ਰਈਆ 23 ਦਸੰਬਰ (ਬਲਰਾਜ ਸਿੰਘ) ਸ਼੍ਰੀ ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦ ਸਿੰਘਾਂ ਅਤੇ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂਦੁਆਰਾ ਸਾਹਿਬ ਪਿੰਡ ਕਾਲੇਕੇ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।ਜਿਸ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਵੱਖ ਵੱਖ ਜਗ੍ਹਾ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਮੌਕੇ ਬਾਬਾ ਨਰਿੰਦਰ ਸਿੰਘ (ਇੰਚਾਰਜ ਪ੍ਰਭਾਤ ਫੇਰੀਆਂ), ਜਗਜੀਤ ਸਿੰਘ ਲਾਲੋ, ਭਾਈ ਕੈਪਟਨ ਸਿੰਘ, ਸੁਖਚੈਨ ਸਿੰਘ, ਬਲਜੀਤ ਸਿੰਘ ਲਾਲੀ, ਧਰਮ ਸਿੰਘ ਫ਼ੌਜੀ, ਸ਼ਰਨਜੀਤ ਸਿੰਘ ਗੋਲਾ, ਸ਼ਿੰਗਾਰਾ ਸਿੰਘ ਬੁੱਕਣ, ਸੂਬੇਦਾਰ ਮੰਗਲ ਸਿੰਘ, ਸੂਬੇਦਾਰ ਦੇਸਾ ਸਿੰਘ, ਵਿਸ਼ਾਲ ਸਿੰਘ, ਨਿਸ਼ਾਨਚੀ ਜਗਰੂਪ ਸਿੰਘ ਗੋਰਾ, ਮਾਸਟਰ ਅਨੋਖ ਸਿੰਘ, ਗਿਆਨੀ ਮੇਵਾ ਸਿੰਘ, ਗਿਆਨੀ ਜਰਨੈਲ ਸਿੰਘ, ਇਕਬਾਲ ਸਿੰਘ ਬਾਲੂ, ਗੁਰਸੇਵਕ ਸਿੰਘ,ਹਰਮਨ ਸਿੰਘ,ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।।