ਪਿੰਡ ਚੂਸਲੇਵੜ ਵਿਖੇ ਸੈਂਕੜੇ ਪਰਿਵਾਰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਲ
ਭਾਜਪਾ ਦੇ ਕਾਰਜਕਾਲ ਵਿੱਚ ਦੇਸ਼ ਦੁਨੀਆਂ ਦੇ ਨਕਸ਼ੇ ‘ਤੇ ਚਮਕਿਆ- ਹਰਜੀਤ ਸਿੰਘ ਸੰਧੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,11 ਜੁਲਾਈ
ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਵੱਡਾ ਬਲ ਮਿਲਿਆ ਜਦ ਇਸ ਹਲਕੇ ਦੇ ਪਿੰਡ ਚੂਸਲੇਵੜ ਵਿਖੇ ਹਲਕਾ ਪੱਟੀ ਦੇ ਕਨਵੀਨਰ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਦੀ ਪ੍ਰੇਰਨਾ ਸਦਕਾ ਅਤੇ ਪਿੰਡ ਦੇ ਨੌਜਵਾਨ ਆਗੂ ਮਨਦੀਪ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਸੈਂਕੜੇ ਪਰਿਵਾਰਾਂ ਵਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।ਜਿੰਨ੍ਹਾਂ ਨੂੰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਆਪਣੀ ਟੀਮ ਦੀ ਮੌਜੂਦਗੀ ਵਿੱਚ ਪਾਰਟੀ ਚਿੰਨ ਦੇ ਕੇ ਵਿਸੇਸ਼ ਤੌਰ ‘ਤੇ ਸਨਮਾਨਿਤ ਕੀਤਾ।ਇਸ ਮੌਕੇ ‘ਤੇ ਬੋਲਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਨੇ ਕਿਹਾ ਕਿ ਪੰਜਾਬ ਨੂੰ ਪਿਛਲੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬੁਰੀ ਤਰਾਂ ਲੁੱਟਿਆ ਅਤੇ ਕੁੱਟਿਆ ਹੈ ਤੇ ਪੰਜਾਬ ਨੂੰ ਦੁਬਾਰਾ ਕਾਲੇ ਦਿਨਾਂ ਦਾ ਸ਼ਿਕਾਰ ਬਣਾ ਕੇ ਰਾਜਨੀਤੀ ਕੀਤੀ ਹੈ ਪਰ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਦੂਸਰੇ ਸੂਬਿਆਂ ਦੀ ਤਰੱਕੀ ਭਾਜਪਾ ਨੇ ਕਰਵਾਈ ਹੈ,ਪੰਜਾਬ ਦੇ ਲੋਕ ਵੀ ਹੁਣ ਚਾਹੁੰਦੇ ਹਨ ਕਿ ਪੰਜਾਬ ਵਿੱਚ ਵੀ ਭਾਜਪਾ ਦੇ ਸੁਹਿਰਦ ਹੱਥਾਂ ਵਿੱਚ ਵਾਗਡੋਰ ਆਵੇ ਤਾਂ ਜੋ ਪੰਜਾਬ ਨੂੰ ਦੁਬਾਰਾ ਕ੍ਰਾਂਤੀ ਵਾਲੇ ਪਾਸੇ ਲਿਆ ਕੇ ਪੰਜਾਬ ਦਾ ਦਸ਼ਾ ਅਤੇ ਦਿਸ਼ਾ ਵਿੱਚ ਸੁਧਾਰ ਹੋਵੇ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਲ ਦੌਰਾਨ ਹੀ ਦੇਸ਼ ਦੁਨੀਆ ਦੇ ਨਕਸ਼ੇ ‘ਤੇ ਚਮਕਿਆ ਹੈ।ਇਸ ਮੌਕੇ ‘ਤੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਿਆਰਾ ਸਿੰਘ,ਗੁਰਦਿਆਲ ਸਿੰਘ,ਮਨਜੀਤ ਸਿੰਘ,ਜਸਬੀਰ ਸਿੰਘ,ਬੁੱਧ ਸਿੰਘ,ਲਾਲੀ ਸਿੰਘ,ਜੁਗਿੰਦਰ ਸਿੰਘ, ਸੰਮਾ ਸਿੰਘ,ਸੰਤੋਖ ਸਿੰਘ,ਮਹਾਂਵੀਰ ਸਿੰਘ,ਬੂਟਾ ਸਿੰਘ,ਸੋਹਨ ਸਿੰਘ,ਜੱਸਾ ਸਿੰਘ, ਸੂਬਾ ਸਿੰਘ,ਸੱਤਾ ਸਿੰਘ,ਮਨਦੀਪ ਸਿੰਘ,ਕਾਲਾ ਸਿੰਘ,ਲੱਬਾ ਸਿੰਘ,ਸਤਪਾਲ ਸਿੰਘ,ਸੁਖਚੈਨ ਸਿੰਘ,ਨਿੱਕਾ ਸਿੰਘ,ਕਿੰਦਾ ਸਿੰਘ,ਕਾਬਲ ਸਿੰਘ,ਹੰਸਾ ਸਿੰਘ,ਹੀਰਾ ਸਿੰਘ,ਬੀਰਾ ਸਿੰਘ,ਡੀਸੀ ਸਿੰਘ,ਮੁੱਖਾ ਸਿੰਘ,ਬਲਵੀਰ ਸਿੰਘ,ਸਾਜਨ ਸਿੰਘ,ਕਾਰਜ ਸਿੰਘ,ਸੇਵਕ ਸਿੰਘ,ਸਰਵਨ ਸਿੰਘ,ਪੰਮਾ ਸਿੰਘ,ਮਹਿੰਦਰ ਕੌਰ,ਵੀਰਪਾਲ ਕੌਰ,ਰਾਜ ਕੌਰ, ਰਾਜਬੀਰ ਕੌਰ,ਕੁਲਦੀਪ ਕੌਰ,ਸੁਰਜੀਤ ਕੌਰ,ਪਰਮਜੀਤ ਕੌਰ,ਹਰਜੀਤ ਕੌਰ,ਕਰਮਜੀਤ ਕੌਰ,ਅਮਰਜੀਤ ਕੌਰ,ਕੁਲਵੰਤ ਕੌਰ,ਮਨਬੀਰ ਕੌਰ,ਜਸਬੀਰ ਕੌਰ,ਰਜਵੰਤ ਕੌਰ,ਰਣਜੀਤ ਕੌਰ,ਹਰਵੰਤ ਕੌਰ,ਬਲਵਿੰਦਰ ਕੌਰ,ਬਲਵੀਰ ਕੌਰ,ਤੇਜਵੀਰ ਕੌਰ,ਕਵਲਜੀਤ ਕੌਰ,ਸਿਮਰਜੋਤ ਕੌਰ,ਅਮਨਦੀਪ ਸਿੰਘ,ਸੰਦੀਪ ਕੌਰ,ਦਲਜੀਤ ਕੌਰ, ਕੁਲਬੀਰ ਕੌਰ,ਗੁਰਨਾਮ ਕੌਰ,ਹਰਪ੍ਰੀਤ ਕੌਰ, ਪ੍ਰਭਦੀਪ ਕੌਰ,ਮਨਵੀਰ ਕੌਰ,ਮਨਜੀਤ ਕੌਰ,ਕੋਮਲਦੀਪ ਕੌਰ,ਹੁਸਨਪ੍ਰੀਤ ਕੌਰ,ਗੁਰਦੀਪ ਸਿੰਘ ਆਦਿ ਪਰਿਵਾਰਕ ਮੁਖੀਆਂ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਸਮੁੱਚੀ ਟੀਮ ਨੂੰ ਪਿੰਡ ਚੂਸਲੇਵੜ ਵਿੱਚੋਂ ਹਮੇਸ਼ਾਂ ਹੀ ਭਾਜਪਾ ਨੂੰ ਫਤਵਾ ਦੇਣ ਅਤੇ ਪਾਰਟੀ ਲਈ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।ਇਸ ਮੌਕੇ ‘ਤੇ ਮੌਜੂਦ ਸਾਰੇ ਪਿੰਡ ਨਿਵਾਸੀਆਂ ਦਾ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਭਾਜਪਾ ਦੀ ਪਹੁੰਚੀ ਸਮੁੱਚੀ ਲੀਡਰਸ਼ਿਪ ਵੱਲੋਂ ਜਿੱਥੇ ਸਵਾਗਤ ਕੀਤਾ ਗਿਆ ਉਥੇ ਹੀ ਧੰਨਵਾਦ ਵੀ ਕੀਤਾ ਗਿਆ।ਇਸ ਮੌਕੇ ‘ਤੇ ਪਾਰਟੀ ਦੇ ਸੀਨੀਅਰ ਆਗੂ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਪੱਟੀ ਕੋ ਕਨਵੀਨਰ ਜਸਕਰਨ ਸਿੰਘ,ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਸਰਕਲ ਪ੍ਰਧਾਨ ਪਵਨ ਦੇਵਗਨ,ਸਰਕਲ ਯੁਵਾ ਮੋਰਚਾ ਪ੍ਰਧਾਨ ਜਸਕਰਨ ਨਈਅਰ,ਬੁੱਧੀਜੀਵੀ ਸੈਲ ਕਨਵੀਨਰ ਗੁਰਪ੍ਰੀਤ ਸਿੰਘ,ਸਮਸ਼ੇਰ ਸਿੰਘ, ਨਸੀਬ ਰੰਧਾਵਾ ਅਤੇ ਹੋਰ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।