ਨਿਊਯਾਰਕ ਦੇ  ਰਿਚਮੰਡ ਹਿੱਲ ਇਲਾਕੇ ਦੇ ਵਿੱਚ ਬੀਤੀ 16 ਅਗਸਤ ਨੂੰ ਤੁਲਸੀ ਮੰਦਰ ਅਤੇ ਬਾਹਰ ਲੱਗੇ ਗਾਂਧੀ ਦੇ ਬੁੱਤ ਦੀ ਭੰਨਤੋੜ ਲਈ ਇੱਕ ਵਿਅਕਤੀ ਗ੍ਰਿਫਤਾਰ 

0
229
ਨਿਊਯਾਰਕ, 22 ਸਤੰਬਰ (ਰਾਜ ਗੋਗਨਾ ) —ਨਿਊਯਾਰਕ ਦੇ ਕੁਈਨਜ਼ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕਾਟਜ਼ ਨੇ ਘੋਸ਼ਣਾ ਕੀਤੀ ਕਿ ਡਗਲਸਟਨ ਦੇ ਰਹਿਣ ਵਾਲੇ ਇਕ ਪੰਜਾਬੀ ਮੂਲ ਦੇ ਇਕ 27 ਸਾਲਾ ਦੇ ਨੋਜਵਾਨ ਸੁਖਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੇ ਪੰਜਾਬੀਆਂ ਤੰਦੀ ਸੰਘਣੀ ਆਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਨਿਊਯਾਰਕ ਇਕ ਹਿੰਦੂ ਮੰਦਿਰ ਅਤੇ ਮਹਾਤਮਾ ਗਾਂਧੀ ਦੇ ਲੱਗੇ ਬੁੱਤ ਨੂੰ ਤੋੜਨ ਦੇ ਦੌਸ਼ ਵਿੱਚ 5 ਸ਼ੱਕੀਆ ਵਿੱਚੋ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ। ਅਤੇ 4 ਸ਼ੱਕੀ ਪੁਲਿਸ ਦੀ ਗ੍ਰਿਫ਼ਤ ਤੋ ਅਜੇ ਤੱਕ ਬਾਹਰ ਹਨ।ਜਿਨ੍ਹਾਂ ਦੀ ਭਾਲ ਵਿੱਚ ਪੁਲਿਸ ਜੁੱਟੀ ਹੋਈ ਹੈ। ਯਾਦ ਰਹੇ ਕਿ ਬੀਤੇਂ ਅਗਸਤ ਦੇ ਮਹੀਨੇ 3 ਅਤੇ 16 ਅਗਸਤ ਨੂੰ ਤੁਲਸੀ ਮੰਦਿਰ ਅਤੇ ਉਸ ਦੇ ਬਾਹਰ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ ਤੋੜ ਕੀਤੀ ਗਈ ਸੀ। ਜਿਸ ਨੇ 16 ਅਗਸਤ ਦੀ ਸਵੇਰ ਦੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਵਿੱਚ ਮਹਾਤਮਾ  ਗਾਂਧੀ ਦੀ ਮੂਰਤੀ ਨੂੰ ਤੋੜਿਆ ਗਿਆ ਸੀ ਅਤੇ ਤੁਲਸੀ ਮੰਦਿਰ ਦੇ ਖੇਤਰ ਨੂੰ ਸਪਰੇਅ ਨਾਲ ਪੇਂਟ ਕਰ ਦਿੱਤਾ ਗਿਆ  ਸੀ, ਉਸ ਨੂੰ ਪੁਲਿਸ ਨੇ ਬੀਤੇਂ ਦਿਨ ਨਫ਼ਰਤੀ ਅਪਰਾਧ ਵਜੋਂ ਅਪਰਾਧਿਕ ਸ਼ਰਾਰਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਦੱਖਣੀ ਰਿਚਮੰਡ ਹਿੱਲ, ਨਿਊਯਾਰਕ  ਵਿੱਚ ਲੰਘੀ 16 ਅਗਸਤ ਨੂੰ ਵਾਪਰੀ ਸੀ ਜਿਸ ਵਿੱਚ ਤੁਲਸੀ ਮੰਦਰ ਦੀ ਭੰਨਤੋੜ ਲਈ ਪੁਲਿਸ ਨੇ ਨਫ਼ਰਤੀ ਅਪਰਾਧ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਘਟਨਾ  ਲੰਘੇ  ਅਗਸਤ ਦੇ ਮਹੀਨੇ  ਵਿੱਚ ਸਵੇਰੇ 3:30 ਵਜੇ ਦੇ ਕਰੀਬ  ਵਾਪਰੀ ਸੀ। ਜਿਸ ਤੋਂ ਬਾਅਦ, ਮੰਦਿਰ ਦੇ ਪੁਜਾਰੀ ਨੇ ਉਸ ਸਵੇਰ ਤੋ ਬਾਅਦ ਜਦੋ ਮੰਦਰ ਵਿੱਚ ਪਹੁੰਚਿਆ ਅਤੇ ਉਸ ਨੇ ਦੇਖਿਆ ਕਿ ਮੂਰਤੀ ਟੁੱਟੀ ਹੋਈ ਸੀ ਅਤੇ “ਕੁੱਤਾ ਕੁੱਤਾ” ਸ਼ਬਦ ਵੀ ਲਿਖਿਆ ਹੋਇਆ ਸੀ। ਪੁਲਿਸ ਦੁਆਰਾ ਜਾਂਚ  ਕੀਤੀ ਨਿਗਰਾਨੀ ਵੀਡੀਓ ਕੈਮਰਿਆਂ ਦੀ ਫੁਟੇਜ ਵਿੱਚ ਦੇਖਿਆ  ਗਿਆ ਸੀ ਕਿ ਸੁਖਪਾਲ ਸਿੰਘ ਘਟਨਾ ਵਾਲੀ ਰਾਤ 4 ਹੋਰਾਂ ਨਾਲ ਮਿਲ ਕੇ ਉਸ ਵੱਲੋ ਮਹਾਤਮਾ ਗਾਂਧੀ ਦੇ ਲੱਗੇ ਬੁੱਤ ਨੂੰ ਤੋੜਿਆ ਗਿਆ ਅਤੇ ਨਾਲ ਹੀ ਭੱਦੀ ਸ਼ਬਦਾਵਲੀ ਲਿਖੀ ਗਈ ਸੀ।ਗ੍ਰਿਫਤਾਰ ਕੀਤੇ ਗਏ  ਸੁਖਪਾਲ ਸਿੰਘ ਨੂੰ ਦੋਸ਼ੀ ਸਾਬਤ ਹੋਣ ‘ਤੇ ਉਸ ਨੂੰ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਸ ‘ਤੇ ਦੂਜੀ ਡਿਗਰੀ ਵਿਚ ਅਪਰਾਧਿਕ ਸ਼ਰਾਰਤ ਅਤੇ ਪਹਿਲੀ ਡਿਗਰੀ ਵਿਚ ਤੰਗ ਪ੍ਰੇਸ਼ਾਨ ਕਰਨ ਦੇ ਵੀ ਦੋਸ਼ ਲਗਾਏ ਗਏ ਹਨ। ਉਸ ਨੂੰ ਬੀਤੇਂ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਵੱਲੋ ਉਸ ਦੀ ਪੇਸ਼ੀ 17 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੈ।ਪੁਲਿਸ ਨੇ ਸੁਖਪਾਲ ਸਿੰਘ ਨੂੰ ਨਿਗਰਾਨੀ ਕੈਮਰਿਆਂ ਫੁਟੇਜ ਵਿੱਚ ਦਿਖਾਈ ਦੇਣ ਵਾਲੀ ਇੱਕ ਗੇਟਵੇਅ ਕਾਰਾਂ ਵਿੱਚੋਂ ਇੱਕ ਦਾ ਪਤਾ ਲਗਾਇਆ ਗਿਆ ਸੀ, ਜੋ ਇੱਕ ਮਰਸਡੀਜ਼ ਬੈਂਜ਼ ਸੀ-ਕਲਾਸ ਵਾਹਨ ਉਸ ਦੇ ਨਾਂ ਤੇ ਰਜਿਸਟਰਡ ਸੀ। ਵਾਪਸ ਅਗਸਤ ਵਿੱਚ, ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਇੱਕ ਨਮੂਨੇ ਵਜੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਲੰਘੀ 3 ਅਗਸਤ ਨੂੰ ਤੁਲਸੀ ਮੰਦਰ ‘ਤੇ ਹੋਏ ਹਮਲੇ ਨਾਲ ਮੂਰਤੀ ਡੇਗੀ ਗਈ ਸੀ ਪਰ ਘੱਟ ਨੁਕਸਾਨ ਹੋਇਆ ਸੀ। ਜਿਸ ਵਿੱਚ  ਉਸ ਵੱਲੋ 4 ਦੇ ਕਰੀਬ  ਹੋਰ ਅਣਪਛਾਤੇ ਵਿਅਕਤੀਆਂ ਦੇ ਨਾਲ ਇੱਕ ਮਹਾਤਮਾ ਗਾਂਧੀ ਦੀ ਮੂਰਤੀ ਦੇ ਵਿਰੁੱਧ ਹਿੰਸਾ ਦੀ ਇੱਕ ਘਿਣਾਉਣੀ ਕਾਰਵਾਈ ਕੀਤੀ ਗਈ ਸੀ ਅਤੇ ਮੂਰਤੀ ਦੀ ਭੰਨ ਤੋੜ ਕੀਤੀ ਗਈ ਸੀ।ਜੋ ਕਿ ਸ਼ਾਂਤੀ, ਏਕਤਾ ਅਤੇ ਸ਼ਮੂਲੀਅਤ ਦਾ ਵਿਸ਼ਵਵਿਆਪੀ ਦੇ ਪ੍ਰਤੀਕ ਸਨ। ਨਫ਼ਰਤ ਅਤੇ ਪੱਖਪਾਤ ਤੋਂ ਪ੍ਰੇਰਿਤ ਹਮਲਿਆਂ ਦੀ ਸਾਡੇ ਭਾਈਚਾਰਿਆਂ ਵਿੱਚ ਕੋਈ ਥਾਂ ਨਹੀਂ ਹੈ,  ਜਿਸ ਦਾ ਪ੍ਰਗਟਾਵਾ  ਤੁਲਸੀ ਮੰਦਰ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਨਿਊਯਾਰਕ ਦੇ ਮੇਅਰ ਐਡਮਜ਼, ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ (ਡੀ-ਵੁੱਡਹਾਵਨ) ਅਤੇ ਹੋਰ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਅਤੇ ਧਾਰਮਿਕ ਨੇਤਾਵਾਂ ਨੇ ਨਫ਼ਰਤ ਦੀਆਂ ਇਸ ਤਰ੍ਹਾਂ ਦੀਆਂ ਤਾਜ਼ਾ ਕਾਰਵਾਈਆਂ ਦੀ ਨਿੰਦਾ ਕਰਨ ਲਈ ਇੱਥੇ ਸ਼ਾਮਲ ਹੋਏ ਸਨ।

LEAVE A REPLY

Please enter your comment!
Please enter your name here