੀ ਪ੍ਰਧਾਨ ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਤਰਨ ਤਾਰਨ, ਪਾਲਜੀਤ ਸਿੰਘ ਮਾਹਲਾ ਪ੍ਰਧਾਨ ਪੈਰਾ ਮੈਡੀਕਲ ਯੁਨੀਅਨ ਤਰਨ ਤਾਰਨ ਅਤੇ ਮੇਜਰ ਸਿੰਘ ਧੁੰਨ ਪ.ਸ.ਸ.ਸ (ਵਿਗਿਆਨਕ) ਜ਼ਿਲ੍ਹਾ ਤਰਨ ਤਾਰਨ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਆਗੂਆਂ ਨੇ ਦੱਸਿਆ ਕਿ ਡਾ.ਦਿਲਬਾਗ ਸਿੰਘ ਵਲੋਂ    ਪਿਛਲੇ ਸਮੇਂ ਦੌਰਾਨ ਕਾਫੀ ਸਮਾਂ ਸੀ.ਐਚ.ਸੀ ਝਬਾਲ,ਸੀ.ਐਚ.ਸੀ  ਸੁਰਸਿੰਘ,ਸੀ.ਐਚ.ਸੀ ਸਰਹਾਲੀ,ਸੀ.ਐਚ.ਸੀ ਕਸੇਲ ਅਤੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਬਤੌਰ ਮੈਡੀਕਲ ਅਫਸਰ ਸੇਵਾਵਾਂ ਦਿੱਤੀਆਂ  ਸਨ।ਇਹਨਾਂ ਦਾ ਕੰਮ ਕਰਨ ਦਾ ਤਰੀਕਾ ਅਤੇ ਸੁਭਾਅ ਬਹੁਤ ਹੀ ਵਧੀਆ ਸੀ ਤੇ ਇਹਨਾਂ ਨੇ ਜਿਥੇ ਵੀ ਕੰਮ ਕੀਤਾ ਸੀ ਅੱਜ ਤੱਕ ਲੋਕ ਯਾਦ ਕਰਦੇ ਹਨ। ਇਸ ਮੌਕੇ ‘ਤੇ ਗੁਰਬੀਰ ਸਿੰਘ ਪੰਡੋਰੀ ਨੇ ਕਿਹਾ ਕਿ ਇਸ ਜ਼ਿਲ੍ਹੇ ਵਿੱਚ ਡਾ.ਦਿਲਬਾਗ ਸਿੰਘ ਦੇ ਸਿਵਲ ਸਰਜਨ ਲੱਗਣ ਨਾਲ ਜਿਥੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਵਿੱਚ ਸੁਧਾਰ ਹੋਵੇਗਾ,ਉਥੇ ਹੀ ਮੁਲਾਜ਼ਮ ਮਸਲਿਆਂ ਦੇ ਹੱਲ ਵੀ ਸਮੇਂ ਸਿਰ ਹੋਣਗੇ।ਇਸ ਮੌਕੇ ‘ਤੇ ਜਸਵੰਤ ਸਿੰਘ ਬਾਸਰਕੇ ਪ੍ਰਧਾਨ ਲੈਬ ਟੈਕਨੀਸ਼ੀਅਨ,ਜਸਵਿੰਦਰ ਸਿੰਘ ਅੰਮ੍ਰਿਤਸਰ,ਸੱਤਪਾਲ ਸਿੰਘ  ਬਹੋੜੂ ਬਲਾਕ ਪ੍ਰਧਾਨ ਕਸੇਲ,ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਕੈਰੋ ,ਮੀਤ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਸੁਰਸਿੰਘ,ਸੁਖਦੇਵ ਸਿੰਘ ਸੁਰਸਿੰਘ,ਤੇਜਿੰਦਰ ਸਿੰਘ ਕੈਰੋ,ਨਿਰਮਲ ਸਿੰਘ ਦਿਉ,ਮਨਿੰਦਰ ਸਿੰਘ ਘਰਿਆਲਾ,ਰਾਮ ਰਛਪਾਲ ਧਵਨ,ਪਰਮਿੰਦਰ ਸਿੰਘ ਚੀਮਾ,ਅਮਰਜੀਤ ਸਿੰਘ ਕੈਰੋ,ਸੁਰਿੰਦਰ ਸਿੰਘ ਖੇਮਕਰਨ ,ਗੁਰਮੁੱਖ ਸਿੰਘ ਨਾਰਲਾ ਬਲਾਕਪ੍ਰਧਾਨ ਸੁਰਸਿੰਘ,ਰਬਿੰਦਰ ਸਿੰਘ ਭੋਜੀਆਂ ਬਲਾਕ ਪ੍ਰਧਾਨ ਝਬਾਲ,ਸਤਨਾਮ ਸਿੰਘ ਮਾਨੋਚਾਹਲ, ਮਨਜਿੰਦਰ ਸਿੰਘ ਗੋਹਲਵੜ,ਨਵਤੇਜ ਸਿੰਘ,ਪ੍ਰਦੀਪ ਸਿੰਘ ਸਰਹਾਲੀ, ਜਸਪਿੰਦਰ ਸਿੰਘ ਸਰਹਾਲੀ, ਅਮਨਦੀਪ ਸਿੰਘ ਫਤਿਆਬਾਦ,ਸਕੱਤਰ ਸਿੰਘ,ਤੇਜਿੰਦਰ ਸਿੰਘ, ਕੰਵਲਜੀਤ ਸਿੰਘ ਧਾਰੜ, ਹਰਮਨ ਸਿੰਘ,ਕੁਲਵਿੰਦਰ ਸਿੰਘ,ਜਗਜੀਤ ਸਿੰਘ, ਹਰਪ੍ਰੀਤ ਸਿੰਘ,ਗੁਰਵਿੰਦਰ ਸਿੰਘ,ਫੁਲਬੀਰ ਸਿੰਘ, ਮਨਜੀਤ ਸਿੰਘ,ਪ੍ਰਕਾਸ਼ ਸਿੰਘ,ਸਵਪਰਮਿੰਦਰ ਸਿੰਘ,ਅਮਨਦੀਪ ਸਿੰਘ, ਵਿਕਰਮ ਸਿੰਘ,ਸੁਨੀਲ, ਮਹਾਬੀਰ ਸਿੰਘ ਗੁਰਦੇਵ ਸਿੰਘ ਬਾਠ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here