ਪਹਿਲੀ ਦਫਾ ਐਮਐਲਏ ,ਪਹਿਲੀ ਦਫਾ ਹੀ ਵਜੀਰ ਬਣੇ – ਤਰੁਣਪ੍ਰੀਤ ਸੌਂਦ
ਖੰਨਾ: 23 ਸਤੰਬਰ:
ਅਜੀਤ ਖੰਨਾ
ਖੰਨਾ ਵਿਧਾਨ ਸਭਾ ਹਲਕੇ ਤੋ ਪਹਿਲੀ ਦਫਾ ਐਮਐਲਏ ਤੇ ਪਹਿਲੀ ਦਫਾ ਹੀ ਵਜੀਰ ਬਣ ਕਿ ਸ:ਤਰੁਣਪ੍ਰੀਤ ਸੋਂਦ ਨੇ ਪੰਜਾਬ ਦੀ ਸਿਆਸਤ ਚ ਆਪਣੀ ਪਛਾਣ ਦੀ ਵੱਖਰੀ ਮੋਹੜੀ ਗੱਡਦਿਆਂ ਨਵਾ ਇਤਿਹਾਸ ਸਿਰਜ ਦਿੱਤਾ ਹੈ।ਨੌਜਵਾਨ ਨੇਤਾ ਨੂੰ ਸੂਬੇ ਦੀ ਮਾਨ ਸਰਕਾਰ ਚ ਕੈਬਨਿਟ ਮੰਤਰੀ ਬਣਨ ਦਾ ਮੌਕਾ ਮਿਲ ਜਾਣ ਨਾਲ ਲੋਕਾਂ ਚ ਖੁਸ਼ੀ ਪਾਈ ਜਾ ਰਹੀ ਹੈ । ਉਹਨਾਂ ਨੂੰ ਆਸ ਬੱਝੀ ਹੈ ਕਿ ਹੁਣ ਹਲਕੇ ਦਾ ਬੇਹਤਰ ਵਿਕਾਸ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਕਿਉਂਕਿ ਸੋਂਦ ਇਕ ਨਵਾ ਤੇ ਨੌਜਵਾਨ ਚਿਹਰਾ ਹੈ । ਜਿਸ ਤੋ ਲੋਕਾਂ ਨੂੰ ਚੋਖੀਆਂ ਉਮੀਦਾਂ ਹਨ। ਜ਼ਿਕਰੇਖਾਸ ਹੈ ਕਿ ਉਹ ਇਸ ਤੋ ਪਹਿਲਾਂ ਕਦੇ ਕੋਈ ਚੋਣ ਨਹੀਂ ਲੜੇ । ਪਹਿਲੀ ਵਾਰ ਹੀ 2022 ਦੀਆਂ ਵਿਧਾਨ ਸਭਾ ਚੋਣਾ ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਪਾਰਖੂ ਅੱਖ ਨੇ ਉਹਨਾਂ ਦੀ ਕਾਬਲੀਅਤ ਨੂੰ ਪਛਾਣਦਿਆਂ ਖੰਨਾ ਵਿਧਾਨ ਸਭਾ ਹਲਕੇ ਤੋ ਪਾਰਟੀ ਟਿਕਟ ਦੇ ਕੇ ਨਿਵਾਜਿਆ। ਹਲਕੇ ਦੇ ਲੋਕਾਂ ਨੇ ਵੀ ਉਹਨਾਂ ਨੂੰ ਵਿਧਾਨ ਸਭਾ ਦੀਆਂ ਪਉੜੀਆ ਚੜਾਉਣ ਚ ਭੋਰਾ ਵਕਤ ਨੀ ਲਾਇਆ। ਹੁਣ ਮਾਨ ਸਰਕਾਰ ਚ ਮੰਤਰੀ ਅਹੁਦਾ ਦੇ ਕੇ ਨਿਵਾਜੇ ਜਾਣ ਨਾਲ ਸਰਦਾਰ ਤਰੁਣਪ੍ਰੀਤ ਸੋਂਦ ਦਾ ਕੱਦ ਪੰਜਾਬ ਦੀ ਸਿਆਸਤ ਚ ਚੋਖਾ ਉੱਚਾ ਹੋ ਗਿਆ ਹੈ। ਏਨੇ ਘਟ ਵਕਤ ਚ ਐਮਐਲਏ ਤੇ ਮੰਤਰੀ ਬਣਨਾ ਇਕ ਆਪਣੇ ਆਪ ਚ ਇਕ ਵੱਡੀ ਤੇ ਵੱਖਰੀ ਮਿਸਾਲ ਹੈ।ਆਪਣੀ ਵਜੀਰੀ ਨੂੰ ਉਹ ਕਿਵੇਂ ਚਲਾਉਂਦੇ ਨੇ ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ ? ਮੁੱਖ ਮੰਤਰੀ ਵਲੋਂ ਆਪਣੀ ਕੈਬਨਿਟ ਦਾ ਹਿੱਸਾ ਬਣਾ ਕੇ ਸਰਦਾਰ ਤਰੁਣਪ੍ਰੀਤ ਸੋਂਦ ਤੇ ਪੂਰਨ ਭਰੋਸਾ ਪਰਗਟ ਕੀਤਾ ਗਿਆ ਹੈ ।ਜੋ ਖੰਨੇ ਹਲਕੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਆਖੀ ਜਾ ਸਕਦੀ ਹੈ।