ਨੈਸ਼ਨਲ ਐਨ. ਸੀ. ਸੀ. ਡੇਅ ਮੌਕੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਐਨ.ਸੀ.ਸੀ. ਡੇਅ ਮਨਾਇਆ
ਲਹਿਰਾਗਾਗਾ,
ਨੈਸ਼ਨਲ ਐਨ. ਸੀ. ਸੀ. ਡੇਅ ਮੌਕੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਐਨ. ਸੀ. ਸੀ. ਯੂਨਿਟ ਦੇ ਏ. ਐਨ. ਓ ਸੁਭਾਸ਼ ਚੰਦ ਮਿੱਤਲ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕੈਡਿਟਾਂ ਨੂੰ ਮਿਲਟਰੀ ਟ੍ਰੇਨਿੰਗ, ਅਨੁਸ਼ਾਸ਼ਨ ਦਾ ਮਹੱਤਵ, ਫਾਇਰਿੰਗ, ਅੜਿੱਕਾ ਦੌੜ ਆਦਿ ਸਬੰਧੀ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਕੈਡਿਟਾਂ ’ਚ ਰਾਸ਼ਟਰ ਦੇ ਨਰੋਏ ਨਿਰਮਾਣ ਲਈ ਰਾਸ਼ਟਰਵਾਦ ਦੀ ਭਾਵਨਾ ਪੈਦਾ ਕੀਤੀ।
ਇਸ ਮੌਕੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਮਿੱਤਲ ਨੇ ਕਿਹਾ ਕਿ ਐਨ.ਸੀ.ਸੀ. ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਜਿੱਥੇ ਨੌਜਵਾਨ ਵਰਗ ਦੇਸ਼ ਰਾਸ਼ਟਰ ਦੀ ਸੇਵਾ ਕਰ ਸਕਦਾ ਹੈ, ਉੱਥੇ ਉਸ ਲਈ ਫੌਜ਼, ਪੁਲਿਸ ਵਰਗੇ ਵੱਕਾਰੀ ਵਿਭਾਗਾਂ ਵਿਚ ਨੌਕਰੀਆਂ ਲਈ ਰਾਹ ਖੁੱਲ੍ਹਦੇ ਹਨ।