ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਨਵੀਂ ਕਾਰਜਕਾਰਨੀ ਵਿੱਚ ਸੁੱਖੀ ਕਾਰਜਕਾਰੀ ਪ੍ਰਧਾਨ, ਬਿੱਟੂ ਸੀਨੀਅਰ ਵਾਇਸ ਪ੍ਰਧਾਨ ਨਿਯੁਕਤ

0
365

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਅਹਿਮ ਮੀਟਿੰਗ ਕਰਤਾਰ ਕਲੱਬ ਨਕੋਦਰ ਵਿੱਚ ਪ੍ਰਧਾਨ ਸ੍ਰ ਸੁਰਜਨ ਸਿੰਘ ਚੱੱਠਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਫੈਡਰੇਸ਼ਨ ਦੀ ਕਾਰਜਕਾਰਨੀ ਨੂੰ ਹੋਰ ਸੰਚਾਰੂ ਢੰਗ ਨਾਲ ਚਲਾਉਣ ਲਈ ਸੰਸਥਾ ਦੇ ਐਕਟਿੰਗ ਪ੍ਰਧਾਨ ਬਲਬੀਰ ਸਿੰਘ ਬਿੱਟੂ ਨੂੰ ਸੀਨੀਅਰ ਵਾਇਸ ਪ੍ਰਧਾਨ ਅਤੇ ਨੌਜਵਾਨ ਹਰਜੀਤ ਸਿੰਘ ਸੁੱਖੀ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਚੱਠਾ ਨੇ ਦੱਸਿਆ ਕਿ ਸੰਸਥਾ ਵਲੋਂ ਡੋਪ ਟੈਸਟ ਦੀ ਪਿ੍ਰਕਰਿਆ ਪੂਰੀ ਕਰ ਲਈ ਗਈ ਹੈ ਹੁਣ 16 ਫਰਵਰੀ ਤੋਂ ਕਬੱਡੀ ਕੱਪ ਸ਼ੁਰੂ ਕੀਤੇ ਜਾ ਰਹੇ ਹਨ। ਜੋ ਅਪ੍ਰੈਲ ਤੱਕ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਡੋਪਿੰਗ ਕਮੇਟੀ ਦੇ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਾਂ। ਕਬੱਡੀ ਦੇ ਸਿਰ ਤੋਂ ਡੋਪ ਦਾ ਰੋਗ ਮਿਟਾਉਣਾ ਸਾਡੀ ਪਹਿਲੀ ਕੋਸ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਅੱਜ ਨੌਜਵਾਨ ਹਰਜੀਤ ਸਿੰਘ ਸੁੱਖੀ ਜੋ ਬਹੁਤ ਹੀ ਅਗਾਂਹਵਧੂ ਸੋਚ ਦੇ ਮਾਲਿਕ ਹਨ ਨੂੰ ਅਸੀਂ ਕਾਰਜਕਾਰੀ ਪ੍ਰਧਾਨ ਅਤੇ ਸੰਸਥਾ ਦੀ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਬਲਵੀਰ ਸਿੰਘ ਬਿੱਟੂ ਨੂੰ ਸੀਨੀਅਰ ਵਾਇਸ ਪ੍ਰਧਾਨ ਨਿਯੁਕਤ ਕੀਤਾ ਹੈ। ਜੋ ਸੰਸਥਾ ਲਈ ਹੋਰ ਉਤਸ਼ਾਹ ਨਾਲ ਕੰਮ ਕਰਨਗੇ। ਇਸ ਮੌਕੇ ਬਲਵੀਰ ਸਿੰਘ ਬਿੱਟੂ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਹਮੇਸ਼ਾ ਕਬੱਡੀ ਦੀ ਬੇਹਤਰੀ ਲਈ ਕੰਮ ਕੀਤਾ ਹੈ। ਚੱਠਾ ਜੀ ਕਬੱਡੀ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਸਦਾ ਯਤਨਸ਼ੀਲ ਹਨ। ਨੌਜਵਾਨ ਹਰਜੀਤ ਸਿੰਘ ਸੁੱਖੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਚੱਠਾ ਜੀ ਦੀ ਉਮੀਦ ਤੇ ਖਰੇ ਉਤਰਨ ਲਈ ਕੰਮ ਕਰਾਂਗੇ । ਕਬੱਡੀ ਪੰਜਾਬ ਦੀ ਸਭ ਤੋਂ ਹਰਮਨ ਪਿਆਰੀ ਖੇਡ ਹੈ ਇਸ ਖੇਡ ਨੂੰ ਪ੍ਰਫੁਲਿਤ ਕਰਨ ਲਈ ਮੇਰੇ ਵਲੋਂ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਖਜਾਨਚੀ ਜਸਵੀਰ ਸਿੰਘ ਧਨੋਆ ਨੇ ਦੋਵੇਂ ਨਾਵਾਂ ਦੀ ਪੁਸਟੀ ਕੀਤੀ। ਜਿਸ ਨੂੰ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਪਰਵਾਨਗੀ ਦਿੱਤੀ। ਇਸ ਮੌਕੇ ਡੋਪ ਟੈਸਟ ਕਮੇਟੀ ਦੇ ਪ੍ਰਬੰਧਕ ਕਾਲਾ ਕੁਲਥਮ, ਕੋਚ ਹੈਪੀ ਲਿੱਤਰਾਂ, ਕੋਚ ਮਹਿੰਦਰ ਸਿੰਘ ਸੁਰਖਪੁਰ, ਖੇਡ ਬੁਲਾਰੇ ਸਤਪਾਲ ਖਡਿਆਲ, ਪੱਤਰਕਾਰ ਹਰਜਿੰਦਰ ਪਾਲ ਛਾਬੜਾ, ਵਿਨੋਦ ਕੁਮਾਰ, ਜੱਗੀ ਡੱਲਾ ਮੀਡੀਆ ਕਰਮੀ ਹਾਜ਼ਰ ਸਨ।

LEAVE A REPLY

Please enter your comment!
Please enter your name here