ਨਸ਼ਿਆਂ ਵਿਰੁੱਧ ਚਲਾਈ ਮਹਿੰਮ ਤਹਿਤ ਦੌਰਾਨ ਜਿਲ੍ਹਾ ਸੰਗਰੂਰ ਵਿਖੇ 16 ਮੁਕੱਦਮੇ ਦਰਜ, 16 ਦੋਸ਼ੀ ਗ੍ਰਿਫਤਾਰ 

0
151
ਨਸ਼ਿਆਂ ਵਿਰੁੱਧ ਚਲਾਈ ਮਹਿੰਮ ਤਹਿਤ ਦੌਰਾਨ ਜਿਲ੍ਹਾ ਸੰਗਰੂਰ ਵਿਖੇ 16 ਮੁਕੱਦਮੇ ਦਰਜ, 16 ਦੋਸ਼ੀ ਗ੍ਰਿਫਤਾਰ
ਮਿਤੀ 01.07.2024 ਨੂੰ ਲਾਗੂ ਹੋ ਰਹੇ 03 ਨਵੇਂ ਅਪਰਾਧਿਕ ਕਾਨੂੰਨਾਂ ਸਬੰਧੀ, ਜਿਲ੍ਹਾ ਸੰਗਰੂਰ ਦੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿੱਤੀ ਗਈ ਟਰੇਨਿੰਗ
ਸਰਪੰਚਾਂ, ਪੰਚਾਂ, ਐਮ.ਸੀਜ ਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਨਵੇਂ ਕਾਨੂੰਨਾਂ ਤੋਂ ਕਰਵਾਇਆ ਜਾਣੂ
“ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਿਤੀ 01 ਜੁਲਾਈ 2024 ਤੋਂ 05 ਜੁਲਾਈ 2024 ਤੱਕ ਕੀਤੀ ਗਈ ਕਾਰਗੁਜਾਰੀ”
ਦਲਜੀਤ ਕੌਰ
ਸੰਗਰੂਰ, 6 ਜੁਲਾਈ, 2024: ਸ੍ਰੀ ਸਰਤਾਜ ਸਿੰਘ ਚਾਹਲ  IPS, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.07.2024 ਤੋਂ 05.07.2024 ਤੱਕ ਡਰੱਗ ਦੇ 12 ਮੁਕੱਦਮੇ ਦਰਜ ਕਰਕੇ 13 ਦੋਸੀ ਕਾਬੂ ਅਤੇ ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 04 ਮੁਕੱਦਮੇ ਦਰਜ ਕਰਕੇ 03 ਦੋਸੀਆਂ ਨੂੰ ਕਾਬੂ ਕੀਤਾ ਗਿਆ।
ਮਿਤੀ 01.07.2024 ਤੋਂ 05.07.2024 ਤੱਕ ਰਿਕਵਰੀ ਦਾ ਵੇਰਵਾ ਐਨ.ਡੀ.ਪੀ.ਐਸ ਐਕਟ ਤਹਿਤ:
1. ਕੇਸ ਦਰਜ: 12
2.ਦੋਸੀ ਗ੍ਰਿਫਤਾਰ: 14
3. ਹੈਰੋਇਨ: 22 GM
4. ਭੂੱਕੀ ਚੂਰਾ ਪੋਸਤ: 20 KG
5. ਗੋਲੀਆਂ/ਕੈਪਸੂਲ: 1630
ਐਕਸਾਇਜ ਐਕਟ ਤਹਿਤ:
1. ਕੇਸ ਦਰਜ 04
2. ਦੋਸੀ ਗ੍ਰਿਫਤਾਰ 03
3.ਸ਼ਰਾਬ ਠੇਕਾ ਦੇਸੀ 32.250 ਲੀਟਰ
4.ਸ਼ਰਾਬ ਨਾਜਾਇਜ 6.750 ਲੀਟਰ
ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ/ਪੰਚਾਇਤਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਵੱਖ-ਵੱਖ ਜਗ੍ਹਾ ਪਰ CASO ਅਤੇ Eagle ਓਪਰੇਸ਼ਨ ਤਹਿਤ ਸਰਚ ਕੀਤਾ ਜਾ ਰਿਹਾ ਹੈ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here