ਪਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਥਾਣਾ ਢਿਲਵਾਂ ਅਧੀਨ ,ਇਕ ਹਫਤੇ ਦੋਰਾਨ ਕਤਲ ਦਾ ਦੂਜਾ ਮਾਮਲਾ ।
ਢਿੱਲਵਾ/ਨਡਾਲਾ ਕਪੁਰਥਲਾ 22 ਜੂਨ ਗੋ
ਬੀਤੀ ਦੇਰ ਰਾਤ ਥਾਣਾ ਢਿਲਵਾਂ (ਕਪੂਰਥਲਾ) ਅਧੀਨ ਆਉਦੇ ਪਿੰਡ ਚੱਕੋਕੀ ਮੰਡ ਵਿਖੇ ਡੇਰੇ ਤੇ ਰਹਿੰਦੇ ਇੱਕ ਪਰਵਾਸੀ ਮਜ਼ਦੂਰ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ,
ਇਸ ਸਬੰਧੀ ਸੂਚਨਾ ਮਿਲਦੇ ਹੀ ਡੀਐਸਪੀ ਕਪੂਰਥਲਾ ਭਰਤ ਭੂਸ਼ਣ ਸੈਣੀ ,ਤੇ ਥਾਣਾ ਢਿਲਵਾ ਮੁੱਖੀ ਇੰਸਪੈਕਟਰ ਸੁਖਬੀਰ ਸਿੰਘ ਭਾਰੀ ਫੋਰਸ ਸਣੇ ਮੌਕੇ ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪਰਵਾਸੀ ਮਜ਼ਦੂਰ ਜਿਸਦੀ ਪਛਾਣ ਚੰਦਰ ਕਿਰਕਿਟਾ (45) ਪੁੱਤਰ ਬੰਧਨ ਕਿਰਕਿਟਾ ਜ਼ਿਲਾ ਸ਼ਿਮਡਿਗਾ (ਝਾਰਖੰਡ ) ਵਜੋ ਹੋਈ ਹੈ ,ਉਹ ਪਿਛਲੇ ਤਕਰੀਬਨ 20 ਸਾਲ ਤੋ ਕਰਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੁਗਲ ਚੱਕ( ਢਿਲਵਾਂ) ਦੇ ਡੇਰੇ ,ਚਕੋਕੀ ਮੰਡ ਵਿਖੇ ਇਕੱਲਾ ਹੀ ਰਹਿ ਰਿਹਾ ਸੀ ਤੇ ਖੇਤ ਮਜ਼ਦੂਰੀ ਕਰਦਾ ਸੀ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਭਰਤ ਭੂਸ਼ਣ ਸੈਣੀ ਨੇ ਦੱਸਿਆ ਇਸ ਘਟਨਾਕ੍ਰਮ ਦੇ ਕਾਰਨਾ ਦੀ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ । ਫਿਲਹਾਲ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ਼ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਚ ਰੱਖਵਾ ਦਿੱਤਾ ਹੈ ।ਉਹਨਾ ਦੱਸਿਆ ਕਿ ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ। ਇਥਹ ਦੱਸ ਦੇਈਏ ਥਾਣਾ ਢਿਲਵਾਂ ਅਧੀਨ ਮੰਡ ਏਰੀਏ ਚ ਇੱਕ ਹਫਤੇ ਦੋਰਾਨ ਕਤਲ ਦਾ ਦੂਜੀ ਵਾਰਦਾਤ ਹੈ ਜਿਸ ਨਾਲ ਲੋਕਾਂ ਵਿੱਚ ਕਾਫੀ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ।
ਡੀ ਐਸ ਪੀ ਭਾਰਤ ਭੂਸ਼ਣ ਸੈਣੀ ,ਅਤੇ ਥਾਣਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਗੱਲਬਾਤ ਕਰਦੇ ਹੋਏ