ਪਿੰਡ ਲਾਦੀਆਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਫਰੀ ਬੈੱਡ ਸੇਵਾ ਦੇ ਬੋਰਡ ਲੱਗੇ

0
87
ਪਿੰਡ ਲਾਦੀਆਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਫਰੀ ਬੈੱਡ ਸੇਵਾ ਦੇ ਬੋਰਡ ਲੱਗੇ

ਪਿੰਡ ਲਾਦੀਆਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਫਰੀ ਬੈੱਡ ਸੇਵਾ ਦੇ ਬੋਰਡ ਲੱਗੇ
ਪਿੰਡ ਲਾਦੀਆਂ ਵਾਸੀ  ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਬੈੱਡ ਸੇਵਾ ਦਾ ਲਾਭ ਪ੍ਰਾਪਤ ਕਰਨ : ਐਡਵੋਕੇਟ ਬਲਵੰਤ ਸਿੰਘ ਲਾਦੀਆਂ

ਬੰਗਾ 24 ਜੁਲਾਈ :
ਪ੍ਰਸਿੱਧ ਸਮਾਜ ਸੇਵਕ ਸ. ਰਸ਼ਪਾਲ ਸਿੰਘ ਲਾਦੀਆਂ ਸਾਬਕਾ ਸਰਪੰਚ ਪਿੰਡ ਲਾਦੀਆਂ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ  ਗੁਰੂ ਨਾਨਕ ਮਿਸ਼ਨ ਹਸਪਤਾਲ ਅਤੇ ਟਰੌਮਾ ਸੈਂਟਰ ਢਾਹਾਂ ਕਲੇਰਾਂ ਵਿਖੇ ਪਿੰਡ ਲਾਦੀਆਂ ਦੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਫਰੀ ਬੈੱਡ ਸੇਵਾ ਦਾ ਆਰੰਭ ਕਰਵਾਇਆ ਹੈ । ਜਿਸ ਨਾਲ ਹੁਣ ਪਿੰਡ ਲਾਦੀਆਂ ਦੇ ਵਾਸੀਆਂ ਨੂੰ ਢਾਹਾਂ ਕਲੇਰਾਂ ਹਸਪਤਾਲ  ਵਿਖੇ ਦਾਖਲ ਹੋ ਕੇ ਇਲਾਜ ਕਰਵਾਉਣ ਮੌਕੇ ਫਰੀ ਬੈਡ ਦੀ ਸਹੂਲਤ ਮਿਲੇਗੀ । ਅੱਜ ਇਹ ਜਾਣਕਾਰੀ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਸਪੁੱਤਰ ਸ. ਰਸ਼ਪਾਲ ਸਿੰਘ ਲਾਦੀਆਂ ਸਾਬਕਾ ਸਰਪੰਚ ਨੇ ਪਿੰਡ ਵਿਚ  ਹਸਪਤਾਲ ਵੱਲੋਂ ਫਰੀ ਬੈਡ ਸੇਵਾ ਦੇ ਬੋਰਡ ਲਗਵਾਉਣ ਮੌਕੇ ਦਿੱਤੀ । ਉਹਨਾਂ ਨੇ ਹਸਪਤਾਲ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਸਮੂਹ ਲਾਦੀਆਂ ਨਗਰ ਨਿਵਾਸੀਆਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਮਿਲਦੀਆਂ ਮਿਆਰੀ  ਸਿਹਤ ਸੇਵਾਵਾਂ ਦਾ ਅਤੇ ਫਰੀ ਬੈਡ ਸੇਵਾ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ । ਇਸ ਮੌਕੇ ਭਾਈ ਜੋਗਾ ਸਿੰਘ ਢਾਹਾਂ ਕਲੇਰਾਂ ਨੇ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਸ.ਕੁਲਵਿੰਦਰ ਸਿੰਘ ਢਾਹਾਂ ਵੱਲੋਂ  ਪਿੰਡ ਲਾਦੀਆਂ ਲਈ ਫਰੀ ਬੈੱਡ ਸੇਵਾ ਆਰੰਭ ਕਰਵਾਉਣ ਲਈ ਸਮਾਜ ਸੇਵਕ ਸ. ਰਸ਼ਪਾਲ ਸਿੰਘ ਲਾਦੀਆਂ ਸਾਬਕਾ ਸਰਪੰਚ ਪਿੰਡ ਲਾਦੀਆਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦਿੱਤੇ ਵੱਢਮੁੱਲੇ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ ।  ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਮੈਡੀਕਲ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਮੌਕੇ ਸ. ਗੁਰਬਚਨ ਸਿੰਘ ਦਿਓ, ਸ੍ਰੀ ਹੁਸਨ ਲਾਲ ਪੰਚ , ਸ੍ਰੀ ਮਹਿੰਦਰ ਪਾਲ, ਸ੍ਰੀ ਮੋਤਾ ਰਾਮ, ਸ੍ਰੀ ਹਰਬੰਸ ਲਾਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।
ਫੋਟੋ ਕੈਪਸ਼ਨ : ਪਿੰਡ ਲਾਦੀਆਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਫਰੀ ਬੈੱਡ ਸੇਵਾ ਦੇ ਬੋਰਡ ਲਗਾਉਣ ਮੌਕੇ ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਭਾਈ ਜੋਗਾ ਸਿੰਘ, ਗੁਰਬਚਨ ਸਿੰਘ ਦਿਓ, ਹੁਸਨ ਲਾਲ ਪੰਚ ਅਤੇ ਹੋਰ ਪਤਵੰਤੇ

LEAVE A REPLY

Please enter your comment!
Please enter your name here