ਪਿੰਡ ਸੂਰੋ ਪੱਡਾ ਦੇ ਨੌਜਵਾਨ ਨੇ ਐਨ ਆਰ ਆਈ ਲੜਕੀ ਨਾਲ ਧੋਖਾਧੜੀ ਕੀਤੀ
ਪੁਲੀਸ ਥਾਣਾ ਮਹਿਤਾ ਵਲੋ ਪੀੜਿਤ ਲੜਕੀ ਦੀ ਸ਼ਿਕਾਇਤ ਦਰਜ ਨਹੀਂ ਕੀਤੀ
ਬਾਬਾ ਬਕਾਲਾ, ਬਲਰਾਜ ਰਾਜਾ
ਪਿੰਡ ਸੂਰੋ ਪੱਡਾ ਦੇ ਨੌਜਵਾਨ ਨੇ ਕੈਨੇਡਾ ਦੀ ਐਨ ਆਰ ਆਈ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕਿ ਜਿਨਸੀ ਸੋਸਣ ਕਰਨ ਅਤੇ ਪੈਸੇ ਹੜੱਪਣ ਸਬੰਧੀ ਪੁਲੀਸ ਥਾਣਾ ਮਹਿਤਾ ਵਿਚ ਲਿਖਤੀ ਸ਼ਿਕਾਇਤ ਕੀਤੀ ਹੈ। ਪੀੜਿਤ ਲੜਕੀ ਵਲੋ ਪੁਲੀਸ ਥਾਣਾ ਮਹਿਤਾ ਦੇ ਮੁਖੀ ਵਲੋ ਕੋਈ ਕਾਰਵਾਈ ਨਾ ਕਰਨ ਤੇ ਨਿਰਾਸਾ ਪ੍ਰਗਟ ਕੀਤੀ ਹੈ।
ਅੱਜ ਕੈਨੇਡਾ ਦੇ ਵਿਨੀਪੈਗ ਨਿਵਾਸੀ ਕਲਪਨਾ ਨੇ ਜਾਣਕਾਰੀ ਦੇਦਿਆ ਦੱਸਿਆ ਕਿ ਉਹ ਪਿਛਲੇ ਕਰੀਬ ਸਾਢੇ ਤਿੰਨ ਸਾਲ ਤੋ ਕੈਨੇਡਾ ਰਹਿੰਦੀ ਹਾਂ ਅਤੇ ਉਸ ਨੇ ਪਿੰਡ ਸੂਰੋਂ ਪੱਡਾ ਦੇ ਨੌਜਵਾਨ ਖੁਸਵੀਰ ਸਿੰਘ ਪੱਡਾ ਪੁੱਤਰ ਪ੍ਰੇਮ ਸਿੰਘ ਜੋ ਕਿ ਕੈਨੇਡਾ ਵਿਚ ਹੀ ਉਸ ਨਾਲ ਰਹਿੰਦਾ ਸੀ ਦੇ ਨਾਲ ਇਕੱਠੇ ਰਹਿੰਦੇ ਸੀ ਅਤੇ ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕਿ ਸਬੰਧ ਕਾਇਮ ਕੀਤੇ ਸਨ ਅਤੇ ਉੱਥੇ ਬਿਜ਼ਨਸ ਵੀ ਸਾਂਝਾ ਕੀਤਾ ਸੀ ਸਾਲ 2023 ਵਿਚ ਉਹ ਇਕੱਠੇ ਇਕ ਹੀ ਘਰ ਵਿਚ ਰਹਿੰਦੇ ਰਹੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਵਿਆਹ ਕਰਵਾਉਣ ਲਈ ਵਾਅਦਾ ਕੀਤਾ ਸੀ। ਉਹ ਆਖਦਾ ਸੀ ਕਿ ਮੇਰੀ ਪੀ ਆਰ ਹੋਣ ਉਪਰੰਤ ਵਿਆਹ ਕਰ ਲਵਾਂਗੇ। ਸਾਡੇ ਦੋ ਬਿਜ਼ਨੈੱਸ ਵੀ ਸਾਂਝੇ ਸਨ। ਉਕਤ ਨੌਜਵਾਨ ਪਿਛਲੇ ਮਹੀਨੇ ਉਡਾਣ ਲੈ ਕਿ ਪੰਜਾਬ ਆਪਣੇ ਘਰ ਆ ਗਿਆ ਅਤੇ ਇੱਥੇ ਵਿਆਹ ਕਰਵਾਉਣ ਲਈ ਤਾਰੀਖ਼ ਵਗ਼ੈਰਾ ਵੀ ਤਹਿ ਕਰ ਲਈ ਜਿਸ ਦਾ ਉਸ ਨੂੰ ਪਤਾ ਲੱਗਣ ਤੇ ਉਸ ਨੇ ਪਹਿਲਾ ਆਪਣੇ ਪਰਿਵਾਰਕ ਮੈਂਬਰਾਂ ਰਾਹੀ ਇਸ ਪਰਿਵਾਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਦੇ ਘਰ ਤਾਲੇ ਲੱਗੇ ਹੋਣ ਕਾਰਨ ਕੋਈ ਸੰਪਰਕ ਨਹੀਂ ਹੋ ਸਕਿਆ। ਜਿਸ ਤੋ ਬਾਅਦ ਇਸ ਦੇ ਪਿਤਾ ਪ੍ਰੇਮ ਸਿੰਘ ਨੇ ਮੇਰੇ ਪਰਿਵਾਰ ਨਾਲ ਬਿਆਸ ਸਟੇਸ਼ਨ ਤੇ ਮਿਲਣ ਉਪਰੰਤ ਜਵਾਬ ਦੇ ਦਿੱਤਾ ਕਿ ਉਹ ਦੂਸਰੀ ਜਾਤੀ ਵਿਚ ਸਾਦੀ ਨਹੀਂ ਕਰ ਸਕਦੇ।ਦੂਸਰੇ ਪਾਸੇ ਨੌਜਵਾਨ ਦੀ ਸਾਦੀ ਦੀ ਤਾਰੀਖ਼ ਨਿਸ਼ਚਤ ਹੋਣ ਕਾਰਨ ਉਨ੍ਹਾਂ ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਕੀਤੀ। ਜਿਸ ਤੇ ਪੁਲੀਸ ਥਾਣਾ ਮਹਿਤਾ ਦੇ ਮੁਖੀ ਨੂੰ ਦੋਵਾਂ ਪਰਿਵਾਰਾਂ ਨੂੰ ਆਪਸ ਵਿਚ ਸਹਿਮਤੀ ਕਰਨ ਲਈ ਇਕੱਠੇ ਕਰਨ ਲਈ ਕਿਹਾ ਸੀ ਪਰ ਪੁਲੀਸ ਥਾਣਾ ਮਹਿਤਾ ਦੇ ਮੁਖੀ ਵਲੋ ਇਕ ਪਾਸੜ ਕਾਰਵਾਈ ਕਰਕੇ ਨੌਜਵਾਨ ਦੀ ਸਹਾਇਤਾ ਕੀਤੀ ਜਾ ਰਹੀ ਹੈ।ਉਨ੍ਹਾਂ ਸੱਕ ਪ੍ਰਗਟ ਕੀਤਾ ਕਿ ਉਕਤ ਨੌਜਵਾਨ ਨੂੰ ਵਿਦੇਸ਼ ਭਜਾਉਣ ਦੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ। ਜਿਸ ਸਬੰਧੀ ਅੱਜ ਦੁਬਾਰਾ ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਦੇ ਪੇਸ਼ ਹੋ ਕਿ ਸਾਰਾ ਮਾਮਲਾ ਦੱਸਿਆ ਗਿਆ ਹੈ।ਇਸ ਮੌਕੇ ਜੌਨ ਕੋਟਲੀ ਸਾਬਕਾ ਡਾਇਰੈਕਟਰ ਜੇਲ੍ਹ ਬੋਰਡ ਅਤੇ ਡਾਇਰੈਕਟਰ ਮਸੀਹ ਭਾਈਚਾਰਾ ਨੇ ਪੁਲੀਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਸਾਡੇ ਭਾਈਚਾਰੇ ਦੀ ਲੜਕੀ ਨਾਲ ਹੋਈ ਧੋਖਾਧੜੀ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਇਸ ਸਬੰਧੀ ਪੁਲੀਸ ਥਾਣਾ ਮਹਿਤਾ ਦੇ ਇੰਚਾਰਜ ਅਜੈਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋ ਸਾਰੀ ਰਿਪੋਰਟ ਤਿਆਰ ਕਰਕੇ ਡੀ ਏ ਲੀਗਲ ਨੂੰ ਭੇਜ ਦਿੱਤੀ ਗਈ ਹੈ ਉਨ੍ਹਾਂ ਵਲੋ ਜੋ ਵੀ ਰਾਏ ਮਿਲਣ ਉਪਰੰਤ ਕਾਰਵਾਈ ਕੀਤੀ ਜਾਵੇਗੀ।
ਕੈਪਸਨ- ਪੀੜਿਤ ਲੜਕੀ ਪੁਲੀਸ ਥਾਣਾ ਮਹਿਤਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ