ਪਾਵਰਕੌਮ ਦੇ ਪੈਨਸ਼ਨਰਜ ਦਰਜਨਾਂ ਬੱਸਾਂ ਰਾਹੀਂ ਪਟਿਆਲਾ ਧਰਨੇ ‘ਚ ਕਰਨਗੇ ਸ਼ਮੂਲੀਅਤ: ਪਿਆਰਾ ਲਾਲ
ਪਾਵਰਕੌਮ ਦੇ ਪੈਨਸ਼ਨਰਜ ਦਰਜਨਾਂ ਬੱਸਾਂ ਰਾਹੀਂ ਪਟਿਆਲਾ ਧਰਨੇ ‘ਚ ਕਰਨਗੇ ਸ਼ਮੂਲੀਅਤ: ਪਿਆਰਾ ਲਾਲ
ਦਲਜੀਤ ਕੌਰ
ਬਰਨਾਲਾ, 21 ਸਤੰਬਰ, 2024: ਪਾਵਰਕੌਮ ਪੈਨਸ਼ਨਰਜ ਐਸੋਸੀਏਸ਼ਨ ਰਜਿ ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਐਸੋਸੀਏਸ਼ਨ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਪਿਛਲੇ ਸੰਘਰਸ਼ਾਂ ਦਾ ਸਰਕਲ ਸਕੱਤਰ ਸਿੰਦਰ ਧੌਲਾ ਨੇ ਲੇਖਾ ਜੋਖਾ ਪੇਸ਼ ਕਰਦੇ ਹੋਏ ਦੱਸਿਆ ਕਿ ਪਾਵਰਕੌਮ ਦੇ ਕਾਮਿਆਂ ਦੇ 10 ਸਤੰਬਰ ਤੋਂ 13 ਸਤੰਬਰ ਤੱਕ ਸਮੂਹਿਕ ਛੁੱਟੀ ਸਮੇਂ ਹੋਈਆਂ ਰੈਲੀਆਂ ਵਿੱਚ ਕੀਤੀ ਗਈ ਸ਼ਮੂਲੀਅਤ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਅਗਲੇ ਸੰਘਰਸ਼ ਵਜੋਂ ਮਿਤੀ 25 ਸਤੰਬਰ 2024 ਨੂੰ ਪਾਵਰਕੌਮ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਮਾਲ ਰੋਡ ਪਟਿਆਲਾ ਅੱਗੇ ਧਰਨੇ ਵਿੱਚ ਸ਼ਾਮਲ ਹੋਣ ਲਈ ਬਰਨਾਲਾ ਸ਼ਹਿਰੀ ਅਤੇ ਦਿਹਾਤੀ ਮੰਡਲ ਵਿੱਚੋਂ ਦੋ ਬੱਸਾਂ ਧੂਰੀ ਮੰਡਲ ਵਿੱਚੋਂ ਦੋ ਬੱਸਾਂ ਅਤੇ ਮਲੇਰਕੋਟਲਾ ਵਿੱਚੋਂ ਵੀ ਦੋ ਬੱਸਾਂ ਲੈ ਕੇ ਧਰਨੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ 22 ਅਕਤੂਬਰ 2024 ਨੂੰ ਮੁਹਾਲੀ ਵਿਖੇ ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਵੱਲੋਂ ਸਰਕਾਰ ਦੇ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵਾਰ ਵਾਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਨੂੰ ਮੀਟਿੰਗਾਂ ਦੇ ਕੇ ਭੱਜ ਰਹੀ ਹੈ। ਪੈਨਸ਼ਨਰਜ ਐਸੋਸੀਏਸ਼ਨ ਰਜਿ ਸਰਕਲ ਬਰਨਾਲਾ ਦੇ ਮੈਂਬਰ ਇਸ ਸਾਂਝੇ ਸੰਘਰਸ਼ ਵਿੱਚ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਣਗੇ।
ਮੀਟਿੰਗ ਵਿੱਚ ਗੋਬਿੰਦ ਕਾਂਤ, ਸੁਖਵੰਤ ਚੂੰਘਾਂ, ਬਹਾਦਰ ਸੰਘੇੜਾ, ਸੁਖਦੇਵ ਧੂਰੀ, ਅਮਰਜੀਤ ਅਮਨ, ਸੰਤੋਖ ਸਿੰਘ, ਜਰਨੈਲ ਸਿੰਘ ਮਲੇਰ ਕੋਟਲਾ ਪਰਮਜੀਤ ਸ਼ਰਮਾ, ਮੇਲਾ ਸਿੰਘ ਕੱਟੂ, ਮੋਹਨ ਸਿੰਘ ਛੰਨਾਂ, ਰੂਪ ਚੰਦ ਤਪਾ, ਜੱਗਾ ਸਿੰਘ ਧਨੌਲਾ, ਗੋਰੀ ਸ਼ੰਕਰ ਅਤੇ ਗੁਰਚਰਨ ਸਿੰਘ ਆਦਿ ਆਗੂ ਸਾਥੀ ਹਾਜ਼ਰ ਸਨ। ਵੱਖ-ਵੱਖ ਬਿਜਲੀ ਮੁਲਾਜ਼ਮ ਜਥੂਬੰਦੀਆਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਆਗੂ ਮੇਲਾ ਸਿੰਘ ਕੱਟੂ ਦਾ ਮੰਡਲ ਕਮੇਟੀਆਂ ਅਤੇ ਸਰਕਲ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।