ਪਿੰਡ ਦਦਹੇੜਾ ਦੀ ਪੰਚਾਇਤ ਵੱਲੋਂ ਪੰਜਾਬ ਮੰਡੀ ਬੋਰਡ ਨੂੰ 18 ਕਿਲੇ ਜਮੀਨ ਮੰਡੀ ਬਣਾਉਣ ਲਈ ਦਾਨ ਦੇਣ ਤੇ ਹਰਚੰਦ ਸਿੰਘ ਬਰਸਟ ਨੇ ਕੀਤਾ ਸਨਮਾਨਿਤ

0
17
ਪਿੰਡ ਦਦਹੇੜਾ ਦੀ ਪੰਚਾਇਤ ਵੱਲੋਂ ਪੰਜਾਬ ਮੰਡੀ ਬੋਰਡ ਨੂੰ 18 ਕਿਲੇ ਜਮੀਨ ਮੰਡੀ ਬਣਾਉਣ ਲਈ ਦਾਨ ਦੇਣ ਤੇ ਹਰਚੰਦ ਸਿੰਘ ਬਰਸਟ ਨੇ ਕੀਤਾ ਸਨਮਾਨਿਤ

ਪਿੰਡ ਦਦਹੇੜਾ ਦੀ ਪੰਚਾਇਤ ਵੱਲੋਂ ਪੰਜਾਬ ਮੰਡੀ ਬੋਰਡ ਨੂੰ 18 ਕਿਲੇ ਜਮੀਨ ਮੰਡੀ ਬਣਾਉਣ ਲਈ ਦਾਨ ਦੇਣ ਤੇ ਹਰਚੰਦ ਸਿੰਘ ਬਰਸਟ ਨੇ ਕੀਤਾ ਸਨਮਾਨਿਤ
— ਮੰਡੀ ਬਣਨ ਦੇ ਨਾਲ ਇਲਾਕੇ ਦਾ ਹੋਵੇਗਾ ਚਹੁੰਪੱਖੀ ਵਿਕਾਸ – ਹਰਚੰਦ ਸਿੰਘ ਬਰਸਟ
— ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਹਰਚੰਦ ਸਿੰਘ ਬਰਸਟ
ਚੰਡੀਗੜ੍ਹ, 31 ਮਈ 2026 ( ):-
ਪਿੰਡ ਦਦਹੇੜਾ ਵਿਖੇ ਕਰਵਾਏ ਗਏ ਸਮਾਗਮ ਦੋਰਾਨ ਸ. ਹਰਚੰਦ ਸਿੰਘ ਬਰਸਟ, ਚੈਅਰਮੈਨ ਪੰਜਾਬ ਮੰਡੀ ਬੋਰਡ ( ਸੂਬਾ ਜਰਨਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ) ਵੱਲੋਂ ਪਿੰਡ ਦਦਹੇੜਾਂ ਵਾਸੀਆਂ ਅਤੇ ਪੰਚਾਇਤ ਵੱਲੋ 18 ਕਿੱਲੇ ਜਮੀਨ ਪੰਜਾਬ ਮੰਡੀ ਬੋਰਡ ਨੂੰ ਮੰਡੀ ਬਣਾਉਣ ਲਈ ਦਾਨ ਕੀਤੇ ਜਾਣ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਸਰਪੰਚ ਤੇ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੋਰਾਨ ਸੰਬੋਧਨ ਕਰਦਿਆਂ ਸ. ਹਰਚੰਦ ਸਿੰਘ ਬਰਸਟ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮੰਡੀ ਇਸ ਖੇਤਰ ਦੇ ਆਰਥਿਕ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਇਸ ਮੰਡੀ ਦੇ ਬਣਨ ਨਾਲ ਇਲਾਕੇ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਚੰਗਾ ਮੁੱਲ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਮੰਡੀ ਪਟਿਆਲਾ ਤੋਂ ਨਾਭਾ ਮੇਨ ਰੋਡ ਤੇ ਸਥਿਤ ਹੈ, ਜਿਸ ਨਾਲ ਲਿਫਟਿੰਗ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ, ਸ਼ਹਿਰ ਦੇ ਨਜਦੀਕ ਹੋਣ ਕਾਰਨ ਪਟਿਆਲਾ ਮੰਡੀ ਦੇ ਵੱਧ ਰਹੇ ਬੋਝ ਨੂੰ ਘੱਟ ਕਰੇਗੀ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਨੇੜੇ ਅਤੇ ਆਸਾਨੀ ਨਾਲ ਵੇਚਣ ਵਿੱਚ ਸਹਾਈ ਸਿੱਧ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਦਾ ਚਹੁੰਪਖੀ ਵਿਕਾਸ ਕੀਤਾ ਜਾ ਰਿਹਾ ਹੈ। ਆਪ ਸਰਕਾਰ ਵੱਲੋਂ ਚਾਰ ਸਾਲਾਂ ਦੌਰਾਨ ਸਾਰਿਆਂ ਗਰੰਟੀਆਂ ਪੂਰੀਆਂ ਕੀਤੀ ਗਈਆਂ ਹਨ, ਜਿਸ ਤੋਂ ਲੋਕ ਸੰਤੁਸ਼ਟ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕ ਪਾਸੇ ਜਿੱਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਿਸ਼ ਤੋਂ 65 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾ ਪ੍ਰਦਾਨ ਕਰਨ ਲਈ ਜਿੱਥੇ ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਉੱਥੇ ਹੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਲਾਨਾ 10 ਲੱਖ ਰੁਪਏ ਤੱਕ ਦੇ ਮੁੱਫ਼ਤ ਅਤੇ ਕੈਸ਼ਲੈਸ ਇਲਾਜ ਦੀ ਸਹੂਲਤ ਹੈ।
ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਖੇਤਾਂ ਨੂੰ ਨਹਿਰਾਂ ਦਾ ਪਾਣੀ ਦਿੱਤਾ ਜਾ ਰਿਹਾ ਹੈ। ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਰਾਜ ਭਰ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਮੁਫ਼ਤ ਬਸ ਸਫ਼ਰ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਸਰਕਾਰ ਦੀਆਂ ਨੀਤੀਆਂ, ਪ੍ਰਸ਼ਾਸਨਿਕ ਸੁਧਾਰਾਂ ਤੋਂ ਲੈ ਕੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣਾ ਅਤੇ ਹਰ ਵਰਗ ਦੀ ਭਲਾਈ ਵਾਸਤੇ ਲਏ ਗਏ ਫੈਸਲਿਆਂ ਤੋਂ ਆਮ ਲੋਕ ਬਹੁਤ ਖੁਸ਼ ਹਨ।
ਇਸ ਮੌਕੇ ਗੁਰਜੀਤ ਸਿੰਘ ਸਰਪੰਚ ਦਦਹੇੜਾਂ, ਤੋਤੀ ਜੀ, ਗੁਰਪ੍ਰੀਤ ਸਿੰਘ, ਗੋਬਿੰਦ ਸਿੰਘ, ਗਿਆਨ ਦਾਸ, ਗੁਰਬਖਸ ਸਿੰਘ, ਸੁਸੀਲਾਂ ਰਾਣੀ, ਹਨੀ ਮਾਹਲਾ ਚੇਅਰਮੈਨ ਮਾਰਕਿਟ ਕਮੇਟੀ ਡਕਾਲਾ, ਸ਼ਾਮ ਲਾਲ, ਅਸਲਮ ਮੁਹੰਮਦ ਜਿਲ੍ਹਾ ਮੰਡੀ ਅਫ਼ਸਰ, ਅੰਮ੍ਰਿਤਪਾਲ ਸਿੰਘ ਕਾਰਜਕਾਰੀ ਇੰਜੀਨੀਅਰ, ਰਾਮ ਸਿੰਘ ਸਰਪੰਚ ਫਤਿਹਪੁਰ, ਤਰਲੋਚਨ ਸਿੰਘ ਸਰਪੰਚ ਰੱਖੜਾ, ਰਾਠੀ ਜੀ ਗੱਜੂਮਾਜਰਾਂ, ਰਾਜਿੰਦਰ ਸਿੰਘ ਸਰਪੰਚ ਸਾਹਿਬਪੁਰਾ, ਗੁਰਪ੍ਰੀਤ ਸਿੰਘ ਸਰਪੰਚ ਆਸੇਮਾਜਰਾਂ, ਸਨਦੀਪ ਵਾਲਮਿਕੀ ਜੀ ਆਸੇਮਾਜਰਾਂ , ਨਰਿੰਦਰ ਸਿੰਘ ਬਰਸਟ, ਭੁਪਿੰਦਰ ਸਿੰਘ ਸਰਪੰਚ ਖੇੜੀ ਗੋੜੀਆਂ, ਅਕਾਸ਼ਦੀਪ ਸਿੰਘ ਸਰਪੰਚ ਬਨੇਰਾ, ਬਹਾਦਰ ਸਿੰਘ ਸਰਪੰਚ ਦੁਘਾਟ, ਅਮਰੀਕ ਸਿੰਘ ਸਰਪੰਚ ਕਕਰਾਲਾ, ਮਲਕੀਤ ਸਿੰਘ ਸਰਪੰਚ ਸੇਰਮਾਜਰਾ, ਨਵਦੀਪ ਸਿੰਘ ਸੇਰਮਾਜਰਾ, ਯਾਦਵਿੰਦਰ ਸਿੰਘ ਸਰਪੰਚ ਪਸਿਅਣਾ, ਪ੍ਰਗਟ ਸਿੰਘ ਸਰਪੰਚ ਢਕੜੱਬਾ, ਗੁਲਜਾਰ ਸਿੰਘ ਦੁਘਾਟ, ਗੁਰਜੀਤ ਸਿੰਘ ਇੰਦਰਪੂਰਾ, ਧਰਮਿੰਦਰ ਸਿੰਘ, ਗਿੰਨੀ ਤਰੋੜਾਂ ਸਮੇਤ ਸਮੂਹ ਇਲਾਕਾ ਨਿਵਾਸੀ ਮੌਜੂਦ ਰਹੇ।

LEAVE A REPLY

Please enter your comment!
Please enter your name here