ਪਹੁ ਫੁਟਾਲੇ ਤੋਂ ਦੇਰ ਰਾਤ ਤੱਕ ਗੂੰਜਦੇ ਰਹੇ “ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮੁਬਾਰਕ ਹੋਵੇ” ਦੇ ਨਾਹਰੇ

0
19

ਪਹੁ ਫੁਟਾਲੇ ਤੋਂ ਦੇਰ ਰਾਤ ਤੱਕ ਗੂੰਜਦੇ ਰਹੇ “ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮੁਬਾਰਕ ਹੋਵੇ” ਦੇ ਨਾਹਰੇ

ਪਹੁ ਫੁਟਾਲੇ ਤੋਂ ਦੇਰ ਰਾਤ ਤੱਕ ਗੂੰਜਦੇ ਰਹੇ “ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮੁਬਾਰਕ ਹੋਵੇ” ਦੇ ਨਾਹਰੇ

ਦਲਜੀਤ ਕੌਰ

ਮਹਿਲਕਲਾਂ, 29 ਸਤੰਬਰ, 2024: ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਹਾੜਾ ਮਨਾਉਣ ਲਈ ਮਹਿਲਕਲਾਂ ਇਲਾਕੇ ਦੇ ਦਰਜਣਾਂ ਪਿੰਡਾਂ ਵਿੱਚ ਪਹੁ ਫੁਟਾਲੇ ਨਾਲ ਹੀ ਇੱਕ ਦੂਜੇ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜੇ ਦੀ ਮੁਬਾਰਕਬਾਦ ਦੇਣ ਨਾਲ ਸ਼ੁਰੂ ਹੋਈ। ਸਕੂਲਾਂ ਦੀ ਪ੍ਰਾਰਥਨਾ ਸਭਾ ਦਾ ਮੌਕੇ ਸੈਂਕੜੇ ਜਵਾਨੀ ਦੀ ਦਹਿਲੀਜ ਵਿੱਚ ਪੈਰ ਧਰ ਰਹੇ ਹਜ਼ਾਰਾਂ ਵਿਦਿਆਰਥੀਆਂ ਅਤੇ ਸੈਂਕੜੇ ਅਧਿਆਪਕਾਂ ਨੂੰ ਮਜੀਦ ਕੁਰੜ, ਮਨਪ੍ਰੀਤ ਦੀਵਾਨਾ, ਨਿਰਮਲ ਚੁਹਾਣਕੇ, ਪਵਵਿੰਦਰ ਠੀਕਰੀਵਾਲ, ਕੁਲਦੀਪ ਸੰਘੇੜਾ, ਲਖਵੀਰ ਠੁੱਲੀਵਾਲ, ਸੁਖਪ੍ਰੀਤ ਬੜੀ, ਅੰਮ੍ਰਿਤਪਾਲ, ਜਗਸੀਰ ਬਖਤਗੜ੍ਹ, ਭੁਪਿੰਦਰ ਸੇਖਾ ਜਿਹੇ ਅਨੇਕਾਂ ਸੁਹਿਰਦ ਅਧਿਆਪਕਾਂ ਨੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਹੋਣ ਦੇ ਅਰਥਾਂ ਤੋਂ ਸਰਲ ਭਾਸ਼ਾ ਵਿੱਚ ਜਾਣੂ ਕਰਵਾਇਆ। ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਰਧਾਰਾ ਤੋਂ ਜਾਣੂ ਕਰਵਾਉਂਦਿਆਂ ਆਪਣੇ ਮਨੀਂ ਵਸਾਉਣ ਦਾ ਸੱਦਾ ਦਿੱਤਾ। ਸਰਕਾਰੀ ਹਾਈ ਸਕੂਲ ਕੁਰੜ ਦੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੀਆਂ ਫੋਟੋਆਂ ਰਾਹੀਂ ਮੁਕਬਾਲੇ ਕਰਵਾਏ ਗਏ। ਸਹੀ ਪਛਾਣ ਦੱਸਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਮੁੱਚੇ ਸਕੂਲ ਸਟਾਫ ਨੇ ਬਹੁਤ ਵਧੀਆਂ ਸਹਿਯੋਗ ਕੀਤਾ। ਦਿਨ ਸਮੇਂ ਪਿੰਡਾਂ ਦੀਆਂ ਗਲੀਆਂ ਮੁਹੱਲਿਆਂ ਵਿੱਚ ਕਿਸਾਨ-ਮਜਦੂਰ ਮਰਦ ਔਰਤ ਨੌਜਵਾਨ ਕਾਫ਼ਲਿਆਂ ਨੇ ਘਰ-ਘਰ ਜਾਕੇ ਸ਼ਹੀਦ ਭਗਤ ਸਿੰਘ ਦੀ ਵਿ‌ਗਿਆਨਕ ਵਿਚਾਰਧਾਰਾ ਦੀ ਅਜੋਕੇ ਦੌਰ ਵਿੱਚ ਪ੍ਰਸੰਗਕਤਾ ਦੇ ਰੁਬਰੂ ਕਰਵਾਇਆ। ਅਖੌਤੀ ਆਜ਼ਾਦੀ ਦੀ ਥਾਂ ਸ਼ਹੀਦ ਭਗਤ ਸਿੰਘ ਦੇ ਅਸਲ ਆਜ਼ਾਦੀ ਦੇ ਅਰਥ ‘ਮਨੁੱਖ ਹੱਥੋਂ ਮਨੁੱਖ ਅਤੇ ਕੌਮ ਹੱਥੋਂ ਕੌਮ ਦੀ ਲੁੱਟ’ ਦੇ ਸੰਕਲਪ ਤੋਂ ਜਾਣੂ ਕਰਵਾਇਆ। ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦੇ ਮਘੇ ਭਖੇ ਸ਼ੋਰੋ ਗੁੱਲ ਦੌਰਾਨ ਵੀ ਭਾਕਿਯੂ ਏਕਤਾ ਡਕੌਂਦਾ ਦੀਆਂ ਆਗੂ ਟੀਮਾਂ ਨੇ ਆਪਣੀ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਜਥੇਬੰਦਕ ਸੰਘਰਸ਼ਾਂ ਦੀ ਮਜ਼ਬੂਤੀ ਕਰਨ ‘ਤੇ ਜੋਰ ਦਿੱਤਾ।

ਉਧਰ ਹਮੀਦੀ ਪਿੰਡ ਵਿੱਚ ਬੀਕੇਯੂ ਏਕਤਾ ਡਕੌਦਾ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨ-ਮਜ਼ਦੂਰ ਮਰਦ ਔਰਤਾਂ ਦੇ ਕਾਫ਼ਲਿਆਂ ਨੇ ਰਾਜ ਸਿੰਘ, ਗੋਪਾਲ ਕ੍ਰਿਸ਼ਨ ਅਤੇ ਪਰਮਜੀਤ ਕੌਰ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਹਾਰ ਪਾਕੇ ‘ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ-ਮੁਬਾਰਕ ਹੋਵੇ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ’ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਧਰਤ ਗੁੰਜਾਕੇ ਯਾਦ ਕੀਤਾ। ਢਲਦੇ ਪ੍ਰਛਾਵਿਆਂ ਦੇ ਸਮੇਂ ਇਨਕਲਾਬੀ ਕੇਂਦਰ, ਪੰਜਾਬ ਦੀ ਪ੍ਰੇਰਨਾ ਸਦਕਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਕੁਰੜ ਦੇ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਮੋਮਬੱਤੀਆਂ ਬਾਲਕੇ ਆਪਣੇ 24 ਵਰ੍ਹਿਆਂ ਦੇ ਭਰ ਜਵਾਨ ਪੁੱਤ ਨੂੰ ਚੇਤੇ ਕੀਤਾ। ਲਾਲ ਪਰਚਮ ਲਹਿਰਾਉਂਦਿਆਂ ਪਿੰਡ ਦੀਆਂ ਗਲੀਆਂ ਵਿੱਚ ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਨ ਦੀ ਪਿੰਡ ਵਾਸੀਆਂ ਨੂੰ ਮੁਬਾਰਕਾਬਾਦ ਦਿੱਤੀ। ਥਾਂ-ਥਾ ਪੜਾਅ ਕਰਕੇ ਦੇਰ ਰਾਤ ਤੱਕ ਮਾਸਟਰ ਮਜੀਦ ਕੁਰੜ ਅਤੇ ਯੂਥ ਕਲੱਬ ਦੇ ਪ੍ਰਧਾਨ ਮਨਦੀਪ ਸਮੇਤ ਨੌਜਵਾਨਾਂ ਅੰਮ੍ਰਿਤਪਾਲ ਸਿੰਘ, ਜਸਪਾਲ ਸਿੰਘ ਨੇ ਅਜੋਕੀ ਹਾਲਤਾਂ ਅਤੇ ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਰਧਾਰਾ ਦੀ ਰਾਖੀ ਕਰਨ ਅਤੇ ਉਸ ਦੇ ਅਧੂਰੇ ਕਾਰਜ ਨਵਾਂ ਲੁੱਟ, ਜਬਰ ਅਤੇ ਦਾਬੇ ਤੋਂ ਰਹਿਤ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਚੱਲ ਰਹੀ ਜੱਦੋਜਹਿਦ ਦਾ ਹਿੱਸਾ ਬਣਨ ਦੀ ਲੋੜ ‘ਤੇ ਜੋਰ ਦਿੱਤਾ। ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਨ ਸਮਾਗਮਾਂ ਵਿੱਚ ਨੌਜਵਾਨਾਂ ਦਾ ਉਤਸ਼ਾਹ ਕਾਬਲੇ ਤਾਰੀਫ਼ ਸੀ।

LEAVE A REPLY

Please enter your comment!
Please enter your name here