ਨੈਸ਼ਨਲ ਡੇਂਗੂ ਕੰਟਰੋਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਟਾਸਕ ਫੋਰਸ ਦੀ ਬੁਲਾਈ ਗਈ ਮੀਟਿੰਗ

0
28

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰਅੰਮ੍ਰਿਤਸਰ

ਨੈਸ਼ਨਲ ਡੇਂਗੂ ਕੰਟਰੋਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਟਾਸਕ ਫੋਰਸ ਦੀ ਬੁਲਾਈ ਗਈ ਮੀਟਿੰਗ

ਅੰਮ੍ਰਿਤਸਰ 9 ਅਗਸਤ 2024 (       )

ਜ਼ਿਲ੍ਹਾ ਕੰਪਲੈਕਸ ਅੰਮ੍ਰਿਤਸਰ ਵਿਖੇ ਨੈਸ਼ਨਲ ਡੇਂਗੂ ਕੰਟਰੋਲ ਪ੍ਰੋਗਰਾਮ ਤਹਿਤ ਦੇ ਸਬੰਧ ਵਿੱਚ ਜ਼ਿਲ੍ਹਾ ਟਾਸਕ ਫੌਰਸ ਦੀ ਮੀਟਿੰਗ ਬੁਲਾਈ ਗਈਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਵੱਲੋ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ ਸੁਮੀਤ ਸਿੰਘ ਦੀ ਅਗਵਾਈ ਹੇਠਾਂ ਸਿਹਤ ਵਿਭਾਗਨਗਰ ਨਿਗਮ ਅੰਮ੍ਰਿਤਸਰਲੋਕਲ ਬਾਡੀ ਵਿਭਾਗਪੰਜਾਬ ਰੋਡਵੇਜਸਿੱਖਿਆ ਵਿਭਾਗਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗਮੈਡੀਕਲ ਕਾਲਜ (ਸਰਕਾਰੀ ਅਤੇ ਪ੍ਰਈਵੇਟ)ਆਈ.ਐਮ.ਏ.ਮੱਛੀ ਪਾਲਣ ਵਿਭਾਗਫੂਡ ਸਪਲਾਈ ਵਿਭਾਗਪੇਂਡੂ ਵਿਕਾਸ ਤੇ ਪੰਚਾਇਤ ਵਿਭਾਗਪਸ਼ੂ ਪਾਲਣ ਵਿਭਾਗਪੰਜਾਬ ਮੰਡੀ ਬੋਰਡਸਮਾਜਿਕ ਸੁਰੱਖਿਆ ਤੇ ਇਸਤਰੀ ਵਿਕਾਸ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਨੁਮਾਂਇਦਿਆਂ ਨੇ ਸ਼ਮੂਲਿਅਤ ਕੀਤੀ। ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ ਨੇ ਇਸ ਮੋਕੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਡੇਂਗੂ ਸੀਜ਼ਨ ਨੂੰ ਮੱਖ ਰੱਖਦਿਆ ਜਾਗਰੂਕਤਾ ਗਤੀਵਿਧੀਆਂ ਅਰੰਭ ਕਰ ਦੇਣ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਕਰਨ। ਸਿਵਲ ਸਰਜਨ ਡਾ ਸੁਮੀਤ ਸਿੰਘ ਨੇ ਡੇਗੂ ਅਤੇ ਚਿਕਨਗੁਨੀਆਂ ਦੀ ਬੀਮਾਰੀਆਂ ਬਾਰੇ ਬਹੁਤ ਵਿਸਥਾਰ ਢੰਗ ਨਾਲ ਦੱਸਿਆ ਅਤੇ ਕਿਹਾ ਕਿ ਡੇਗੂ ਤੋਂ ਬੱਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ ਅਤੇ ਕਿਤੇ ਵੀ ਪਾਣੀ ਇਕੱਠਾ ਨਾਂ ਹੋਣ ਦਿੱਤਾ ਜਾਵੇ। ਇਸ ਲਈ ਇਹ ਜਰੂਰੀ ਹੈ ਕਿ ਸਾਰੇ ਵਿਭਾਗ ਮਿਲ ਕੇ ਆਪਣੇ-ਆਪਣੇ ਅਧਿਕਾਰ ਖੇਤਰ ਅੰਦਰ ਡੇਂਗੂ ਬਾਰੇ ਸਰਕਾਰੀ ਗਾਈਡ-ਲਾਈਨਾਂ ਦੀ ਪਾਲਣਾਂ ਯਕੀਨੀ ਬਣਾਓਣ ਅਤੇ ਡੇਂਗੂ ਸੰਬਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਓਣ। ਜਿਲਾ੍ਹ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ ਨੇ ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਭੂਮਿਕਾ ਅਤੇ ਜਿੰਮੇਵਾਰੀਆਂ ਬੜੇ ਵਿਸਥਾਰ ਨਾਲ ਦੱਸਿਆਂ।

ਇਸ ਮੌਕੇ ਸਮੂਹ ਪ੍ਰੋਗਰਾਮ ਅਫਸਰਸਮੂਹ ਸੀਨੀਅਰ ਮੈਡੀਕਲ ਅਫਸਰ,ਡਾ ਮਨਮੀਤ ਕੌਰਡਾ ਇਸ਼ਿਤਾਡਾ ਰਾਘਵਏ.ਐਮ.ਓ. ਰਾਮ ਮਹਿਤਾਐਸ.ਆਈ. ਗੁਰਦੇਵ ਸਿੰਘਸੁਖਦੇਵ ਸਿੰਘਹਰਕੰਮਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ ।

ਕੈਪਸ਼ਨ : ਨੈਸ਼ਨਲ ਡੇਂਗੂ ਕੰਟਰੋਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਟਾਸਕ ਫੌਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ

LEAVE A REPLY

Please enter your comment!
Please enter your name here